Breaking NewsD5 specialIndiaNewsPunjabTop News

Kedarnath ‘ਚ ਨਤਮਸਤਕ ਹੋਏ CM Channi, ‘ਪੰਜਾਬ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ’

ਚੰਡੀਗੜ੍ਹ/ਰੂਦਰਪ੍ਰਯਾਗ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਅੱਜ ਕੇਦਾਰਨਾਥ ਧਾਮ ‘ਚ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਓਮ ਨਮ : ਸ਼ਿਵਾਏ ਦੇ ਜੈਕਾਰੇ ਲਗਾਏ ਅਤੇ ਮੰਦਿਰ ‘ਚ ਮੌਜੂਦ ਭਗਤਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ‘ਚ ਕਾਂਗਰਸ ਦੇ ਇੰਚਾਰਜ ਰਹੇ ਹਰੀਸ਼ ਰਾਵਤ ਨਾਲ ਇਨ੍ਹਾਂ ਨੇਤਾਵਾਂ ਨੇ ਉਨ੍ਹਾਂ ਦੇ ਨਿਵਾਸ ‘ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜਿਸਤੋਂ ਬਾਅਦ ਇਹ ਲੋਕ ਕੇਦਾਰਨਾਥ ਧਾਮ ਲਈ ਰਵਾਨਾ ਹੋਏ।

​🔴|| LIVE || CM ਚੰਨੀ ਤੋਂ ਬਾਅਦ ਆਹ ਮੰਤਰੀ ਦਾ ਤੋਹਫਾ, ਲੱਗੀ ਤੋਹਫਿਆਂ ਦੀ ਝੜੀ, ਪੰਜਾਬ ਸਰਕਾਰ ਹੋਈ ਮੇਹਰਬਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਸ਼ੇਅਰ ਕਰ ਉਨ੍ਹਾਂ ਨੇ ਲਿਖਦੇ ਹੋਏ ਕਿਹਾ – ਉਤਰਾਖੰਡ ‘ਚ ਕੇਦਾਰਨਾਥ ਮੰਦਿਰ ‘ਚ ਪੂਜਾ ਕੀਤੀ। ਇਸ ਦੌਰਾਨ ਪੰਜਾਬ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button