Breaking NewsD5 specialIndiaNewsTop News

ਪੁਲਿਸ ਨੇ ਕਾਲੀਚਰਨ ਨੂੰ ਖਜੂਰਾਹੋ ਤੋਂ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ : ਰਾਏਪੁਰ ਪੁਲਿਸ ਨੇ ‘ਧਰਮ ਸੰਸਦ’ ਵਿਚ ਮਹਾਤਮਾ ਗਾਂਧੀ ਦਾ ਅਪਮਾਨ ਕਰਨ ਵਾਲੇ ਭੜਕਾਊ ਭਾਸ਼ਣ ਦੇ ਦੋਸ਼ ਵਿਚ ਮੱਧ ਪ੍ਰਦੇਸ਼ ਦੇ ਖਜੂਰਾਹੋ ਤੋਂ ਕਾਲੀਚਰਨ ਮਹਾਰਾਜ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਟੀਮ ਉਸ ਨੂੰ ਮੱਧ ਪ੍ਰਦੇਸ਼ ਤੋਂ ਛੱਤੀਸਗੜ੍ਹ ਦੇ ਰਾਏਪੁਰ ਲੈ ਕੇ ਜਾ ਰਹੀ ਹੈ। ਕਾਲੀਚਰਨ ਮਹਾਰਾਜ ਦੇ ਖਿਲਾਫ ਰਾਏਪੁਰ ਦੇ ਦੋ ਥਾਣਿਆਂ ‘ਚ ਮਾਮਲਾ ਦਰਜ ਹੈ।

Khabran Da Sira: High Court ਤੋਂ Bikram Majithia ਨੂੰ ਲੈ ਵੱਡੀ ਖ਼ਬਰ, Congress ਦੇ ਅੱਧੇ MLA ਦੀ ਕੱਟੀ ਟਿਕਟ?

ਉਦੋਂ ਤੋਂ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਰਾਏਪੁਰ ਦੇ ਏਐਸਪੀ ਅਭਿਸ਼ੇਕ ਮਹੇਸ਼ਵਰੀ ਨੇ ਦੱਸਿਆ ਕਿ ਰਾਏਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਖਜੂਰਾਹੋ ਦੇ ਇੱਕ ਹੋਟਲ ਵਿੱਚ ਹਨ। ਉਸ ਨੇ ਆਪਣੇ ਸਾਰੇ ਮੋਬਾਈਲ ਬੰਦ ਕਰ ਦਿੱਤੇ ਸਨ। ਦੇਰ ਰਾਤ ਸਾਢੇ ਚਾਰ ਵਜੇ ਪੁਲਿਸ ਨੇ ਹੋਟਲ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਕਾਲੀਚਰਨ ਮਹਾਰਾਜ ਨੂੰ ਸੜਕ ਰਾਹੀਂ ਰਾਏਪੁਰ ਲਿਆਂਦਾ ਜਾ ਰਿਹਾ ਹੈ। ਪੁਲਿਸ ਸ਼ਾਮ 5 ਵਜੇ ਤੱਕ ਰਾਏਪੁਰ ਪਹੁੰਚ ਸਕਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button