Breaking NewsD5 specialNewsPunjabTop News

ਲਖੀਮਪੁਰ ਹਿੰਸਾ : Kisan Mazdoor Sangharsh Committee ਨੇ BJP ਨੇਤਾ Tarun Chugh ਦੇ ਘਰ ਦਾ ਕੀਤਾ ਘਿਰਾਓ

ਅੰਮ੍ਰਿਤਸਰ : ਲਖੀਮਪੁਰ ਹਿੰਸਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਨਾਲ – ਨਾਲ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਦਰਅਸਲ ਅੱਜ ਹਿੰਸਾ ਦੇ ਵਿਰੋਧ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬੀਜੇਪੀ ਨੇਤਾ ਤਰੁਣ ਚੁੱਘ ਦੇ ਘਰ ਦਾ ਘਿਰਾਓ ਕੀਤਾ। ਉਥੇ ਹੀ ਪ੍ਰਸ਼ਾਸਨ ਨੇ ਪੂਰੀ ਮੁਸਤੈਦੀ ਨਾਲ ਉਨ੍ਹਾਂ ਨੂੰ ਰੋਕਣ ਦੀ ਰਣਨੀਤੀ ਬਣਾ ਰੱਖੀ ਹੈ।

ਯੂਪੀ ਪਹੁੰਚ ਪੁਲਿਸ ਨਾਲ ਉਲਝੀ ਪ੍ਰਿਅੰਕਾ ਗਾਂਧੀ, ਹੋਈ ਤਿੱਖੀ ਬਹਿਸD5 Channel Punjabi

ਦੱਸ ਦਈਏ ਕਿ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ‘ਚ ਐਤਵਾਰ ਨੂੰ ਹਿੰਸਕ ਝੜਪ ਹੋ ਗਈ ਸੀ, ਜਿਸ ‘ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋਈ ਸੀ। ਲਖੀਮਪੁਰ ‘ਚ ਹਾਲਾਤ ਲਗਾਤਾਰ ਤਣਾਅਪੂਰਨ ਬਣੇ ਹੋਏ ਹਨ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਹਨ। ਦੂਜੇ ਪਾਸੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਆਸ਼ੀਸ਼ ਘਟਨਾ ਦੇ ਸਮੇਂ ਘਟਨਾ ਸਥਾਨ ‘ਤੇ ਮੌਜੂਦ ਨਹੀਂ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button