ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਰਵਾਇਆ ਵਿਆਹ, ਟਵਿਟਰ ‘ਤੇ ਸ਼ੇਅਰ ਕੀਤੀਆਂ ਤਸਵੀਰਾਂ
ਇਸਲਾਮਾਬਾਦ : ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਮੰਗਲਵਾਰ ਨੂੰ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇੱਕ ਟਵੀਟ ਦੇ ਜ਼ਰੀਏ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਤਸਵੀਰਾਂ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਅੱਜ ਦਾ ਦਿਨ ਮੇਰੇ ਜੀਵਨ ‘ਚ ਇੱਕ ਅਨਮੋਲ ਦਿਨ ਹੈ। ਅਸਰ ਅਤੇ ਮੈਂ ਜੀਵਨਭਰ ਲਈ ਵਿਆਹ ਦੇ ਬੰਧਨ ‘ਚ ਬੰਝ ਗਏ ਹਾਂ। ਅਸੀਂ ਬਰਮਿੰਘਮ ‘ਚ ਆਪਣੇ ਪਰਿਵਾਰਾਂ ਦੇ ਨਾਲ ਘਰ ‘ਚ ਇੱਕ ਛੋਟਾ ਨਿਕਾਹ ਸਮਾਗਮ ਆਯੋਜਿਤ ਕੀਤਾ। ਕ੍ਰਿਪਾ ਕਰਕੇ ਸਾਨੂੰ ਆਪਣੀਆਂ ਸ਼ੁਭਕਾਮਨਾਵਾਂ ਦਿਓ ਅਸੀਂ ਇਕੱਠੇ ਜੀਵਨ ਗੁਜ਼ਾਰਨ ਲਈ ਉਤਸ਼ਾਹਿਤ ਹਾਂ।
ਅਚਾਨਕ ਰੁਕਿਆ ਸਿੱਧੂ ਦਾ ਕਾਫ਼ਲਾ, ਫਿਰ ਸਿੱਧੂ ਨੇ ਕੀਤਾ ਅਜਿਹਾ ਕੰਮ, ਹਰ ਪਾਸੇ ਹੋਈ ਸਿੱਧੂ-ਸਿੱਧੂ D5 Channel Punjabi
ਇਕ ਪਾਸੇ ਜਿਥੇ ਮਲਾਲਾ ਦੁਨੀਆ ਭਰ ‘ਚ ਕਾਰਕੁਨ ਦੇ ਤੌਰ ’ਤੇ ਜਾਣੀ ਜਾਂਦੀ ਹੈ, ਉਥੇ ਹੀ ਉਨ੍ਹਾਂ ਦੇ ਪਤੀ ਖੇਡ ਜਗਤ ਵਿਚ ਵੱਡੇ ਅਹੁਦੇ ’ਤੇ ਤਾਇਨਾਤ ਹਨ। ਅਸਰ ਦੇ ਲਿੰਕਡਇਨ ਪੇਜ ਮੁਤਾਬਕ ਉਹ ਪਾਕਿਸਤਾਨ ਕ੍ਰਿਕੇਟ ਬੋਰਡ ਵਿਚ ਹਾਈ ਪਰਫਾਰਮੈਂਟ ਜਨਰਲ ਮੈਨੇਜਰ ਹਨ। ਉਨ੍ਹਾਂ ਨੇ ਆਪਣੇ ਇੰਸਟਗ੍ਰਾਮ ’ਤੇ ਵੀ ਵੱਖ-ਵੱਖ ਕ੍ਰਿਕਟ ਆਯੋਜਨਾਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਾਕਿਸਤਾਨ ਦੇ ਕ੍ਰਿਕੇਟ ਬੋਰਡ ਨਾਲ ਜੁੜਨ ਤੋਂ ਪਹਿਲਾਂ ਅਸਰ ਪਲੇਅਰ ਮੈਨੇਜਮੈਂਟ ਏਜੰਸੀ ਵਿਚ ਪ੍ਰਬੰਧ ਨਿਰਦੇਸ਼ਕ ਦੀ ਭੂਮਿਕਾ ਨਿਭਾਅ ਰਹੇ ਸਨ। ਅਸਰ ਨੇ ਪਾਕਿਸਤਾਨ ਸੁਪਰ ਲੀਗ ਫਰੈਂਚਾਇਜ਼ੀ ਮੁਲਤਾਨ ਸੁਲਤਾਨਸ ਨਾਲ ਇਕ ਸੰਚਾਲਨ ਪ੍ਰਬੰਧਕ ਦੇ ਰੂਪ ਵਿਚ ਕੰਮ ਕੀਤਾ ਹੈ ਅਤੇ ਇਕ ਖਿਡਾਰੀ ਪ੍ਰਬੰਧਨ ਏਜੰਸੀ ਵੀ ਚਲਾਈ ਹੈ।
ਰਾਜਾ ਵੜਿੰਗ ਨੇ ਫਿਰ ਘੇਰ ਲਈ ਬੱਸ, ਅਧਿਕਾਰੀਆਂ ਨਾਲ ਪਾਇਆ ਘੇਰਾ,ਮੌਕੇ ‘ਤੇ ਕੀਤੀ ਕਾਰਵਾਈ D5 Channel Punjabi
ਪਾਕਿਸਤਾਨੀ ਮੀਡੀਆ ਮੁਤਾਬਕ ਅਸਰ ਮਲਿਕ ਗਲੀ ਕ੍ਰਿਕੇਟ ਨੂੰ ਕਾਫ਼ੀ ਤਵੱਜੋ ਦਿੰਦੇ ਹਨ। ਉਨ੍ਹਾਂ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਪਾਕਿਸਤਾਨ ਦੀ ਗਲੀ-ਗਲੀ ’ਚੋਂ ਕ੍ਰਿਕਟ ਦਾ ਟੈਲੇਂਟ ਨਿਕਲ ਕੇ ਦੁਨੀਆ ਦੇ ਸਾਹਮਣੇ ਆਏ। ਅਸਰ ਪਾਕਿਸਤਾਨ ਵਿਚ ਜ਼ਮੀਨੀ ਪੱਧਰ ’ਤੇ ਕ੍ਰਿਕਟ ਅਤੇ ਕ੍ਰਿਕਟਰ ਨੂੰ ਮੁੜ ਸੁਰਜੀਤ ਕਰਨ ਵਿਚ ਲੱਗੇ ਹੋਏ ਹਨ। ਅਸਰ ਦੇ ਲੰਕਡਇਨ ਪ੍ਰੋਫਾਈਲ ਮੁਤਾਬਕ ਉਨ੍ਹਾਂ ਨੇ ਸਕੂਲੀ ਅਤੇ ਉਚ ਸਿੱਖਿਆ ਪਾਕਿਸਤਾਨ ਵਿਚ ਰਹਿ ਕੇ ਹੀ ਪੂਰੀ ਕੀਤੀ ਹੈ। ਅਸਰ ਨੇ ਉਚ ਸਿੱਖਿਆ ਲਾਹੌਰ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ।
Today marks a precious day in my life.
Asser and I tied the knot to be partners for life. We celebrated a small nikkah ceremony at home in Birmingham with our families. Please send us your prayers. We are excited to walk together for the journey ahead.
📸: @malinfezehai pic.twitter.com/SNRgm3ufWP— Malala (@Malala) November 9, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.