Breaking NewsD5 specialNewsSportsTop News

ਦਿੱਗਜ਼ ਫੁਟਬਾਲਰ ਡਿਏਗੋ ਮਾਰਾਡੋਨਾ ਦੀ ਦੁਬਈ ‘ਚ ਚੋਰੀ ਹੋਈ ਘੜੀ ਅਸਮ ਤੋਂ ਬਰਾਮਦ

ਗੁਹਾਟੀ : ਫੁਟਬਾਲ ਦੇ ਦਿੱਗਜ਼ ਖਿਡਾਰੀ ਡਿਏਗੋ ਮਾਰਾਡੋਨਾ (Diego Maradona) ਨਾਲ ਜੁੜੀ ਇੱਕ ਮਹਿੰਗੀ ਘੜੀ ਅੱਜ ਯਾਨੀ ਸ਼ਨੀਵਾਰ ਸਵੇਰੇ ਅਸਮ ਤੋਂ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੀਮਤੀ ਘੜੀ ਦੁਬਈ ‘ਚ ਚੋਰੀ ਹੋਈ ਸੀ। ਮਾਮਲੇ ‘ਚ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਅਕਤੀ ਦੁਬਈ ਦੀ ਇੱਕ ਕੰਪਨੀ ਵਿੱਚ ਬਤੌਰ ਸੁਰੱਖਿਆ ਗਾਰਡ ਕੰਮ ਕਰਦਾ ਸੀ। ਕੰਪਨੀ ਮਰਹੂਮ ਅਰਜਨਟੀਨਾ ਦੇ ਫੁੱਟਬਾਲਰ ਦੇ ਸਮਾਨ ਦੀ ਸੁਰੱਖਿਆ ਕਰ ਰਹੀ ਸੀ। ਪਿਛਲੇ ਸਾਲ 25 ਨਵੰਬਰ ਨੂੰ 60 ਸਾਲ ਦੀ ਉਮਰ ਵਿੱਚ ਮਾਰਾਡੋਨਾ ਦੀ ਮੌਤ ਹੋ ਗਈ ਸੀ। ਪੁਲਿਸ ਦੇ ਡਾਇਰੈਕਟਰ ਜਨਰਲ ਭਾਸਕਰ ਜੋਤੀ ਮਹੰਤ ਨੇ ਕਿਹਾ ਕਿ ਦੋਸ਼ੀ ‘ਤੇ ਸੇਫ਼ ਦੀ ਸਮੱਗਰੀ ਚੋਰੀ ਕਰਨ ਦਾ ਸ਼ੱਕ ਸੀ ਜਿਸ ’ਚ ਕੀਮਤੀ ਹੱਬੋਲਟ ਘੜੀ ਵੀ ਰੱਖੀ ਗਈ ਸੀ।

ਖੇਤੀਬਾੜੀ ਮੰਤਰੀ ਦਾ ਆਇਆ ਬਿਆਨ, ਦਿੱਤੀ ਹੋਰ ਵੱਡੀ ਖੁਸ਼ਖਬਰੀ! ਜਥੇਬੰਦੀਆਂ ਨੇ ਵੀ ਸੱਦ ਲਈ ਮੀਟਿੰਗ

ਉਸ ਨੇ ਦੱਸਿਆ ਕਿ ਦੋਸ਼ੀ ਕੰਪਨੀ ’ਚ ਕੁਝ ਦਿਨ ਕੰਮ ਕਰਨ ਤੋਂ ਬਾਅਦ ਅਗਸਤ ਵਿਚ ਅਸਾਮ ਵਾਪਸ ਆਇਆ ਸੀ। ਉਸ ਨੇ ਆਪਣੇ ਪਿਤਾ ਦੀ ਤਬੀਅਤ ਠੀਕ ਨਾ ਹੋਣ ਦੇ ਬਹਾਨੇ ਛੁੱਟੀ ਲੈ ਲਈ ਸੀ। ਅਧਿਕਾਰੀ ਨੇ ਦੱਸਿਆ ਕਿ ਦੁਬਈ ਪੁਲਸ ਨੇ ਭਾਰਤ ਨੂੰ ਮੁਲਜ਼ਮਾਂ ਬਾਰੇ ਸੂਚਿਤ ਕੀਤਾ ਜਿਸ ਤੋਂ ਬਾਅਦ ਆਸਾਮ ਪੁਲਿਸ ਹਰਕਤ ਵਿੱਚ ਆ ਗਈ। ਮੁਲਜ਼ਮ ਨੂੰ ਸਵੇਰੇ 4 ਵਜੇ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਕੇ ਨਾਕਾਬੰਦੀ ਕੀਤੀ ਗਈ। ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਕਿਹਾ ਕਿ ਅਨੁਭਵੀ ਮਾਰਾਡੋਨਾ ਦੀ ਘੜੀ ਨੂੰ ਮੁੜ ਪ੍ਰਾਪਤ ਕਰਨ ਲਈ ਇਸ ‘ਆਪਰੇਸ਼ਨ’ ’ਚ ਦੋਵਾਂ ਦੇਸ਼ਾਂ ਦੀਆਂ ਪੁਲਸ ਬਲਾਂ ਵਿਚਕਾਰ ਅੰਤਰਰਾਸ਼ਟਰੀ ਤਾਲਮੇਲ ਸਥਾਪਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button