Breaking NewsD5 specialNewsPress ReleasePunjab
ਸੰਗਰੂਰ ਪੁਲਿਸ ਨੇ ਅੰਤਰ-ਗਿਰੋਹ ਦੁਸ਼ਮਣੀ, ਲੁੱਟ-ਮਾਰ ਤੇ ਚੋਰੀਆਂ ਲਈ ਕੀਤੀਆਂ 11 ਗ੍ਰਿਫਤਾਰੀਆਂ
ਧੂਰੀ ਵਿੱਚ ਮੁੱਖ ਦੋਸ਼ੀ ਦੀ ਗਿ੍ਰਫਤਾਰੀ ਨਾਲ ਕਾਲਾ-ਕੱਛਾ ਗੈਂਗ ਦਾ ਪਰਦਾਫਾਸ਼
ਨਕਦੀ, ਸੋਨੇ ਦੇ ਗਹਿਣਿਆਂ ਅਤੇ ਹਥਿਆਰ ਵੱਡੀ ਮਾਤਰਾ ’ਚ ਕੀਤੇ ਜ਼ਬਤ
ਸੰਗਰੂਰ ਪੁਲਿਸ ਅਪਰਾਧਿਕ ਮਾਮਲਿਆਂ ਨੂੰ ਰੋਕਣ ਲਈ 24 ਘੰਟੇ ਕਰ ਰਹੀ ਹੈ ਕੰਮ -ਐਸਐਸਪੀ ਸਵਪਨ ਸ਼ਰਮਾ
ਚੰਡੀਗੜ੍ਹ:ਸੰਗਰੂਰ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਸੰਗੀਨ ਅਪਰਾਧਾਂ ਵਿੱਚ ਸ਼ਾਮਲ ਦੋਸ਼ੀਆਂ ਦੀਆ ਗਤੀਵੀਧੀਆ ਤੇ ਤਿੱਖੀ ਨਜ਼ਰ ਰੱਖਣ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਪਿਛਲੇ 12 ਘੰਟਿਆ ਵਿੱਚ 11 ਅਜਿਹੇ ਅਪਰਾਧੀਆਂ ਨੂੰ ਗਿ੍ਰਫਤਾਰ ਕੀਤਾ ਹੈ ਜੋ ਸੰਗਠਿਤ ਜੁਰਮ ,ਅੰਤਰ ਗਿਰੋਹ ਦੁਸ਼ਮਣੀ, ਲੁੱਟ-ਖਸੁੱਟ ਅਤੇ ਚੋਰੀ ਆਦਿ ਦੇ ਮਾਮਲਿਆ ਵਿੱਚ ਸ਼ਾਮਲ ਸਨ। ਇਸ ਤੋ ਇਲਾਵਾ ਕਾਲਾ ਕੱਛਾ ਗੈਂਗ ਜੋ ਧੂਰੀ ਖੇਤਰ ਵਿੱਚ ਸੁੰਨ-ਸਾਨ ਘਰਾ ਵਿੱਚ ਲੁੱਟ, ਚੋਰੀ ਅਤੇ ਹਮਲਾ ਕਰਦੀ ਸੀ, ਨੂੰ ਵੀ ਗਿ੍ਰਫਤਾਰ ਕੀਤਾ ਗਿਆ।ਇੰਨਾ ਮਾਮਲਿਆਂ ਸਬੰਧੀ ਹੋਰ ਜਾਣਾਕਾਰੀ ਦਿੰਦੇ ਹੋਏ ਐਸ.ਐਸ.ਪੀ. ਨੇ ਦੱਸਿਆ ਕਿ ਇਹ ਗਿ੍ਰਫਤਾਰ ਕੀਤੇ ਸਾਰੇ ਅਪਰਾਧੀ ਸੰਗੀਨ ਜੁਰਮਾਂ ਵਿੱਚ ਸ਼ਾਮਲ ਹਨ ਇਸ ਲਈ ਇੰਨਾ ਦੀ ਗਿ੍ਰਫਤਾਰੀ ਨਾਲ ਜਿਲਾ ਸੰਗਰੂਰ ਦੇ ਜ਼ੁਰਮਾਂ ਦਾ ਗ੍ਰਾਫ ਨੀਚੇ ਆਵੇਗਾ।
ਸਵਪਨ ਸ਼ਰਮਾ ਨੇ ਕਿਹਾ ਕਿ ਕਾਲਾ-ਕੱਛਾ ਗਿਰੋਹ ਦੇ ਚਾਰ ਮੈਂਬਰਾਂ ਦਾ ਇੱਕ ਗੈਂਗ ਦਿਨ ਦੇ ਸਮੇਂ ਕੱਪੜੇ ਵੇਚਣ ਵਾਲੇ ਬਣ ਕੇ ਸੂਹ ਲੈਂਦਾ ਸੀ ਅਤੇ ਸੁੰਨ-ਸਾਨ ਘਰਾਂ ਨੂੰ ਨਿਸ਼ਾਨਾ ਬਣਾ ਕੇ ਰਾਤ ਸਮੇਂ ਚੋਰੀਆ ਕਰਦਾ ਸੀ। ਉਨਾਂ ਦੱਸਿਆ ਕਿ ਉਨਾਂ ਦਾ ਮੁਖੀ ਅਨਵਰ ਕੁਮਾਰ-ਵਾਸੀ ਇੰਦਰਾ ਕਲੋਨੀ, ਮਾਛੀਵਾੜਾ ਜੋ ਹੁਣ ਪੁਲਿਸ ਹਿਰਾਸਤ ਵਿੱਚ ਹੈ। ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਇਸ ਗਰੋਹ ਦੀ ਕਾਰਜਪ੍ਰਣਾਲੀ ਦਾ ਪਰਦਾਫਾਸ਼ ਕੀਤਾ ਅਤੇ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਉਨਾਂ ਨੇ ਥਾਣਾ ਸਦਰ ਧੂਰੀ ਅਧੀਨ ਆਉਂਦੇ ਜੈਨਪੁਰ, ਚਾਂਗਲੀ ਅਤੇ ਫਰਵਾਹੀ ਪਿੰਡਾਂ ਦੇ ਘਰਾਂ ਵਿੱਚ ਵਾਰਦਾਤਾ ਨੂੰ ਅੰਜਾਮ ਦਿੱਤਾ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਹੁਸ਼ਿਆਰਪੁਰ ਦੇ ਇੱਕ ਗਹਿਣਿਆਂ ਦੇ ਕਾਰੋਬਾਰੀ ਨੂੰ ਗਹਿਣੇ ਵੇਚ ਰਹੇ ਸਨ ਜਿਸਦਾ ਦਾ ਨਾਂ ਵੀ ਮੁਕੱਦਮੇ ਵਿੱਚ ਸ਼ਾਮਲ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਇਸ ਗਿਰੋਹ ਦੇ ਬਾਕੀ ਮੈਂਬਰਾਂ – ਹਿਮਾਚਲ ਪ੍ਰਦੇਸ਼ ਦੇ ਧਾਰ ਖੁਰਦ ਦੇ ਸ਼ੇਖਰ ਉਰਫ ਸ਼ੰਕਰ, ਦੁੱਗੋ, ਅਵਿਨਾਸ਼ ਅਤੇ ਅੰਜੂ (ਸਾਰੇ ਪੁਰਸ਼), ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਵਾਸੀ ਵੀ ਜਲਦੀ ਹੀ ਗਿ੍ਰਫਤਾਰ ਕਰ ਲਏ ਜਾਣਗੇ।ਦੂਜੇ ਮਾਮਲਿਆਂ ਜਿਨਾਂ ਵਿੱਚ ਧੂਰੀ ਵਿੱਚ ਚਾਰ ਵਿਅਕਤੀਆ ਦੀਆਂ ਗਿ੍ਰਫਤਾਰੀਆਂ ਕੀਤੀਆਂ ਗਈ ਹਨ, ਸਬੰਧੀ ਐਸਐਸਪੀ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਪਹਿਲਾਂ ਹੀ ਐਨਡੀਪੀਐਸ ਐਕਟ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਹਨ ਅਤੇ ਪੁਲਿਸ ਨੇ ਦੋ ਜ਼ਿੰਦਾ ਕਾਰਤੂਸਾਂ ਸਮੇਤ ਇੱਕ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਐਸਐਸਪੀ ਨੇ ਅੱਗੇ ਕਿਹਾ, “ ਗਿ੍ਰਫਤਾਰੀ ਤੋਂ ਬਾਅਦ ਦੀ ਪੁੱਛਗਿੱਛ ਤੋਂ ਸਾਨੂੰ ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ ਜੋ ਗੈਰਕਨੂੰਨੀ ਹਥਿਆਰ ਵੇਚ ਰਿਹਾ ਸੀ। ਜਿਸ ਨੂੰ ਸ਼ਾਮਲ-ਪੜਤਾਲ ਕਰ ਲਿਆ ਗਿਆ ਹੈ।
ਉਨਾਂ ਕਿਹਾ ਕਿ ਅਪਰਾਧ ਨੂੰ ਨੱਥ ਪਾਉਣ ਲਈ ਮੱਧ ਪ੍ਰਦੇਸ਼ ਵਿੱਚ ਗੈਰਕਨੂੰਨੀ ਹਥਿਆਰ ਵੇਚਣ ਵਾਲੇ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਸੰਗਰੂਰ ਪੁਲਿਸ ਵਲੋਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮਾਂ ਦੀ ਪਛਾਣ ਧੂਰੀ ਦੇ ਮੂਲੋਵਾਲ ਦੇ ਤਰਨਦੀਪ ਤਰਨੀ, ਹਰਪਾਲ ਸਿੰਘ ਘੁੱਗੀ, ਫਤਿਹਾਬਾਦ ਦੇ ਟੋਹਾਣਾ ਦੇ ਗੁਰਵਿੰਦਰ ਸਿੰਘ ਉਰਫ ਗੋਦੀ ਅਤੇ ਨਰਵਾਣਾ (ਹਰਿਆਣਾ) ਦੇ ਗੜੀ ਦੇ ਅਜੇ ਵਜੋਂ ਹੋਈ ਹੈ। ਉਨਾਂ ਦੇ ਕਬਜ਼ੇ ਤੋਂ ਇੱਕ ਸਕੂਟਰ ਵੀ ਬਰਾਮਦ ਕੀਤਾ ਗਿਆ ਹੈ ਅਤੇ ਉਨਾਂ ਦੇ ਖਿਲਾਫ ਛਾਜਲੀ ਥਾਣੇ ਵਿੱਚ ਐਨਡੀਪੀਐਸ ਐਕਟ ਦਾ ਨਵਾਂ ਕੇਸ ਦਰਜ ਕੀਤਾ ਗਿਆ ਹੈ।ਤੀਜੇ ਕੇਸ ਵਿੱਚ ਤਿੰਨ ਗਿ੍ਰਫਤਾਰੀਆਂ ਕੀਤੀਆਂ ਗਈਆਂ ਹਨ, ਜਿੱਥੇ ਦੋਸ਼ੀ ਬੰਦੂਕ ਦੀ ਨੋਕ ‘ਤੇ ਲੋਕਾਂ ਨੂੰ ਧਮਕਾ ਕੇ ਧੂਰੀ ਦੇ ਰਿਹਾਇਸ਼ੀ ਇਲਾਕਿਆਂ ਤੋਂ ਚੋਰੀ, ਲੁੱਟ ਖੋਹ ਅਤੇ ਜੋ ਵੀ ਉਨਾਂ ਦੇ ਹੱਥ ਆਉਦਾ ਸੀ, ਲੈ ਜਾਂਦੇ ਸਨ।
ਜਿੰਨ੍ਹਾਂ ਨੇ ਕਰੀਬ ਇੱਕ ਹਫ਼ਤਾ ਪਹਿਲਾਂ ਸਿਟੀ ਧੂਰੀ ਥਾਣੇ ਦੇ ਖੇਤਰ ’ਚ ਪੈਂਦੇ ਘਰ ਵਿੱਚੋਂ 1 ਲੱਖ ਰੁਪਏ ਨਕਦ, 10 ਤੋਲੇ ਸੋਨੇ ਦੇ ਗਹਿਣੇ ਲੁੱਟਣ ਦੀ ਗੱਲ ਸਵੀਕਾਰ ਕੀਤੀ ਸੀ। ਉਨਾਂ ਦੇ ਕਬਜ਼ੇ ‘ਚੋਂ ਇਕ ਨਾਜਾਇਜ਼ ਹਥਿਆਰ ਬਰਾਮਦ ਹੋਇਆ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਮਨਦੀਪ ਸਿੰਘ ਉਰਫ ਬੱਬੂ, ਜਨਤਾ ਨਗਰ ਦੇ ਲਖਵੀਰ ਅਤੇ ਧੂਰੀ ਦੇ ਸੁਧੀਰ ਕੁਮਾਰ ਵਜੋਂ ਹੋਈ ਹੈ। ਉਨਾਂ ਕੋਲੋਂ ਇੱਕ ਪਿਸਤੌਲ, ਮਹਿੰਗੇ ਗਹਿਣੇ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਲਖਵੀਰ ’ਤੇ ਪਹਿਲਾਂ ਹੀ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਕੇਸ ਦਰਜ ਹੈ, ਇਸ ਸਬੰਧੀ ਉਕਤ ਵਿਰੁੱਧ ਧੂਰੀ ਪੁਲਿਸ ਥਾਣੇ ਵਿੱਚ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਦੇ ਚੌਥੇ ਮਾਮਲੇ ਵਿੱਚ ਅੰਤਰ-ਗਿਰੋਹ ਦੁਸ਼ਮਣੀ ਦੇ ਸਬੰਧ ਵਿੱਚ ਤਿੰਨ ਗਿ੍ਰਫਤਾਰੀਆਂ ਕੀਤੀਆਂ ਗਈਆਂ ਹਨ। ਗਿ੍ਰਫਤਾਰ ਕੀਤੇ ਗਏ ਦੋਸ਼ੀਆਂ ਕੋਲੋਂ 315 ਬੋਰ ਦਾ ਇੱਕ ਦੇਸੀ ਕੱਟਾ, 5 ਜ਼ਿੰਦਾ ਕਾਰਤੂਸ, ਮੋਹਾਲੀ ਰਜਿਸਟਰੀ ਨੰਬਰ ਵਾਲਾ ਇੱਕ ਸਕੂਟਰ ਬਰਾਮਦ ਕੀਤਾ ਗਿਆ ਹੈ। ਉਨਾਂ ਦੀ ਪੁੱਛਗਿੱਛ ਨੇ ਪੁਲਿਸ ਨੂੰ ਮੱਧ ਪ੍ਰਦੇਸ਼ ਦੇ ਗੈਰਕਨੂੰਨੀ ਹਥਿਆਰ ਵੇਚਣ ਵਾਲੇ ਵਿਅਕਤੀ ਦੀ ਸ਼ਨਾਖਤ ਕੀਤੀ ਗਈ। ਦੋਸ਼ੀ ਜਸਵਿੰਦਰ ਸਿੰਘ ਵਾਸੀ ਭੱਮਾਵੱਦੀ ਜਿਸ ਉੱਤੇ ਪਹਿਲਾਂ ਹੀ ਐਨ.ਡੀ.ਪੀ.ਐਸ. ਐਕਟ ਦਾ ਇੱਕ ਕੇਸ ਦਰਜ ਹੈ, ਅਜੈ ਉਰਫ ਰੌਬਿਨ ਵਾਸੀ ਸੰਗਰੂਰ ਅਤੇ ਸਤਿਗੁਰ ਸਿੰਘ ਵਾਸੀ ਚੱਠਾ ਸੇਖਵਾਂ ਜਿਨਾਂ ਦੇ ਖਿਲਾਫ ਪਹਿਲਾਂ ਆਬਕਾਰੀ ਅਤੇ ਐਨਡੀਪੀਐਸ ਐਕਟ ਦੇ ਛੇ ਵੱਖ -ਵੱਖ ਮਾਮਲੇ ਦਰਜ ਹਨ।
ਦੋਸ਼ੀਆਂ ਕੋਲੋਂ 315 ਬੋਰ ਦਾ ਇੱਕ ਦੇਸੀ ਕੱਟਾ, 5 ਜ਼ਿੰਦਾ ਕਾਰਤੂਸ, ਮੋਹਾਲੀ ਰਜਿਸਟਰੀ ਨੰਬਰ ਵਾਲਾ ਇੱਕ ਸਕੂਟਰ ਬਰਾਮਦ ਕੀਤਾ ਗਿਆ ਹੈ। ਜਿੰਨਾ ਦੇ ਵਿਰੁੱਧ ਲੌਂਗੋਵਾਲ ਥਾਣੇ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਮੱਧ ਪ੍ਰਦੇਸ ਵਿੱਚ ਹਥਿਆਰ ਵੇਚਣ ਵਾਲੇ ਦਾ ਨਾਂ ਵੀ ਮੁਕੱਦਮਾ ਵਿੱਚ ਸ਼ਾਮਲ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.