ਮੁੱਖ ਮੰਤਰੀ Channi ਨੇ ਅਪੱਤੀਜਨਕ ਸ਼ਬਦ ਬੋਲ ਕੇ ਖੱਤਰੀ ਸਮਾਜ ਦਾ ਕੀਤਾ ਅਪਮਾਨ: Raghav Chadha
ਕਿਹਾ, Channi ਨੇ ਮੀਡੀਆ ਸਾਹਮਣੇ ਮੇਰੇ ਗੋਤ, ਜਾਤ ਅਤੇ ਸਮਾਜ ਬਾਰੇ ਬਹੁਤ ਹੀ ਅਪੱਤੀਜਨਕ ਸ਼ਬਦ ਬੋਲੇ
ਚੰਡੀਗੜ: ਆਮ ਆਦਮੀ ਪਾਰਟੀ (ਆਪ) ਕੌਮੀ ਬੁਲਾਰੇ, ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ Raghav Chadha ਨੇ ਪੰਜਾਬ ਦੇ ਮੁੱਖ ਮੰਤਰੀ Charanjit Singh Channi ‘ਤੇ (Raghav Chadha ਦੀ ਜਾਤੀ) ਖੱਤਰੀ ਸਮਾਜ ਬਾਰੇ ਅਪਸ਼ਬਦ (ਅਪੱਤੀਜਨਕ ਸ਼ਬਦ) ਬੋਲਣ ਦਾ ਦੋਸ਼ ਲਾਇਆ ਹੈ। Chadha ਨੇ ਕਿਹਾ ਕਿ ਮੁੱਖ ਮੰਤਰੀ Channi ਨੇ ਅਪੱਤੀਜਨਕ ਸ਼ਬਦ ਬੋਲ ਕੇ ਖੱਤਰੀ ਸਮਾਜ ਦਾ ਅਪਮਾਨ ਕੀਤਾ ਹੈ, ਜਿਸ ਕਾਰਨ ਪੰਜਾਬ ਦੇ ਖੱਤਰੀ ਸਮਾਜ ਵਿੱਚ ਮੁੱਖ ਮੰਤਰੀ Channi ਖ਼ਿਲਾਫ਼ ਰੋਸ਼ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦਿਆਂ Raghav Chadha ਨੇ ਕਿਹਾ, ”ਮੇਰੇ ਵੱਲੋਂ ਮੁੱਖ ਮੰਤਰੀ Charanjit Singh Channi ਦੇ ਹਲਕੇ ਵਿੱਚਲੇ ਪਿੰਡ ਜਿੰਦਾਪੁਰ ‘ਚ ਨਜਾਇਜ ਮਾਇਨਿੰਗ ਵਾਲੀ ਥਾਂ ਨੂੰ ਪੰਜਾਬ ਵਾਸੀਆਂ ਅੱਗੇ ਰੱਖਿਆ ਗਿਆ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ Channi ਦੀ ਸਰਪ੍ਰਸਤੀ ਵਿੱਚ ਹੀ ਰੇਤ ਮਾਫੀਆ ਸੂਬੇ ‘ਚ ਚੱਲ ਰਿਹਾ ਹੈ।
Big Breaking : ਲਓ Captain ਦਾ Akali Dal ਨਾਲ ਗਠਜੋੜ? ਹੁਣੇ ਲਿਆ ਵੱਡਾ ਫੈਸਲਾ || D5 Channel Punjabi
ਜਿਸ ਤੋਂ ਬੁਖਲਾਹਏ ਮੁੱਖ ਮੰਤਰੀ Channi ਨੇ ਰੋਪੜ ਵਿਖੇ ਮੀਡੀਆ ਸਾਹਮਣੇ ਮੇਰੇ ਗੋਤ, ਜਾਤ ਅਤੇ ਸਮਾਜ ਬਾਰੇ ਬਹੁਤ ਹੀ ਅਪੱਤੀਜਨਕ ਸ਼ਬਦ ਬੋਲੇ ਗਏ ਸਨ।”Chadha ਨੇ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਖਤਰੀ ਸਮਾਜ ਦੇ ਲੋਕਾਂ ਨੇ ਮੁੱਖ ਮੰਤਰੀ Channi ਵੱਲੋਂ ਅਪਸ਼ਬਦ ਬੋਲਣ ਦਾ ਬੁਰਾ ਮਨਾਇਆ ਹੈ ਅਤੇ ਉਨਾਂ (Chadha) ਨੂੰ ਫੋਨ ਕਰਕੇ ਰੋਸ਼ ਜ਼ਾਹਰ ਕੀਤਾ ਹੈ। Raghav Chadha ਨੇ ਕਿਹਾ, ”ਮੁੱਖ ਮੰਤਰੀ Channi ਮੈਨੂੰ ਜੋ ਮਰਜੀ ਕਹਿਣ, ਮੈਂ ਸਹਿ ਸਕਦਾ ਹਾਂ। ਪਰ ਮੇਰੀ ਜਾਤ ਅਤੇ ਖੱਤਰੀ ਸਮਾਜ ਕਦੇ ਬਰਦਾਸ਼ਤ ਨਹੀਂ ਕਰੇਗਾ। ਪੰਜਾਬ ‘ਚ ਵੱਡੇ ਪੱਧਰ ‘ਤੇ ਖੱਤਰੀ ਸਮਾਜ ਰਹਿੰਦਾ ਹੈ। ਮੁੱਖ ਮੰਤਰੀ Channi ਖੱਤਰੀ ਜਾਤ ਬਰਾਦਰੀ ਨੂੰ ਗਾਲ਼ ਨਾ ਦੇਣ। ਮੁੱਖ ਮੰਤਰੀ ਖੱਤਰੀ ਸਮਾਜ ਨਾਲ ਕਿਉਂ ਦੁਸ਼ਮਣੀ ਲੈਣਾ ਚਾਹੁੰਦੇ ਨੇ।” Chadha ਨੇ ਕਿਹਾ ਕਿ ਮੁੱਖ ਮੰਤਰੀ Channi ਵੱਲੋਂ ਕਹੇ ਗਏ ਸ਼ਬਦਾਂ ਨੂੰ ਉਹ ਦੁਹਰਾਉਣਾ ਨਹੀਂ ਚਾਹੁੰਦੇ ਕਿਉਂਕਿ ਪੰਜਾਬ ਵਿੱਚ ਸਾਰੀਆਂ ਬਰਾਦਰੀਆਂ ਦੇ ਲੋਕ ਇੱਕ ਛੱਤਰੀ ਥੱਲੇ ਰਹਿੰਦੇ ਹਨ ਅਤੇ ਸਭ ਮਿਲਜੁੱਲ ਕੇ ਰਹਿੰਦੇ ਹਨ। ਉਨਾਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਮੁੱਖ ਮੰਤਰੀ ਨੇ ਖਤਰੀ ਸਮਾਜ ਬਾਰੇ ਜੋ ਕਿਹਾ ਹੈ ਉਹ ਪੰਜਾਬ ਅਤੇ ਪੰਜਾਬੀਅਤ ਦੇ ਖ਼ਿਲਾਫ਼ ਹੈ। Raghav Chadha ਨੇ ਕਿਹਾ ਕਿ ਪੰਜਾਬ ਗੁਰੂ ਸਾਹਿਬਾਨਾਂ ਦੀ ਧਰਤੀ ਹੈ। ਇਸ ਧਰਤੀ ‘ਤੇ ਸਾਰੀਆਂ ਜਾਤੀਆਂ ਅਤੇ ਧਰਮਾਂ ਦਾ ਮਾਨ-ਸਨਮਾਨ ਕੀਤਾ ਜਾਂਦਾ ਹੈ। ਮੁੱਖ ਮੰਤਰੀ ਪੰਜਾਬ ਨੇ ਅਪਮਾਨਜਨਕ ਸ਼ਬਦ ਬੋਲ ਕੇ ਪੰਜਾਬ ਅਤੇ ਪੰਜਾਬੀਅਤ ਦਾ ਅਪਮਾਨ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.