‘ਪੰਜਾਬ ਨੂੰ ਅਪਰਾਧ ਅਤੇ ਭ੍ਰਿਸ਼ਟਾਚਾਰ ਮੁਕਤ ਕਰੇਗੀ ‘ਆਪ’’
ਨਵੀਂ ਦਿੱਲੀ/ਬਠਿੰਡਾ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਇਨੀਂ ਦਿਨੀਂ ਪੰਜਾਬ ਦੌਰੇ ‘ਤੇ ਹਨ। ਬਠਿੰਡਾ ‘ਚ ਵਪਾਰੀਆਂ ਨਾਲ ਗੱਲਬਾਤ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ ਅਪਰਾਧ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਸਥਾਪਤ ਕਰੇਗੀ, ਅਮਨ ਅਤੇ ਸ਼ਾਂਤੀ ਬਹਾਲ ਕਰੇਗੀ ਤਾਂ ਕਿ ਤੁਸੀ ਸ਼ਾਂਤੀ ਨਾਲ ਆਪਣਾ ਵਪਾਰ ਕਰ ਸਕੋ।
ਅਕਾਲੀ ਦਲ ਨੂੰ ਝਟਕਾ, ਪ੍ਰਕਾਸ਼ ਸਿੰਘ ਬਾਦਲ ਅਦਾਲਤ ‘ਚ ਹੋਣਗੇ ਪੇਸ਼ ? ਵਧੀਆਂ ਮੁਸ਼ਕਲਾਂ D5 Channel Punjabi
ਬਠਿੰਡਾ ‘ਚ ਵਪਾਰੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਇਸ ਦੌਰਾਨ 2 ਵੱਡੇ ਐਲਾਨ ਕੀਤੇ । ਪਹਿਲਾ ਐਲਾਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣੇਗੀ ਤਾਂ 1 ਅਪ੍ਰੈਲ ਤੋਂ ਬਾਅਦ ਹਰ ਵਪਾਰੀ ਦੀ ਸੁਰੱਖਿਆ ਸਾਡੀ ਜਿੰਮੇਵਾਰ ਹੋਵੇਗੀ। ਡਰ ਕੇ ਵਪਾਰ ਨਹੀਂ ਕਰਨਾ ਪਵੇਗਾ। ਨਾਲ ਹੀ ਵਪਾਰੀਆਂ ਨੂੰ ਅਪਰਾਧੀਆਂ ਤੋਂ ਸੁਰੱਖਿਆ ਦੇਣਗੇ। ਦੂਜਾ ਐਲਾਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਦੀ ਤਰ੍ਹਾਂ ਪੰਜਾਬ ‘ਚ ਵੀ ਈਮਾਨਦਾਰ ਸਰਕਾਰ ਦਿਆਂਗੇ । ਹਫਤੇ, ਮਹੀਨਾ ਸਿਸਟਮ, ਇੰਸਪੈਕਟਰ ਰਾਜ ਖਤਮ ਕਰਾਂਗੇ। ਜੋਜੋ ਟੈਕਸ ਬੰਦ ਕਰਾਂਗੇ । ਹੁਣ ਕਿਸੇ ਵਪਾਰੀ ਨੂੰ ਤੰਗ ਨਹੀਂ ਕੀਤਾ ਜਾਵੇਗਾ। ਵਿਚੋਲੀਆ ਸ਼ਬਦ ਬੰਦ ਕੀਤਾ ਜਾਵੇਗਾ। ਵੈਟ ਦੇ ਰਿਫੰਡ ਜੋ ਪੈਂਡਿੰਗ ਪਏ ਹਾਂ ਉਹ ਵਾਪਿਸ ਦਿੱਤੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.