Breaking NewsD5 specialNewsPunjab

ਬੜੀ ਧੂਮਧਾਮ ਨਾਲ ਮਨਾਇਆ ਗਿਆ ਮਿਆਂ ਬਾਜ਼ਾਰ ਤੇ ਫਤਿਹ ਦਿਵਸ : ਖਹਿਰਾ

ਪਟਿਆਲਾ :1971 ਦੀ ਭਾਰਤ ਪਾਕਿ ਜੰਗ ਦੌਰਾਨ ਭਾਰਤੀ ਫੌਜ ਦੀ ਆਰਮਡ ਕੋਰ ਦੀ ਸੱਤਵੀਂ ਲਾਇਟ ਕੈਵੈਲਰੀ ਦੇ ਨੰਬਰ ਵਨ ਇੰਡੀਪੈਂਡੈਂਟ ਆਰਮਡ ਸਕਾਉਡਰਨ ਨੂੰ ਹੁਕਮ ਮਿਲੀਆ ਕਿ ਪਾਕਿਸਤਾਨ ਵੱਲੋਂ ਕੀਤੇ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ। ਲੜਾਈ ਗਹਿ ਗੱਚ ਚੱਲ ਰਿਹਾ ਸੀ। ਯੁੱਧ ਦਾ ਮੈਦਾਨ ਵੀ ਜੰਗਲੀ ਘਾਹ ਅਤੇ ਬਰਸਾਤੀ ਨਾਲਿਆਂ ਵਾਲਾ ਸੀ। ਜਿਸ ਕਾਰਨ ਭਾਰਤੀ ਫੌਜ ਲਈ ਅੱਗੇ ਵਧਣਾ ਬਹੁਤ ਮੁਸ਼ਕਲ ਕੰਮ ਸੀ। ਪਰ ਜਿਹੜੇ ਜਿੱਤਾਂ ਦੇ ਝੰਡੇ ਗੱਡਣ ਦੇ ਆਦੀ ਹੋਣ ? ਉਨ੍ਹਾਂ ਅਟਕ ਦਰਿਆ ਦੇ ਤਾਰੂਆਂ ਨੂੰ ਬਰਸਾਤੀ ਨਾਲਿਆਂ ਦੀ ਕੀ ਪ੍ਰਵਾਹ ? ਜਿਕਰਯੋਗ ਹੈ ਕਿ ਉਸ ਸਮੇਂ ਇਹ ਨੰਬਰ ਵਨ ਇੰਡੀਪੈਂਡੈਂਟ ਸਕਾਉਡਰਨ ਸਿੱਖਾਂ ਦਾ ਸਕਾਊਡਰਨ ਹੁੰਦਾ ਸੀ।

Breaking News: Harjit Grewal ਤੇ Bhagwant Maan ਆਹਮੋ-ਸਾਹਮਣੇ, Grewal ਨੇ ਕੀਤਾ ਚੈਲੰਜ | D5 Channel Punjabi

ਹੁਕਮ ਮਿਲਦਿਆਂ ਹੀ ਖਾਲਸੇ ਯੋਧਿਆਂ ਨੇ ਬੋਲੇ ਸੋ ਨਿਹਾਲ, ਤੇ ਹਰ ਮੈਦਾਨ ਫਤਹਿ ਦੇ ਜੈਕਾਰੇ ਬੁਲਾਉਂਦਿਆਂ ਜੰਗਲਾਂ , ਨਦੀ ਨਾਲਿਆਂ ਨੂੰ ਚੀਰਦੇ ਹੋਏ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਚਾਰ ਦਿਸੰਬਰ 1971 ਨੂੰ ਸਕਾਉਡਰਨ ਨੇ ਪਾਕਿਸਤਾਨ ਦੇ ਸ਼ਹਿਰ ਮੀਆਂ ਬਾਜ਼ਾਰ ਤੇ ਮੁਕੰਮਲ ਜਿੱਤ ਹਾਸਲ ਕਰ ਕੇ ਕਬਜ਼ਾ ਕਰ ਲਿਆ ਸੀ। ਜੋ ਕਿ ਅੱਜ ਬੰਗਲਾਦੇਸ਼ ਵਿੱਚ ਹੈ। 1971 ਵਿਚ ਭਾਰਤੀ ਫੌਜ ਨੇ ਪਾਕਿਸਤਾਨ ਦੇ ਪੂਰਬੀ ਹਿੱਸੇ ਨੂੰ ਪਾਕਿਸਤਾਨ ਨਾਲੋਂ ਕੱਟ ਕੇ ਅਲੱਗ ਕਰ ਦਿੱਤਾ ਸੀ। ਜਿਸ ਕਾਰਨ ਬੰਗਲਾਦੇਸ਼ ਨਾਂ ਦਾ ਦੇਸ਼ ਇਸ ਧਰਤੀ ਤੇ ਹੋਂਦ ਵਿੱਚ ਆਇਆ। 1971 ਦੀ ਜੰਗ ਜਿੱਤਣ ਦੀ ਖੁਸ਼ੀ ਵਿੱਚ ਭਾਰਤ ਵਿੱਚ ਹਰ ਸਾਲ 16 ਦਿਸੰਬਰ ਨੂੰ ਵਿਜੈ ਦਿਵਸ ਮਨਾਇਆ ਜਾਂਦਾ ਹੈ।

Punjab Politics : Bhagwant Mann ਨੂੰ BJP ਦੀ ਵੱਡੀ Offer, ਆਇਆ ਵੱਡੇ ਆਗੂ ਦਾ ਫੋਨ || D5 Channel Punjabi

ਪਰ ਭਾਰਤੀ ਫੌਜ ਦੀ 7ਵੀਂ ਲਾਈਟ ਕੈਵੈਲਰੀ ਵਿਚ 24 ਸਾਲ ਦੇਸ਼ ਦੀ ਸੇਵਾ ਕਰ ਕੇ ਸੇਵਾ ਮੁਕਤ ਹੋਏ ਦਫੇਦਾਰ ਹਰਜਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ। ਸਾਡੀ ਰੈਜੀਮੈਂਟ ਵਿਚ 4 ਦਿਸੰਬਰ ਨੂੰ ਹੀ ਵਿਜੈ ਦਿਵਸ ਮਨਾਇਆ ਜਾਂਦਾ ਹੈ। ਜਿਸ ਨੂੰ ਪਿਛਲੇ ਦੋ ਸਾਲ ਤੋਂ ਇਸ ਰੈਜੀਮੈਂਟ ਦੇ ਸਾਬਕਾ ਫੌਜੀਆਂ ਨੇ ਪਟਿਆਲਾ ਵਿਖੇ ਮਨਾਉਣ ਤਹੱਈਆ ਕੀਤਾ ਹੈ। ਜਿਸ ਵਿੱਚ ਇਸ ਰੈਜੀਮੈਂਟ ਦੇ ਸਾਬਕਾ ਫੌਜੀ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਤੇ ਯੂਪੀ ਤੋਂ ਵੀ ਸ਼ਾਮਲ ਹੋ ਕੇ ਅਪਣੇ ਬਜੁਰਗਾਂ ਦੇ ਗੌਰਵਮਈ ਇਤਿਹਾਸ ਤੇ ਮਾਣ ਕਰਦੇ ਹਨ। ਇਸ ਸਾਲ ਵੀ 4 ਦਸੰਬਰ ਨੂੰ ਹੀ ਹੋਟਲ ਗਰੈਂਡ ਦਿੱਲੀ ਪਲਾਜ਼ਾ ਨੇੜੇ 21 ਨੰਬਰ ਫਾਟਕ ਤੇ ਦਸ ਤੋਂ ਚਾਰ ਵਜੇ ਤੱਕ ਮਨਾਇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button