ਵਪਾਰੀਆਂ ਦੇ ਦੱਸੇ ਅਨੁਸਾਰ ਦੂਰ ਕਰਾਂਗੇ ਵਪਾਰ ਜਗਤ ਦੀਆਂ ਸਮੱਸਿਆਵਾਂ: Manish Sisodia
-ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ’ਤੇ ਦਿੱਲੀ ਜਿਹਾ ਵਿਕਾਸ ਕਰਾਂਗੇ: ‘ਆਪ’ ਆਗੂ

ਸ੍ਰੀ ਫਤਿਹਗੜ੍ਹ ਸਾਹਿਬ/ ਅਮਲੋਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ Manish Sisodia ਸ਼ੁੱਕਰਵਾਰ ਨੂੰ ਵਿਧਾਨ ਸਭਾ ਹਲਕੇ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਅਮਲੋਹ ਦੇ ਉਦਯੋਗਿਕ ਖੇਤਰ ਮੰਡੀ ਗੋਬਿੰਦਗੜ੍ਹ ਵਿੱਚ ਪਾਰਟੀ ਵੱਲੋਂ ਕਰਵਾਏ ‘ਵਪਾਰੀਆਂ ਅਤੇ ਕਾਰੋਬਾਰੀਆਂ ਨਾਲ Manish Sisodia ਦੀ ਗੱਲਬਾਤ’ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਵਪਾਰੀਆਂ, ਕਾਰੋਬਾਰੀਆਂ, ਉਦਯੋਗਪਤੀਆਂ, ਟਰਾਂਸਪੋਰਟਰਾਂ ਅਤੇ ਦੁਕਾਨਦਾਰਾਂ ਨਾਲ ਵਪਾਰ ਦੇ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਵਪਾਰੀਆਂ, ਕਾਰੋਬਾਰੀਆਂ ਦੀਆਂ ਸਮੱਸਿਆਵਾਂ ਅਤੇ ਹੱਲ ਬਾਰੇ ਜਾਣਕਾਰੀ ਪ੍ਰਾਪਤ ਕੀਤੀ। Manish Sisodia ਨੇ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਮੰਡੀ ਗੋਬਿੰਦਗੜ੍ਹ ਵਿੱਚ ਵਾਪਾਰੀਆਂ, ਕਾਰੋਬਾਰੀਆਂ, ਉਦਯੋਗਪਤੀਆਂ, ਦੁਕਾਨਦਾਰਾਂ ਅਤੇ ਟਰਾਂਸਪੋਰਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਰੋਬਾਰ ਜਗਤ ਦੀ ਸਮੱਸਿਆਵਾਂ ਦੇ ਹੱਲ ਬਾਰੇ ਕਾਰੋਬਾਰੀਆਂ ਨੂੰ ਹੀ ਪਤਾ ਹੈ, ਪਰ ਜੇ ਕੁੱਝ ਚਾਹੀਦਾ ਹੈ ਤਾਂ ਕੇਵਲ ਕਾਰੋਬਾਰੀਆਂ ਦੀ ਗੱਲ ਸੁਣਨ ਵਾਲੀ ਸਰਕਾਰ ਦੀ ਜ਼ਰੂਰਤ ਹੈ, ਤਾਂ ਜੋ ਸਾਰੇ ਸੁਝਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਕੇ ਉਦਯੋਗ ਜਗਤ ਨੂੰ ਰਫ਼ਤਾਰ ਦਿੱਤੀ ਜਾ ਸਕੇ।
Punjab Politics: Kejriwal ਦਾ Punjab ‘ਚ ਵੱਡਾ ਧਮਾਕਾ! CM ਚਿਹਰੇ ‘ਤੇ ਵੱਡਾ ਬਿਆਨ || D5 Channel Punjabi
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਸਭ ਤੋਂ ਪਹਿਲਾ ਇੰਸਪੈਕਟਰ ਰਾਜ ਨੂੰ ਬੰਦ ਕੀਤਾ ਜਾਵੇਗਾ, ਤਾਂ ਕਿ ਵਪਾਰੀ ਤੰਗ ਨਾ ਹੋਣ। ਇਸ ਤੋਂ ਇਲਾਵਾ ਦਿੱਲੀ ਦੀ ਤਰ੍ਹਾਂ ਪੰਜਾਬ ਵਿੱਚ ਵੀ ਰਾਜਨੀਤਿਕ ਦਖ਼ਲਅੰਦਾਜ਼ੀ ਨੂੰ ਬੰਦ ਕੀਤਾ ਜਾਵੇਗਾ। Sisodia ਨੇ ਕਿਹਾ ਕਿ ‘ਆਪ’ ਦੀ ਸਰਕਾਰ ਨੇ ਦਿੱਲੀ ਵਿੱਚ ਕਰਕੇ ਦਿਖਾਇਆ ਹੈ ਅਤੇ ਪੰਜਾਬ ਵਿਚ ਵੀ ਕਰਾਂਗੇ। ਇਸ ਤੋਂ ਪਹਿਲਾਂ Manish Sisodia ਗੁਰਦੁਅਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਤਰੱਕੀ ਅਤੇ ਚੜ੍ਹਦੀ ਕਲਾ ਲਈ ਅਰਦਾਸ਼ ਕੀਤੀ।ਕਾਰੋਬਾਰੀਆਂ, ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਸੰਬੋਧਨ ਕਰਦਿਆਂ Manish Sisodia ਨੇ ਕਿਹਾ ਕਿ ਇੱਕ ਬਾਰ ‘ਆਪ’ ਨੂੰ ਮੌਕਾ ਦੇਵੋ। ਵਪਾਰਕ ਦ੍ਰਿਸ਼ਟੀ ਜਿਹਾ ਹੀ ਮਹੌਲ ਪੰਜਾਬ ਵਿੱਚ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ‘ਆਪ’ ਦੀ ਪੂਰੀ ਸਰਕਾਰ ਨਹੀਂ ਹੈ, ਮਹਿਜ ਇੱਕ ਤਿਹਾਈ ਸਰਕਾਰ ਹੈ, ਬਾਵਜੂਦ ਇਸ ਦੇ ਦਿੱਲੀ ਵਿੱਚ ਉਦਾਹਰਨ ਪੇਸ਼ ਕਰਨ ਵਾਲੇ ਕੰਮ ਕਰਕੇ ਦਿਖਾਏ ਗਏ ਹਨ ਤਾਂ ਫ਼ਿਰ ਪੰਜਾਬ ਤਾਂ ਪੂਰਨ ਰਾਜ ਹੈ। ਇੱਥੇ ਬਹੁਤ ਜ਼ਿਆਦਾ ਕੰਮ ਕਰਨ ਦਾ ਮੌਕਾ ਮਿਲੇਗਾ।
Jagraon News : Congress ਦਾ ਪਿਆ ਨਵਾਂ ਨਾਂ, ਲਾਰੇ-ਲੱਪੇ ਦੀ ਸਰਕਾਰ ਕਹਿਲਾਾਈ || D5 Channel Punjabi
Manish Sisodia ਨੇ ਕਿਹਾ ਕਿ ਸਾਲ 2015 ਵਿੱਚ ਦਿੱਲੀ ’ਚ ਵੀ ਵਪਾਰ ਜਗਤ ਕਈ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਸੀ। ਪਰ Arvind Kejriwal ਦੀ ਸਰਕਾਰ ਨੇ ਲਗਾਤਾਰ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਸਮੇਤ ਕਈ ਬੈਠਕਾਂ ਕੀਤੀਆਂ। ਫਿਰ ਸਭ ਤੋਂ ਪਹਿਲਾ ਇੰਸਪੈਕਟਰੀ ਰਾਜ ਬੰਦ ਕੀਤਾ, ਤਾਂਕਿ ਕਾਰੋਬਾਰੀ ਆਪਣੇ ਵਪਾਰ ’ਤੇ ਧਿਆਨ ਦੇ ਸਕੇ। ਇਸ ਤੋਂ ਬਾਅਦ ਕਰੋਬਾਰੀਆਂ, ਵਾਪਾਰੀਆਂ ਨੇ ਟੈਕਸ ਘੱਟ ਕਰਨ ਦੀ ਮੰਗ ਕੀਤੀ। ਜਦੋਂ ਕਿ ਸਰਕਾਰੀ ਅਤੇ ਨਿੱਜੀ ਟੈਕਸ ਦੇ ਜਾਣਕਾਰਾਂ ਨੇ ਟੈਕਸ ਘੱਟ ਕਰਨ ਨਾਲ ਸਰਕਾਰ ਚਲਾਉਣੀ ਮੁਸ਼ਕਲ ਦੱਸੀ ਸੀ। ਪਰ Arvind Kejriwal ਨੇ ਟੈਕਸ ਦੇ ਚੰਗੇ ਜਾਣਕਾਰ ਹੋਣ ਦੇ ਨਾਤੇ ਸਭ ਤੋਂ ਪਹਿਲਾ 2015 ਵਿੱਚ ਕੇਵਲ ਟਿੰਬਰ ’ਤੇ ਸਾਢੇ 12 ਫ਼ੀਸਦੀ ਟੈਕਸ ਨੂੰ ਘਟਾ ਕੇ 5 ਫ਼ੀਸਦੀ ਕੀਤਾ ਗਿਆ। ਨਤੀਜਣ ਸਾਲ 2016 ਵਿੱਚ ਬੀਤੇ ਸਾਲ ਦੇ ਮੁਕਾਬਲੇ ਸਰਕਾਰ ਨੂੰ ਇੱਕ ਫ਼ੀਸਦ ਵਾਧੂ ਟੈਕਸ ਪ੍ਰਾਪਤ ਹੋਇਆ। ਇਸ ਤੋਂ ਬਾਅਦ ਸਾਲ 2016 ਵਿੱਚ ਇੱਕਸਾਰ 44 ਪ੍ਰੋਡਕਟਾਂ ’ਤੇ ਸਾਢੇ 12 ਫ਼ੀਸਦੀ ਤੋਂ ਟੈਕਸ ਘਟਾ ਕੇ 5 ਫ਼ੀਸਦੀ ਕੀਤਾ ਗਿਆ।
Garhshankar News : ਕਿਉਂ ਬੰਦ ਹੈ Garhshankar ਦਾ Railway Station || D5 Channel Punjabi
ਇਸ ਨਾਲ ਸਾਲ 2017 ਵਿੱਚ ਦਿੱਲੀ ਸਰਕਾਰ ਦਾ ਬਜਟ 30 ਹਜ਼ਾਰ ਕਰੋੜ ਰੁਪਏ ਜ਼ਿਆਦਾ ਵਧਿਆ ਅਤੇ ਮਹਿਜ਼ ਦੋ ਸਾਲ ਵਿੱਚ ਬਜਟ 30 ਹਜ਼ਾਰ ਕਰੋੜ ਤੋਂ ਵਧ ਕੇ 40 ਹਜ਼ਾਰ ਕਰੋੜ ’ਤੇ ਪਹੁੰਚ ਗਿਆ ਅਤੇ 5 ਸਾਲ ਵਿੱਚ ਇਹੀ ਬਜਟ ਵੱਧ ਕੇ 60 ਹਜ਼ਾਰ ਕਰੋੜ ’ਤੇ ਪਹੁੰਚ ਚੁੱਕਾ ਹੈ। Manish Sisodia ਨੇ ਵਪਾਰੀਆਂ, ਕਾਰੋਬਾਰੀਆਂ, ਉਦਯੋਗਪਤੀਆਂ ਅਤੇ ਦੁਕਾਨਦਾਰਾਂ ਨੂੰ ਜੀ.ਐਸ.ਟੀ. ਨੂੰ ਵੀ ਸੁਵਿਧਾਜਨਕ ਬਣਾਏ ਜਾਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਜੀ.ਐਸ.ਟੀ. ਸਹਾਇਕ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਉਹ ਖੁੱਦ ਵਪਾਰ ਜਗਤ ਨਾਲ ਗੱਲ ਕਰਕੇ ਜੀ.ਐਸ.ਟੀ. ਕੌਂਸਲ ਮੁੱਦੇ ਉਠਾਉਂਦੇ ਰਹੇ ਹਨ ਅਤੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਵਪਾਰਕ ਦ੍ਰਿਸ਼ਟੀਕੋਣ ਦੇ ਮੁੱਦੇਨਜ਼ਰ ਇੱਥੇ ਵੀ ਚੰਗਾ ਮਹੌਲ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਵਪਾਰ ਵਿੰਗ ਪੰਜਾਬ ਦੇ ਇੰਚਾਰਜ Raman Mittal, ਸਹਿ ਇੰਚਾਰਜ Anil Thakur, ਅਮਲੋਹ ਦੇ ਹਲਕਾ ਇੰਚਾਰਜ Garry Warring ਅਤੇ ਫਤਿਹਗੜ੍ਹ ਸਾਹਿਬ ਦੇ ਹਲਕਾ ਇੰਚਾਰਜ Lakhbir Singh Rai ਵੀ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.