ਮੀਟਰ ਰੀਡਰ ਯੂਨੀਅਨ ਪੰਜਾਬ ਦਾ ਪੱਕਾ ਮੋਰਚਾ ਅੱਠਵੇਂ ਦਿਨ ‘ਚ ਦਾਖਲ
ਪਟਿਆਲਾ : ਬਿਜਲੀ ਵਿਭਾਗ ਪੰਜਾਬ ਦੀ ਮੀਟਰ ਰੀਡਰ ਯੂਨੀਅਨ ਪੰਜਾਬ ਵੱਲੋਂ ਬਿਜਲੀ ਵਿਭਾਗ ਅਧੀਨ ਮੀਟਰ ਰੀਡਰਾਂ ਦੀਆਂ ਸੇਵਾਵਾਂ ਸਿੱਧੇ ਤੌਰ ਤੇ ਬਿਜਲੀ ਵਿਭਾਗ ਪੰਜਾਬ ਅਧੀਨ ਕਰਵਾਉਣ ਸੰਬੰਧੀ ਪਟਿਆਲਾ ਹੈੱਡ ਆਫਿਸ ਵਿਖੇ ਅਣਮਿੱਥੇ ਸਮੇਂ ਲਈ ਮੋਰਚਾ ਲਗਾਇਆ ਗਿਆ ਹੈ। ਪੱਕਾ ਮੋਰਚਾ ਅੱਠਵੇਂ ਦਿਨ ‘ਚ ਦਾਖ਼ਲ ਹੋ ਗਿਆ ਹੈ, ਜਤਿੰਦਰ ਸਿੰਘ ਭੰਗੂ ਸੂਬਾ ਪ੍ਰਧਾਨ ਮੀਟਰ ਰੀਡਰ ਯੂਨੀਅਨ ਪੰਜਾਬ ਨੇ ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਮੋਰਚਾ ਉਸ ਸਮੇਂ ਤੱਕ ਚੱਲੇਗਾ ਜਦੋਂ ਤੱਕ ਬਿਜਲੀ ਮਹਿਕਮਾ ਵਿਭਾਗ ਵਿੱਚ ਕੰਮ ਕਰ ਰਹੇ ਮੀਟਰ ਰੀਡਰਾਂ ਨੂੰ ਪੱਕਾ ਨਹੀਂ ਕਰਦਾ, ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਚੋਣ ਜ਼ਾਬਤਾ ਲੱਗਣ ਵਾਲਾ ਹੈ ਮੈਂ ਤੁਹਾਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਚੋਣ ਜ਼ਾਬਤਾ ਲੱਗਣ ਤੇ ਵੀ ਮੀਟਰ ਰੀਡਰ ਯੂਨੀਅਨ ਪੰਜਾਬ ਦਾ ਸੰਘਰਸ਼ ਜਾਰੀ ਰਹੇਗਾ।
Farmers Protest : Punjab ਪਹੁੰਚਣ ’ਤੇ Modi ਨਾਲ ਹੋਊ ਜੱਗੋ ਤੇਰਵੀਂ, ਕਿਸਾਨਾਂ ਨੇ ਮੁੜ ਖਿੱਚ ਲਈ ਤਿਆਰੀ
ਭਾਵੇਂ ਸਰਕਾਰ ਦੇ ਵਿਰੋਧ ਵਿੱਚ ਪਿੰਡਾਂ ਵਿਚ ਵੀ ਕਿਉਂ ਨਾ ਜਾਣਾ ਪਵੇ ਇਸ ਦਾ ਹੱਲ ਸਰਕਾਰ ਨੂੰ ਚੋਣ ਜ਼ਾਬਤੇ ਤੋਂ ਪਹਿਲਾਂ ਕਰਨਾ ਪਵੇਗਾ ਨਹੀਂ ਤਾਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਅਸੀਂ ਸਰਕਾਰ ਦੇ ਨੁਮਾਇੰਦਿਆਂ ਦਾ ਪਿੰਡਾਂ ਵਿੱਚ ਵਿਰੋਧ ਵੀ ਕਰਾਂਗੇ ਅਸੀਂ ਹਰ ਰੋਜ਼ ਕੋਈ ਅਲੱਗ ਪ੍ਰੋਗਰਾਮ ਵੀ ਉਲੀਕਾਗੇ। ਜਿਸ ਤਰ੍ਹਾਂ ਸ਼ਹਿਰਾਂ ਵਿਚ ਕੈਂਡਲ ਮਾਰਚ ਪਿੰਡਾਂ ਵਿੱਚ ਜਾਗਰੂਕ ਰੈਲੀ ਮੋਟਰਸਾਈਕਲ ਰੈਲੀ ਸੜਕ ਰੋਕਣਾ ਜਾਂ ਪੁਤਲੇ ਸਾੜਨਾ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਉਲੀਕੇ ਜਾਣਗੇ ਤਾਂ ਕਿ ਇਨ੍ਹਾਂ ਨੂੰ ਹਰਾਉਣ ਵਿੱਚ ਵਡਮੁੱਲਾ ਰੋਲ ਅਦਾ ਕੀਤਾ ਜਾ ਸਕੇ। ਸਾਡੀ ਮੰਗ ਬਿਜਲੀ ਵਿਭਾਗ ਵਿੱਚ ਪੱਕੇ ਕਰਨ ਦੀ ਰੱਖੀ ਗਈ ਹੈ, ਰਾਤ ਨੂੰ ਰਹਿਣ ਦਾ ਪ੍ਰਬੰਧ ਧਰਨੇ ਵਾਲੀ ਥਾਂ ਤੇ ਕੀਤਾ ਗਿਆ ਹੈ। ਪੰਜਾਬ ਦੀਆਂ ਬਹੁਤ ਸਾਰੀਆਂ ਡਵੀਜ਼ਨਾਂ ਵਿੱਚ ਬਿਜਲੀ ਵਿਭਾਗ ਨੇ ਮੀਟਰ ਰੀਡਰਾਂ ਨੂੰ ਸਿੱਧਾ ਕੰਟਰੈਕਟ ਤੇ ਰੱਖਿਆ ਹੋਇਆ ਹੈ ਅਤੇ ਕੁਝ ਡਿਵੀਜ਼ਨਾਂ ਵਿੱਚ ਮੀਟਰ ਰੀਡਰਾਂ ਨੂੰ ਰੈਗੂਲਰ ਤੌਰ ਤੇ ਵੀ ਰੱਖਿਆ ਹੋਇਆ ਹੈ।
Parliament ਵਾਂਗ ਗਰਜਿਆ Bhagwant Mann, ਖਾਲ੍ਹੀ ਭਾਂਡੇ ਦੀ ਤਰ੍ਹਾ ਖੜ੍ਹਕਾਏ ਵਿਰੋਧੀ | D5 Channel Punjabi
ਇਸ ਲਈ ਮੀਟਰ ਰੀਡਰ ਯੂਨੀਅਨ ਪੰਜਾਬ ਨੇ ਇਹ ਮੰਗ ਕੀਤੀ ਹੈ ਕਿ ਜਿਨ੍ਹਾਂ ਮੀਟਰ ਰੀਡਰਾਂ ਨੂੰ ਬਿਜਲੀ ਵਿਭਾਗ ਨੇ ਆਊਟਸੋਰਸ ਕੰਪਨੀਆਂ ਰਾਹੀਂ ਰੱਖਿਆ ਹੋਇਆ ਹੈ। ਉਨ੍ਹਾਂ ਮੀਟਰ ਰੀਡਰਾਂ ਨੂੰ ਸਿੱਧੇ ਤੌਰ ਤੇ ਬਿਜਲੀ ਵਿਭਾਗ ਅਧੀਨ ਭਰਤੀ ਕਰ ਕੇ ਪੰਜਾਬ ਵਿੱਚ ਬਿਜਲੀ ਦੇ ਬਿੱਲ ਬਣਾਉਣ ਦਾ ਕੰਮ ਕੀਤਾ ਜਾਵੇ ਕਿਉਂਕਿ ਇਹ ਮੀਟਰ ਰੀਡਰ ਵਿਭਾਗ ਅਧੀਨ ਆਊਟਸੋਰਸ ਕੰਪਨੀਆਂ ਰਾਹੀਂ ਬਿਜਲੀ ਦੇ ਬਿੱਲ ਬਣਾਉਣ ਦਾ ਕੰਮ ਨੌਂ ਸਾਲਾਂ ਤੋਂ ਕਰ ਰਹੇ ਹਨ। ਇਨ੍ਹਾਂ ਮੀਟਰ ਰੀਡਰਾਂ ਦਾ ਨੌਂ ਸਾਲ ਦਾ ਤਜਰਬਾ ਹੈ। ਬਿਜਲੀ ਵਿਭਾਗ ਅਧੀਨ ਮੀਟਰ ਰੀਡਰ ਦੀ ਪੋਸਟ ਸੈਂਕਸ਼ਨ ਪੋਸਟ ਹੈ ਤਜਰਬੇ ਦੇ ਆਧਾਰ ਤੇ ਬਿਜਲੀ ਵਿਭਾਗ ਇਨ੍ਹਾਂ ਮੀਟਰ ਰੀਡਰਾਂ ਨੂੰ ਵਿਭਾਗ ਵਿਚ ਸਿੱਧੇ ਤੌਰ ਤੇ ਸੈਂਕਸ਼ਨ ਪੋਸਟਾਂ ਤੇ ਤਾਇਨਾਤ ਕਰਕੇ ਸੇਵਾਵਾਂ ਨਿਭਾਉਣ ਲਈ ਭਰਤੀ ਕਰੇ ਕੰਪਨੀਆਂ ਨਾਲ ਕੀਤੇ ਗਏ ਬਿਜਲੀ ਬੋਰਡ ਦੇ ਸਮਝੌਤਿਆਂ ਨੂੰ ਰੱਦ ਕੀਤਾ ਜਾਵੇ। ਸਰਕਾਰ ਵੱਲੋਂ ਚਿੱਪ ਵਾਲੇ ਮੀਟਰ ਲਗਾਉਣ ਦੀ ਤਿਆਰੀ ਕੀਤੀ ਗਈ ਹੈ ਉਸ ਦਾ ਮੀਟਰ ਰੀਡਰ ਯੂਨੀਅਨ ਪੰਜਾਬ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਮੀਟਰ ਰੀਡਰ ਯੂਨੀਅਨ ਵੱਲੋਂ ਇਨ੍ਹਾਂ ਮੀਟਰਾਂ ਨੂੰ ਪਿੰਡਾਂ ਵਿੱਚ ਸ਼ਹਿਰਾਂ ਵਿਚ ਲਗਾਉਣ ਨਹੀਂ ਦਿੱਤਾ ਜਾਵੇਗਾ। ਇਸ ਦਾ ਵਿਰੋਧ ਵੀ ਜਥੇਬੰਦੀ ਵਲੋਂ ਕੀਤਾ ਜਾਵੇਗਾ। ਜਿੱਥੇ ਚਿੱਪ ਵਾਲੇ ਮੀਟਰਾਂ ਨਾਲ ਲੋਕਾਂ ਤੇ ਵਿੱਤੀ ਬੋਝ ਪਵੇਗਾ ਉੱਥੇ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਦਾ ਰੁਜ਼ਗਾਰ ਖ਼ਤਮ ਹੋਣ ਦਾ ਖਤਰਾ ਵੀ ਹੈ ਕਿਉਂਕਿ ਪੰਜਾਬ ਵਿਚ ਆਈ ਕਾਂਗਰਸ ਸਰਕਾਰ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਆਈ ਸੀ, ਪ੍ਰੰਤੂ ਇਹ ਸਰਕਾਰ ਪੰਜਾਬ ਦੇ ਨੌਜਵਾਨਾਂ ਦਾ ਰੁਜ਼ਗਾਰ ਖਤਮ ਕਰਨ ਤੇ ਲੱਗੀ ਹੋਈ ਹੈ ਜਿਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਪਲਵਿੰਦਰ ਸਿੰਘ ਖਰੜ, ਪਰਵਿੰਦਰ ਸਿੰਘ ਰੋਪੜ, ਗੁਰਵਿੰਦਰ ਸਿੰਘ ਫ਼ਰੀਦਕੋਟ, ਮਨਦੀਪ ਸਿੰਘ ਪਟਿਆਲਾ ਅਜ਼ਾਦ, ਕ੍ਰਿਸ਼ਨ ਕੁਮਾਰ ਲਾਲੜੂ, ਗੁਰਦੀਪ ਸਿੰਘ ਖਰੜ, ਮਨਪ੍ਰੀਤ ਸਿੰਘ ਪਟਿਆਲਾ, ਸਤਵੰਤ ਸਿੰਘ ਚਮਕੌਰ ਸਾਹਿਬ, ਗੁਰਪਾਲ ਸਿੰਘ ਚਮਕੌਰ ਸਾਹਿਬ, ਇੰਦਰਜੀਤ ਸਿੰਘ ਰੋਪੜ, ਮਦਨ ਕੁਮਾਰ ਰੋਪੜ, ਪਵਨ ਕੁਮਾਰ ਸ੍ਰੀ ਅਨੰਦਪੁਰ ਸਾਹਿਬ, ਗੁਰਮੁਖ ਸਿੰਘ ਸ੍ਰੀ ਆਨੰਦਪੁਰ ਸਾਹਿਬ, ਅਵਤਾਰ ਸਿੰਘ ਬਰਨਾਲਾ ਆਦਿ ਮੀਟਰ ਰੀਡਰ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.