Breaking NewsD5 specialNewsSports

Asian Championship Trophy ‘ਚ Savita ਹੋਵੇਗੀ ਭਾਰਤੀ ਹਾਕੀ ਟੀਮ ਦੀ ਕਪਤਾਨ

ਨਵੀਂ ਦਿੱਲੀ: ਕਪਤਾਨ ਰਾਣੀ ਰਾਮਪਾਲ ਨੂੰ ਅਗਲੇ ਮਹੀਨੇ ਹੋਣ ਵਾਲੀ ਮਹਿਲਾ ਹਾਕੀ ਏਸ਼ੀਅਨ ਚੈਂਪੀਅਨਸ ਟਰਾਫੀ ਲਈ ਆਰਾਮ ਦਿੱਤਾ ਗਿਆ ਹੈ ਅਤੇ ਗੋਲਕੀਪਰ ਸਵਿਤਾ ਪੂਨੀਆ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ।ਇਹ ਟੂਰਨਾਮੈਂਟ 5 ਤੋਂ 12 ਦਸੰਬਰ ਤੱਕ ਦੱਖਣੀ ਕੋਰੀਆ ਦੇ ਡੋਂਗਈ ਵਿੱਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲੇ ਦਿਨ ਹੀ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ।ਟੂਰਨਾਮੈਂਟ ਵਿੱਚ ਚੀਨ, ਕੋਰੀਆ, ਜਾਪਾਨ, ਥਾਈਲੈਂਡ, ਮਲੇਸ਼ੀਆ ਵੀ ਹਿੱਸਾ ਲੈ ਰਹੇ ਹਨ। ਇਸ ਸਾਲ F.I.H ਭਾਰਤ ਦੀ ਸਰਵੋਤਮ ਗੋਲਕੀਪਰ ਵਜੋਂ ਚੁਣੀ ਗਈ ਸਵਿਤਾ ਟੂਰਨਾਮੈਂਟ ਦੀ ਕਪਤਾਨੀ ਕਰੇਗੀ।

CM ਚੰਨੀ ਦਾ ਹੋਰ ਵੱਡਾ ਧਮਾਕਾ, ਕੈਬਨਿਟ ‘ਚ ਸ਼ਾਮਲ ਕੀਤੇ 2 ਨਵੇਂ ਮੰਤਰੀ, ਤੁਰੰਤ ਲਿਆ ਫੈਸਲਾ D5 Channel Punjabi

ਡਿਫੈਂਡਰ ਦੀਪ ਗ੍ਰੇਸ ਉਪ-ਕਪਤਾਨ ਹੋਣਗੇ। ਟੀਮ ਦੇ ਮੁੱਖ ਕੋਚ ਯੈਂਕੇ ਸ਼ੋਪਮੈਨ ਨੇ ਕਿਹਾ, ”ਕੁਝ ਖਿਡਾਰੀਆਂ ਦੇ ਜ਼ਖਮੀ ਹੋਣ ਅਤੇ ਸੀਨੀਅਰ ਖਿਡਾਰੀਆਂ ਦੇ ਜੂਨੀਅਰ ਟੀਮ ‘ਚ ਸ਼ਾਮਲ ਹੋਣ ਦੇ ਬਾਵਜੂਦ ਅਸੀਂ ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ ਲਈ ਚੰਗੀ ਟੀਮ ਚੁਣੀ ਹੈ।ਸ਼ੋਪਮੈਨ ਲਈ ਕੋਚ ਵਜੋਂ ਇਹ ਪਹਿਲਾ ਟੂਰਨਾਮੈਂਟ ਹੋਵੇਗਾ, ਸ਼ੋਰਡ ਮਾਰਿਨ ਦੇ ਅਧੀਨ ਟੀਮ ਦੇ ਵਿਸ਼ਲੇਸ਼ਣ ਕੋਚ ਵਜੋਂ ਸੇਵਾ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button