Breaking NewsD5 specialNewsPunjabTop News

ਚੋਣਾਂ ਤੋਂ ਪਹਿਲਾਂ ਚੰਨੀ ਸਰਕਾਰ ਦਾ ‘ਟੋਟਕਾ’, ਮੰਤਰੀਆਂ ਨੂੰ ਵੰਡੇ ਜ਼ਿਲ੍ਹੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਸਾਰੇ ਮੰਤਰੀਆਂ ਨੂੰ ਵਿਕਾਸ ਕੰਮਾਂ ਅਤੇ ਹੋਰ ਸਰਕਾਰੀ ਕੰਮ ਧੰਦਿਆਂ ਲਈ ਜ਼ਿਲ੍ਹੇ ਅਲਾਟ ਕਰ ਦਿੱਤੇ ਹਨ। ਸੂਬਾ ਸਰਕਾਰ ਨੇ ਇਸਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਪਰ ਇਸ ‘ਚ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦਾ ਨਾਮ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਪੱਖ ‘ਚ ਅਸਤੀਫਾ ਦੇ ਦਿੱਤਾ ਸੀ। ਸੂਬਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਫਿਰੋਜ਼ਪੁਰ ਅਤੇ ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Punjab Election 2022 : ਸੁਪਰੀਮ ਕੋਰਟ ਮਿਸ਼ਰਾ ਨੂੰ ਭੇਜੇਗੀ ਜੇਲ੍ਹ ! ਬਾਦਲਾਂ ਦੀਆਂ ਬੱਸਾਂ ਨੂੰ ਲੱਗਣਗੀਆਂ ਬਰੇਕਾਂ

ਉਥੇ ਹੀ ਓਮਪ੍ਰਕਾਸ਼ ਸੋਨੀ ਜਲੰਧਰ, ਬ੍ਰਹਮਾ ਮੋਹਿੰਦਰਾ ਮੋਹਾਲੀ, ਮਨਪ੍ਰੀਤ ਸਿੰਘ ਬਾਦਲ ਲੁਧਿਆਣਾ ਅਤੇ ਰੋਪੜ, ਰਾਜਿੰਦਰ ਸਿੰਘ ਬਾਜਵਾ ਅੰਮ੍ਰਿਤਸਰ ਅਤੇ ਤਰਨਤਾਰਨ, ਅਰੁਣਾ ਚੌਧਰੀ ਹੁਸ਼ਿਆਰਪੁਰ ਅਤੇ ਪਠਾਨਕੋਟ, ਸੁਖਬਿੰਦਰ ਸਿੰਘ ਸਰਕਾਰੀਆ ਗੁਰਦਾਸਪੁਰ ਅਤੇ ਫਾਜ਼ਿਲਕਾ, ਰਾਣਾ ਗੁਰਜੀਤ ਸਿੰਘ ਬਰਨਾਲਾ, ਵਿਜੈ ਇੰਦਰ ਸਿੰਗਲਾ ਫਤਿਹਗੜ੍ਹ ਸਾਹਿਬ, ਭਾਰਤ ਭੂਸ਼ਣ ਆਸ਼ੂ ਸੰਗਰੂਰ, ਫਿਰੋਜ਼ਪੁਰ ਅਤੇ ਫਰੀਦਕੋਟ, ਰਣਦੀਪ ਸਿੰਘ ਨਾਭਾ ਕਪੂਰਥਲਾ, ਰਾਜ ਕੁਮਾਰ ਵੇਰਕਾ ਪਟਿਆਲਾ, ਸੰਗਤ ਸਿੰਘ ਗਿਲਜੀਆਂ ਸ਼ਹੀਦ ਭਗਤ ਸਿੰਘ ਨਗਰ, ਪਰਗਟ ਸਿੰਘ ਮਾਲੇਰਕੋਟਲਾ, ਅਮਰਿੰਦਰ ਸਿੰਘ ਰਾਜਾ ਵੜਿੰਗ ਮਾਨਸਾ ਅਤੇ ਗੁਰਕੀਰਤ ਸਿੰਘ ਕੋਟਲੀ ਨੂੰ ਬਠਿੰਡਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button