ਟਵਿੱਟਰ ‘ਤੇ ਟੈਗਿੰਗ ਤੋਂ ਪ੍ਰੇਸ਼ਾਨ ਫੁੱਟਬਾਲਰ ਅਮਰਿੰਦਰ ਬੋਲੇ ‘ਮੈਂ Captain Amarinder ਨਹੀਂ ਹਾਂ’

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਮਚੇ ਸਿਆਸੀ ਘਮਾਸਾਨ ਦੇ ਵਿੱਚ ਇੱਕ ਰੋਚਕ ਮਾਮਲਾ ਸਾਹਮਣੇ ਆਇਆ ਹੈ। ਮਾਹਿਲਕਲਾਂ ਦੇ ਅੰਤਰਰਾਸ਼ਟਰੀ ਫੁੱਟਬਾਲਰ ਆਪਣਾ ਨਾਮ ਅਮਰਿੰਦਰ ਸਿੰਘ ਹੋਣ ਦੇ ਕਾਰਨ ਟਵਿੱਟਰ ‘ਤੇ ਨਿਊਜ਼ ਟੈਗਿੰਗ ਤੋਂ ਇਨ੍ਹੇ ਪ੍ਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਟਵੀਟ ਕਰ ਪਰੇਸ਼ਾਨੀ ਬਿਆਨ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧਿਤ ਨਿਊਜ਼ ‘ਚ ਟੈਗ ਨਾ ਕਰਨ ਦੀ ਅਪੀਲ ਵੀ ਕੀਤੀ।
ਦੱਸ ਦਈਏ ਕਿ ਮਾਹਿਲਕਲਾਂ ਦੇ ਅਮਰਿੰਦਰ ਸਿੰਘ ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਹਨ। ਉਨ੍ਹਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੂੰ ਰਾਜਨੀਤਿਕ ਖਬਰਾਂ ‘ਚ ਲਗਾਤਾਰ ਟੈਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਹੱਥ ਜੋੜਦੇ ਹੋਏ ਅਪੀਲ ਕੀਤੀ ਕਿ, ਮੈਂ ਅਮਰਿੰਦਰ ਸਿੰਘ ਇੰਡੀਅਨ ਫੁੱਟਬਾਲ ਟੀਮ ਦਾ ਗੋਲਕੀਪਰ ਹਾਂ। ਇਸ ਲਈ ਟਵੀਟ ‘ਚ ਮੈਨੂੰ ਟੈਗ ਕਰਨਾ ਬੰਦ ਕਰ ਦਿਓ।
ਪੰਜਾਬ ਆ ਕੇ ਕਸੂਤਾ ਫਸਿਆ ਕੇਜਰੀਵਾਲ! ਕਿਸਾਨਾਂ ਨੇ ਪਾਇਆ ਘੇਰਾ! ਸੁਣਾਈਆਂ ਖਰੀਆਂ-ਖਰੀਆਂ
ਕੈਪਟਨ ਨੇ ਜਤਾਈ ਹਮਦਰਦੀ
ਫੁੱਟਬਾਲਰ ਅਮਰਿੰਦਰ ਦੇ ਟਵੀਟ ‘ਤੇ ਕੈਪਟਨ ਨੇ ਵੀ ਟਵੀਟ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੇਰੀ ਹਮਦਰਦੀ ਤੁਹਾਡੇ ਨਾਲ ਹੈ ਦੋਸਤ ! ਤੁਹਾਡੀ ਚੰਗੀ ਖੇਡ ਲਈ ਸ਼ੁਭਕਾਮਨਾਵਾਂ। ਕੈਪਟਨ ਦੇ ਇਸ ਟਵੀਟ ਨੂੰ ਵੀ ਲਗਾਤਾਰ ਰੀਟਵੀਟ ਅਤੇ ਲਾਈਕ ਕੀਤਾ ਜਾ ਰਿਹਾ ਹੈ। ਉਥੇ ਹੀ ਲੋਕ ਇਸ ਟਵੀਟ ‘ਤੇ ਹੀ ਉਨ੍ਹਾਂ ਨੂੰ ਕਾਂਗਰਸ ਨਾ ਛੱਡਣ ਦੀ ਨਸੀਹਤ ਤੱਕ ਵੀ ਦੇ ਰਹੇ ਹਨ।
Dear News Media, Journalists, I am Amrinder Singh, Goalkeeper of Indian Football Team 🇮🇳 and not the Former Chief Minister of the State Punjab 🙏😂 Please stop tagging me.
— Amrinder Singh (@Amrinder_1) September 30, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.