ਜਦੋਂ IAS ਅਧਿਕਾਰੀ ਨੂੰ ਕੁੱਟਣ ਲਈ ਮਹਿਲਾ ਪੰਚਾਇਤ ਮੈਂਬਰ ਨੇ ਚੁੱਕੀ ਚੱਪਲ
ਰਾਏਪੁਰ : ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ ‘ਚ ਇਕ ਮਹਿਲਾ ਜ਼ਿਲ੍ਹਾ ਪੰਚਾਇਤ ਮੈਂਬਰ ਨਾਲ ਬਹਿਸ ਕਰਨਾ IAS ਅਧਿਕਾਰੀ ਅਤੇ ਜ਼ਿਲ੍ਹਾ ਪੰਚਾਇਤ ਦੇ CEO ਨੂੰ ਮਹਿੰਗਾ ਪੈ ਗਿਆ। ਮਹਿਲਾ ਪੰਚਾਇਤ ਮੈਂਬਰ ਨੇ ਅਧਿਕਾਰੀ ਨੂੰ ਚੱਪਲ ਨਾਲ ਕੁੱਟਣ ਦੀ ਕੋਸ਼ਿਸ਼ ਕੀਤੀ। ਮਹਿਲਾ ਦਾ ਦਾਅਵਾ ਹੈ ਕਿ ਅਧਿਕਾਰੀ ਨੇ ਉਸ ਦੀ ਜਾਤੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਸੀਂ ਲੋਕ ਕਦੇ ਨਹੀਂ ਸੁਧਰੋਗੇ। ਮਹਿਲਾ ਜ਼ਿਲ੍ਹਾ ਪੰਚਾਇਤ ਦੀ ਮੈਂਬਰ ਹੈ ਅਤੇ ਉਸ ਦਾ ਦੋਸ਼ ਹੈ ਕਿ ਅਧਿਕਾਰੀ ਨੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਸੀ। ਉਸ ਨੇ ਪੁਲਿਸ ਬੁਲਾਉਣ ਦੀ ਧਮਕੀ ਵੀ ਦਿੱਤੀ। ਇਸ ਘਟਨਾ ਨੂੰ ਲੈ ਕੇ IAS ਐਸੋਸੀਏਸ਼ਨ ਨੇ ਇਤਰਾਜ ਪ੍ਰਗਟਾਇਆ ਹੈ। ਐਸੋਸੀਏਸ਼ਨ ਨੇ ਇਸ ਸਬੰਧ ‘ਚ ਜ਼ਲਦ ਹੀ ਇਕ ਬੈਠਕ ਵੀ ਹੋਣ ਵਾਲੀ ਹੈ। ਬੈਠਕ ‘ਚ ਇਸ ਘਟਨਾ ਅਤੇ ਅਧਿਕਾਰੀਆਂ ਖ਼ਿਲਾਫ਼ ਮੈਂਬਰਾਂ ਦੀ ਦਬਗਈ ਨੂੰ ਮੁੱਖ ਮੰਤਰੀ ਦੇ ਧਿਆਨ ’ਚ ਲਿਆਉਣ ਦਾ ਫ਼ੈਸਲਾ ਹੋ ਸਕਦਾ ਹੈ।
Punjab Election: 32 Kisan ਜਥੇਬੰਦੀਆਂ ਦਾ ‘AAP’ ਨਾਲ ਗਠਜੋੜ? Kisan ਆਗੂ ਹੋਵੇਗਾ CM Face| D5 Channel Punjabi
ਪੂਰੀ ਘਟਨਾ ਜ਼ਿਲ੍ਹਾ ਪੰਚਾਇਤ ਦਫ਼ਤਰ ਦੀ ਹੈ। ਮੁੰਗੇਲੀ ਜ਼ਿਲ੍ਹਾ ਪੰਚਾਇਤ ’ਚ 2017 ਬੈਚ ਦੇ IAS ਅਫਸਰ ਰੋਹਿਤ ਵਿਆਸ ਹਨ। ਜ਼ਿਲ੍ਹਾ ਪੰਚਾਇਤ ਮੈਂਬਰ ਲੈਲਾ ਨਨਕੂ ਨੂੰ ਖੇਤਰ ਦੇ ਵਿਕਾਸ ਕਾਰਜ ਲਈ ਰਾਸ਼ੀ ਮਨਜ਼ੂਰ ਕਰਵਾਉਣੀ ਸੀ। ਲੈਲਾ ਦਾ ਦੋਸ਼ ਹੈ ਕਿ ਸੀ. ਈ. ਓ. ਉਸ ਨੂੰ ਵਾਰ-ਵਾਰ ਟਾਲ ਰਹੇ ਸਨ। ਵੀਰਵਾਰ ਨੂੰ ਜਦੋਂ ਉਹ ਮਿਲਣ ਪਹੁੰਚੀ ਤਾਂ ਅਫਸਰ ਦੀ ਉਨ੍ਹਾਂ ਦੇ ਨਾਲ ਬਹਿਸ ਹੋ ਗਈ। ਅਧਿਕਾਰੀ ਨੇ ਕਥਿਤ ਰੂਪ ਨਾਲ ਜਾਤੀਸੂਚਕ ਸ਼ਬਦਾਂ ਦੀ ਵੀ ਵਰਤੋਂ ਕੀਤੀ। ਲੈਲਾ ਮੁਤਾਬਕ ਇਹ ਸੁਣ ਕੇ ਉਸ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਚੱਪਲ ਉਤਾਰ ਲਈ। ਅਧਿਕਾਰੀ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਲੈਲਾ ਨੇ ਕਿਹਾ ਕਿ ਪੁਲਿਸ ਨੂੰ ਵੀ ਬੁਲਾ ਲਓ, ਪੁਲਿਸ ਨੂੰ ਵੀ ਵੇਖਦੀ ਹਾਂ। ਆਈ. ਏ. ਐੱਸ. ਅਧਿਕਾਰੀ ਰੋਹਿਤ ਵਿਆਸ ਨੇ ਮਹਿਲਾ ਪੰਚਾਇਤ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਓਧਰ ਮਹਿਲਾ ਨੇ ਵੀ ਉਨ੍ਹਾਂ ਖ਼ਿਲਾਫ਼ ਮਾੜਾ ਵਤੀਰਾ ਕਰਨ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਕਰਵਾਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.