Breaking NewsD5 specialIndiaNewsPunjabTop News

ਦਿੱਲੀ ਦੇ ਬਾਰਡਰਾਂ ‘ਤੇ ਦੀਵਾਲੀ ਮਨਾਉਗੇ ਕਿਸਾਨ : SKM

ਨਵੀਂ ਦਿੱਲੀ : ਤਿੰਨ ਖੇਤੀਬਾੜੀ ਕਨੂੰਨਾਂ ਦੇ ਖਿਲਾਫ ਪਿਛਲੇ 11 ਮਹੀਨਿਆਂ ਤੋਂ ਧਰਨੇ ਦੇ ਰਹੇ ਕਿਸਾਨ ਇਸ ਵਾਰ ਦੀਵਾਲੀ ਦਿੱਲੀ ਦੇ ਬਾਰਡਰਾਂ ‘ਤੇ ਹੀ ਮਨਾਉਣਗੇ। ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਹ ਦੀਵਾਲੀ ਉਹ ਪਿੰਡ ਤੋਂ ਨਿਕਲ ਕੇ ਮੋਰਚਿਆਂ ‘ਤੇ ਆਉਣ ਅਤੇ ਹਿੱਸੇਦਾਰੀ ਵਧਾਉਣ। ਦਿੱਲੀ ਦੇ ਗਾਜ਼ੀਪੁਰ, ਸਿੰਘੂ, ਟੀਕਰੀ ਅਤੇ ਸ਼ਾਹਜਹਾਂਪੁਰ ਬਾਰਡਰ ‘ਤੇ 26 ਨਵੰਬਰ 2020 ਤੋਂ ਕਿਸਾਨ ਧਰਨੇ ‘ਤੇ ਬੈਠੇ ਹਨ। ਉਤਰ-ਪ੍ਰਦੇਸ਼, ਉਤਰਾਖੰਡ ਦੇ ਕਿਸਾਨਾਂ ਦੀ ਮੌਜੂਦਗੀ ਗਾਜ਼ੀਪੁਰ ਬਾਰਡਰ ‘ਤੇ ਹੈ। ਪੰਜਾਬ-ਹਰਿਆਣਾ ਦੇ ਕਿਸਾਨ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਬੈਠੇ ਹਨ।

ਸਵੇਰੇ ਹੀ ਰਾਜਾ ਵੜਿੰਗ ਦਾ ਵੱਡਾ ਐਕਸ਼ਨ, ਫੜ੍ਹ ਲਈਆਂ ਵੱਡੇ ਘਰਾਣਿਆਂ ਦੀਆਂ 5 ਬੱਸਾਂ || D5 Channel Punjabi

ਜਦੋਂ ਕਿ ਸ਼ਾਹਜਹਾਂਪੁਰ ਬਾਰਡਰ ‘ਤੇ ਰਾਜਸਥਾਨ ਦੇ ਕਿਸਾਨਾਂ ਦਾ ਡੇਰਾ ਹੈ। ਕਿਸਾਨਾਂ ਨੇ ਲੋਹੜੀ, ਹੋਲੀ, ਰੱਖੜੀ ਸਮੇਤ ਹੋਰ ਤਿਉਹਾਰ ਦਿੱਲੀ ਦੇ ਬਾਰਡਰਾਂ ‘ਤੇ ਹੀ ਮਨਾਏ ਹਨ।ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਪਿਛਲੇ 11 ਮਹੀਨਿਆਂ ਤੋਂ ਆਪਣੇ ਘਰ ਨਹੀਂ ਗਏ ਹਨ। ਇਸ ਦੌਰਾਨ ਉਹ ਕਈ ਵਾਰ ਮੁਜ਼ੱਫਰਪੁਰ ਜ਼ਰੂਰ ਗਏ, ਪਰ ਘਰ ਨਹੀਂ ਗਏ। ਦੱਸ ਦਈਏ ਕਿ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨ੍ਹਾਂ ਉਹ ਘਰ ਨਹੀਂ ਜਾਣਗੇ।ਅਜਿਹੇ ‘ਚ ਕਿਸਾਨ ਅਤੇ ਨੇਤਾਵਾਂ ਦੇ ਪਰਿਵਾਰ ਸਮੇਂ-ਸਮੇਂ ‘ਤੇ ਬਾਰਡਰ ‘ਤੇ ਆ ਕੇ ਹੀ ਉਨ੍ਹਾਂ ਨੂੰ ਮਿਲਦੇ ਰਹਿੰਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button