OpinionD5 special

ਵਿਜੈ ਦਿਵਸ – ਬੰਗਲਾਦੇਸ਼ ਕਿਵੇਂ ਆਇਆ ਹੋਂਦ ਵਿੱਚ

ਅਵਤਾਰ ਸਿੰਘ
ਬੰਗਲਾਦੇਸ਼ 1947 ਤੋਂ ਪਹਿਲਾਂ ਬੰਗਲਾਦੇਸ਼ ਵੀ ਪਾਕਿਸਤਾਨ ਵਾਂਗ ਭਾਰਤ ਦਾ ਹਿੱਸਾ ਸੀ। 1969 ਵਿੱਚ ਜਨਰਲ ਯਹੀਆ ਖਾਂ ਨੇ ਸਤਾ ਸੰਭਾਲਦਿਆਂ ਐਲਾਨ ਕੀਤਾ ਸੀ ਕਿ ਅਗਲੇ ਸਾਲ ਪੂਰਬੀ ਪਾਕਿਸਤਾਨ ਵਿੱਚ ਚੋਣਾਂ ਹੋਣਗੀਆਂ। ਦਸੰਬਰ 1970 ਨੂੰ ਚੋਣਾਂ ਵਿੱਚ ਸ਼ੇਖ ਮੁਜੀਬ ਰਹਿਮਾਨ ਦੀ ਅਗਵਾਈ ਹੇਠਲੀ ਅਵਾਮੀ ਲੀਗ ਪਾਰਟੀ ਦੀ ਭਾਰੀ ਜਿੱਤ ਹੋਈ। ਸ਼ੇਖ ਮੁਜੀਬ ਨੇ ਅਸੈਂਬਲੀ ਬਣਾਉਣ ਤੇ ਛੇ ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਯਹੀਆ ਖਾਂ ਨੂੰ ਕਿਹਾ ਪਰ ਉਸ ਨੇ ਇਕ ਮਾਰਚ 1971 ਨੂੰ ਐਲਾਨ ਕੀਤਾ ਕਿ ਅਸੈਂਬਲੀ ਨਹੀ ਬਣੇਗੀ ਤਾਂ ਇਸਦੇ ਵਿਰੋਧ ਵਿੱਚ ਮੁਜ਼ਹਾਰੇ ਹੋਣੇ ਸ਼ੁਰੂ ਹੋ ਗਏ।

ਮੁਜੀਬ ਨੇ ਕਿਹਾ ਸਾਨੂੰ ਪੱਛਮੀ ਪਾਕਿਸਤਾਨ ਤੇ ਭਰੋਸਾ ਨਹੀਂ ਰਿਹਾ ਇਸ ਲਈ ਅਸੀਂ ਹੁਣ ਆਜ਼ਾਦੀ ਲੈ ਕੇ ਰਹਾਂਗੇ। ਹਾਲਤ ਵਿਗੜਦੇ ਵੇਖ ਕੇ ਜਨਰਲ ਟਿਕਾ ਖਾਂ ਦੀ ਅਗਵਾਈ ਵਿੱਚ ਬਹੁਤ ਸਾਰੀ ਫੌਜ ਅਵਾਮੀ ਲੀਗ ਪਾਰਟੀ ਦੇ ਅੱਡੇ ਤਬਾਹ ਕਰਨ ਭੇਜੀ, ਜਿਸ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਕਾਰਨ ਅਵਾਮੀ ਲੀਗ ਪਾਰਟੀ ਮੈਂਬਰ ਤੇ ਲੱਖਾਂ ਲੋਕ ਭਾਰਤ ਪਹੁੰਚ ਗਏ। ਰੋਟੀ, ਕੱਪੜੇ ਆਦਿ ਤੇ ਭਾਰਤ ਦਾ ਇਕ ਦਿਨ ਦਾ ਦਸ ਕਰੋੜ ਰੁਪਏ ਦਾ ਖਰਚ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਥਲ ਸੈਨਾ ਮੁੱਖੀ ਜਨਰਲ ਮਾਣਕ ਸ਼ਾਹ ਨੂੰ ਕਿਹਾ ਕਿ ਉਹ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਕਰਾਵੇ।ਉਸ ਸਮੇਂ ਮੇਜਰ ਜਨਰਲ ਸੁਬੇਗ ਸਿੰਘ ਦੀ ਅਗਵਾਈ ਹੇਠ ਮੁਕਤੀ ਬਹਿਨੀ ਨਾਂ ਦੀ ਫੌਜ ਬਣਾਈ ਗਈ।

ਹਾਲਤ ਨੂੰ ਵੇਖਦੇ ਪਾਕਿਸਤਾਨ ਨੇ ਦੋਹਾਂ ਪਾਸਿਆਂ ਤੋਂ ਤਿੰਨ ਦਸੰਬਰ 1971 ਨੂੰ ਹਵਾਈ ਹਮਲੇ ਕਰਕੇ ਜੰਗ ਸ਼ੁਰੂ ਕਰ ਦਿਤੀ। ਪੂਰਬੀ ਪਾਕਿਸਤਾਨ ਵਿੱਚ ਤਾਂ 16 ਅਗਸਤ ਤੋਂ ਭਾਰਤ ਵੱਲੋਂ ਗੁਪਤ ਰੂਪ ਵਿੱਚ ਕਾਰਵਾਈਆਂ ਸ਼ੁਰੂ ਹੋ ਗਈਆਂ ਸਨ। ਪਾਕਿ ਦੇ ਜਲ ਸੈਨਾ ਜੰਗੀ ਬੇੜੇ ਬੇਅਸਰ ਕਰ ਦਿਤੇ ਸਨ। ਛੇ ਦਸੰਬਰ ਨੂੰ ਭਾਰਤ ਨੇ ਬੰਗਲਾ ਦੇਸ਼ ਨੂੰ ਮਾਨਤਾ ਦੇ ਦਿੱਤੀ।ਜਨਰਲ ਮਾਣਕਸ਼ਾਹ ਨੇ ਧਮਕੀ ਦਿਤੀ ਕਿ ਤੁਰੰਤ ਹਥਿਆਰ ਸੁੱਟ ਦਿਤੇ ਜਾਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਪਾਕਿ ਦੇ ਜਨਰਲ ਏ ਏ ਕੇ ਨੇ ਹਾਰ ਨੂੰ ਵੇਖਦਿਆਂ 93 ਹਜ਼ਾਰ ਸੈਨਿਕਾਂ ਸਮੇਤ 16 ਦਸੰਬਰ ਨੂੰ ਭਾਰਤੀ ਪੂਰਬੀ ਕਮਾਂਡ ਦੇ ਆਰਮੀ ਕਮਾਂਡਰ ਲੈ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਆਤਮ ਸਮਰਪਣ ਕਰਦਿਆਂ ਕਾਗਜ਼ਾਂ ਉਤੇ ਆਪਣੇ ਦਸਤਖਤ ਕਰ ਦਿਤੇ।

ਦੂਜੇ ਵਿਸ਼ਵ ਜੰਗ ਤੋਂ ਬਾਅਦ ਸਭ ਤੋਂ ਵਡੀ ਇਤਿਹਾਸਕ ਘਟਨਾ ਸੀ।1975 ਵਿੱਚ ਸ਼ੇਖ ਮੁਜੀਬ ਤੇ ਫਿਰ ਜਿਆ ਉਲ ਰਹਿਮਾਨ ਦੇ ਕਤਲਾਂ ਤੋਂ ਬਾਅਦ ਸ਼ੇਖ ਹੁਸੀਨਾ ਪ੍ਰਧਾਨ ਮੰਤਰੀ ਬਣੀ। ਬੰਗਲਾਦੇਸ਼ ਵਿੱਚ ਇੰਟਰਨੈਟ, ਬਲੋਗ ਅਤੇ ਵਿਚਾਰ ਚਰਚਾ ਵਿਚ ਅਜ਼ਾਦ ਚਿੰਤਕਾਂ ਤੇ ਇਸਲਾਮਪ੍ਰਸਤਾਂ ਵਿੱਚ ਵਿਚਾਰਾਂ ਦੀ ਜੰਗ ਚਲ ਰਹੀ ਹੈ।ਬੰਗਲਾਦੇਸ਼ੀ ਆਤੰਕੀ ਪੂਰੀ ਦੁਨੀਆ ਨਾਲ ਜੁੜੇ ਹਨ।ਉਹ ਆਜ਼ਾਦ ਸੋਚ ਵਾਲੇ ਚਿੰਤਕਾਂ ਅਨੰਤਾ ਬਿਜੋਏ ਦਾਸ ਅਤੇ ਅਵਿਜੀਤ ਰੌਏ ਵਰਗਿਆਂ ਦੇ ਕਤਲ ਕਰ ਚੁੱਕੇ ਹਨ।

2013 ਤੋਂ ਬਾਅਦ ਦਰਜਨ ਦੇ ਕਰੀਬ ਆਜ਼ਾਦ ਚਿੰਤਕ ਅੱਤਵਾਦੀਆਂ ਵੱਲੋਂ ਮਾਰੇ ਜਾ ਚੁਕੇ ਹਨ। ਬੰਗਲਾਦੇਸ਼ੀ ਦੇਸ਼ ਦਾ ਅਜ਼ਾਦੀ ਦਿਵਸ 26 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਬੰਗਲਾਦੇਸ਼ ਵਿੱਚ ਰਾਸ਼ਟਰੀ ਛੁੱਟੀ ਹੁੰਦੀ ਹੈ। ਬੰਗਬੰਧੁ ਦੇ ਨਾਮ ਤੋਂ ਪ੍ਰਸਿੱਧ ਸ਼ੇਖ ਮੁਜੀਬ ਰਹਿਮਾਨ ਦੇ ਵੱਲੋਂ 25 ਮਾਰਚ 1971 ਦੀ ਅੱਧੀ ਰਾਤ ਦੇ ਬਾਅਦ ਪਾਕਿਸਤਾਨ ਆਪਣੇ ਦੇਸ਼ ਦੀ ਅਜ਼ਾਦੀ ਦੀ ਘੋਸ਼ਣਾ ਕੀਤੀ ਗਈ, ਉਸਦੇ ਬਾਅਦ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ।

26 ਮਾਰਚ 1971 ਨੂੰ ਬੰਗਲਾਦੇਸ਼ ਦੀ ਆਜ਼ਾਦੀ ਦੀ ਘੋਸ਼ਣਾ ਦੇ ਨਾਲ ਹੀ ਆਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਹੋ ਗਈ ਸੀ। ਅੰਤ ਵਿੱਚ ਜਿੱਤ 16 ਦਸੰਬਰ ਨੂੰ ਇੱਕ ਹੀ ਸਾਲ ਵਿੱਚ ਹਾਸਲ ਕੀਤੀ ਗਈ ਸੀ, ਜੋ ਫਤਹਿ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਸ਼ੇਖ ਮੁਜੀਬ ਰਹਮਾਨ ਨੇ ਪਾਕਿਸਤਾਨ ਦੇ ਖਿਲਾਫ ਹਥਿਆਰਬੰਦ ਲੜਾਈ ਦੀ ਅਗਵਾਈ ਕਰਦੇ ਹੋਏ ਬੰਗਲਾਦੇਸ਼ ਨੂੰ ਆਜ਼ਾਦੀ ਦਿਵਾਈ। ਉਹ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਵੀ ਬਣੇ।

ਇਸ ਮੌਕੇ ਉੱਤੇ ਬੰਗਲਾਦੇਸ਼ ਵਿੱਚ ਆਜਾਦੀ ਦਿਨ ਪਰੇਡ, ਰਾਜਨੀਤਕ ਭਾਸ਼ਣਾਂ,ਮੇਲਿਆਂ, ਸੰਗੀਤ ਸਮਾਰੋਹਾਂ ਦੇ ਨਾਲ ਬੰਗਲਾਦੇਸ਼ ਦੀਆਂ ਪ੍ਰੰਪਰਾਵਾਂ ਉੱਤੇ ਆਧਾਰਿਤ ਉਤਸਵ ਮਨਾਇਆ ਜਾਂਦਾ ਹੈ। ਟੀਵੀ ਅਤੇ ਰੇਡੀਓ ਸਟੇਸ਼ਨਾਂ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਅਤੇ ਦੇਸ਼ ਭਗਤੀ ਦੇ ਗੀਤਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ। ਆਮ ਤੌਰ ‘ਤੇ ਇਸ ਦਿਨ ਸਵੇਰੇ ਆਯੋਜਿਤ ਸਮਾਰੋਹ ਦੇ ਦੌਰਾਨ ਇਕੱਤੀ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ ਮੁੱਖ ਸੜਕਾਂ ਨੂੰ ਰਾਸ਼ਟਰੀ ਧਵਜ ਨਾਲ ਸਜਾਇਆ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button