OpinionD5 special

‘ਏਕ ਭਾਰਤ ਸ਼੍ਰੇਸ਼ਠ ਭਾਰਤ ’ਜ਼ਰੀਏ ਏਕਤਾ, ਤਾਲ-ਮੇਲ ਤੇ ਦੋਸਤੀ ਦੀ ਸਥਾਪਨਾ

(ਜੀ. ਕਿਸ਼ਨ ਰੈੱਡੀ):ਅਸੀਂ ਭਾਰਤੀਆਂ ਨੇ ਸਦਾ ਆਪਣੀ ਮਾਤਭੂਮੀ ਨੂੰ ਇੱਕ ਸੱਭਿਅਤਾ ਸੰਪੰਨ ਰਾਸ਼ਟਰ ਵਜੋਂ ਦੇਖਿਆ ਹੈ।ਅਜਿਹੇ ਰਾਸ਼ਟਰਦੀ ਸੱਭਿਅਤਾ ਦੀ ਆਂਸੀਮਾਵਾਂ; ਰਾਸ਼ਟਰ ਦੇ ਸੱਭਿਆਚਾਰ ਦੀ ਪਹੁੰਚ, ਉਸਦੇ ਲੋਕਾ ਚਾਰ ਤੇ ਇੱਕ–ਦੂਸਰੇ ਨੂੰ ਵਿਆਪਕ ਰੂਪ ਵਿੱਚ ਜੋੜਨ ਵਾਲੀ ਅਧਿਆਤਮਕ ਭਾਵਨਾ ਦੇ ਪ੍ਰਭਾਵ ਨਾਲ ਤੈਅ ਹੁੰਦੀ ਹੈ।ਨਤੀਜੇ ਵਜੋਂ, ਰਾਸ਼ਟਰਵਾਦ ਦੀ ਸਾਡੀ ਧਾਰਨਾ ਭੂਗੋਲਿਕ ਸੀਮਾਵਾਂ ਤੱਕ ਸੀਮਤ ਨਹੀਂ ਹੈ।ਸਾਡਾ ਸਨਾਤਨਧਰਮ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਵਜੋਂ ਦੇਖਦਾ ਹੈ– ਵਸੁਧੈ ਵਕੁਟੁੰਬਕਮ।ਦੂਸਰੇ ਪਾਸੇ, ਯੂਰੋ ਪਤੇ ਪੱਛਮ ਦੇ ਦੇਸ਼ਾਂ ਨੇ ਖੇਤਰੀ ਸੀਮਾਵਾਂ, ਨਕਸ਼ਿਆਂ ਤੇ ਇਨ੍ਹਾਂ ਖੇਤਰਾਂ ਅੰਦਰ ਕਾਨੂੰਨ ਨੂੰ ਲਾਗੂ ਕਰਨ ਦੀ ਸਮਰੱਥਾ ‘ਤੇ ਅਧਾਰਿਤ ਰਾਸ਼ਟਰੀ ਸੀਮਾਵਾਂ ਨੂੰ ਤਰਜੀਹ ਦਿੱਤੀ।ਭਾਰਤ ਦੀਆਂ ਖੇਤਰੀ ਤੇ ਸੱਭਿਅਕ ਸੀਮਾਵਾਂਦੀ ਵੱਧ ਤੋਂ ਵੱਧ ਸੰਭ ਵਹੱਦ ਤੱਕ ਨੇੜਤਾ ਨਾਲ ਜੁੜੇ ਰਹਿਣਾ ਯਕੀਨੀ ਬਣਾਉਣ ‘ਚ ਜੇ ਕਿਸੇ ਵਿਅਕਤੀ ਦਾ ਅਸਾਧਾਰਣ ਯੋਗਦਾਨ ਸੀ, ਤਾਂ ਉਹ ਸਨ– ਸਰਦਾਰ ਵੱਲਭ ਭਾਈ ਪਟੇਲ।

ਇਸ ਪਿਛੋਕੜ ‘ਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ 31 ਅਕਤੂਬਰ, 2015 ਨੂੰ ਸਰਦਾਰ ਵੱਲਭ ਭਾਈ ਪਟੇਲ ਦੀ 140 ਵੀਂ ਜਯੰਤੀ ਮੌਕੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ ’ਦੀ ਸ਼ੁਰੂਆਤ ਕਰਨਾ ਸਭ ਤੋਂ ਵੱਧ ਉਚਿਤ ਸੀ।ਸਰਦਾਰ ਪਟੇਲ ਦੀ ਜਯੰਤੀ ਤੋਂ ਪਹਿਲਾਂ ‘ਮਨਕੀਬਾਤ ’ਪ੍ਰੋਗਰਾਮ ਦੌਰਾਨ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਸਰਦਾਰ ਪਟੇਲ ਸਾਨੂੰ ਇੱਕ ਭਾਰਤ ਦਿੱਤਾ ਤੇ ਹੁਣ ਇਹ 125 ਕਰੋੜ ਭਾਰਤੀ ਆਂਦਾ ਪ੍ਰਮੁੱਖ ਫ਼ਰਜ਼ ਹੈ ਕਿ ਉਹ ਸਮੂਹ ਮਤੌਰ ‘ਤੇ ਇਸ ਨੂੰ ਸ਼੍ਰੇਸ਼ਠ ਭਾਰਤ ਬਣਾਉਣ। ’ਇਸ ਤੋਂ ਬਾਅਦ ਵਿੱਤ ਮੰਤਰੀ ਅਰੁਣਜੇ ਟਲੀਨੇ 2016–17 ਦੇ ਆਪਣੇ ਬਜਟ ਭਾਸ਼ਣ ‘ਚ ਇਸ ਪਹਿਲ ਦਾ ਐਲਾਨ ਕਰਦਿਆਂ ਕਿਹਾ,‘ਸੁਸ਼ਾਸਨ ਲਈ ਸਾਨੂੰ ਦੇਸ਼ ਦੀ ਵਿਵਿਧਤਾ ‘ਚ ਏਕਤਾ ਦੀ ਭਾਵਨਾ ਨੂੰ ਪ੍ਰਮੁੱਖਤਾ ਦੇਣੀ ਹੋਵੇਗੀ।

ਇੱਕ–ਦੂਸਰੇ ਦੀ ਸਮਝ ਨੂੰ ਮਜ਼ਬੂਤ ਕਰਨ ਲਈ, ਢਾਂਚਾ ਗਤ ਤਰੀਕੇ ਨਾਲ ਵਿਭਿੰਨ ਰਾਜਾਂ ਤੇ ਜ਼ਿਲ੍ਹਿਆਂ ‘ਚ ਪੀਡੇ ਆਪਸੀ ਸਬੰਧ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ।ਰਾਜਾਂ ਤੇ ਜ਼ਿਲ੍ਹਿਆਂ ਨੂੰ ਆਪਸ ਵਿੱਚ ਜੋੜਨ ਲਈ ਇੱਕ ਸਾਲਾਨਾ ਪ੍ਰੋਗਰਾਮ ਅਧੀਨ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਨੂੰ ਸ਼ੁਰੂ ਕੀਤਾ ਜਾਵੇਗਾ, ਜੋ ਭਾਸ਼ਾ, ਵਪਾਰ, ਸੱਭਿਆਚਾਰ, ਯਾਤਰਾ ਤੇ ਟੂਰਿਜ਼ਮ ਦੇ ਖੇਤਰਾਂ ‘ਚ ਅਦਾਨ–ਪ੍ਰਦਾਨ ਦੇ ਮਾਧਿਅਮ ਨਾਲ ਲੋਕਾਂ ਨੂੰ ਆਪਸ ਵਿੱਚ ਜੋੜੇਗਾ।ਪ੍ਰੋਗਰਾਮ ‘ਚ ਹਿੱਸਾ ਲੈਣ ਵਾਲੇ ਰਾਜਾਂ ਤੇ ਜ਼ਿਲ੍ਹਿਆਂ ‘ਚ ਆਪਸੀ ਸਹਿਮਤੀ ਜ਼ਰੀਏ ਅਸੀਂ ਇਸਨੂੰ ਸਫ਼ਲ ਬਣਾਵਾਂਗੇ।’

ਇਹ ਪ੍ਰੋਗਰਾਮ ਕਈ ਪੱਧਰਾਂ ‘ਤੇ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਆਪਸੀ ਦੋਸਤੀ ਨੂੰ ਉਤਸ਼ਾਹਿਤ ਕਰਕੇ ਅਤੇ ਇਸਨੂੰ ਵਿਵਿਧਤਾ ਦਾ ਤਿਉਹਾਰ ਮੰਨ ਕੇ ਭਾਰਤ ਦੀ ਏਕਤਾ ਨੂੰ ਉਤਸ਼ਾਹਿਤ ਕਰਦਾ ਹੈ।ਪ੍ਰੋਗਰਾਮ ਰਾਹੀਂ,  ਦੇਸ਼ ਦਾ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਸੀ ਸਮਝ ਅਤੇ ਉਨ੍ਹਾਂ ਦੇ ਵਿਭਿੰਨ ਸੱਭਿਆਚਾਰਾਂ ਦੇ ਪੱਖਾਂ ਨੂੰ ਸਾਂਝਾ ਕਰਕੇ ਰਾਸ਼ਟਰੀ ਪਹਿਚਾਣ ਦੀ ਸਾਂਝੀ ਭਾਵਨਾ ਦਾ ਅਨੁਭਵ ਕਰਦਾ ਹੈ।ਉਹ ਇੱਕ–ਦੂਸਰੇ ਦੇ ਸੰਪਰਕ ਵਿੱਚ ਆਉਂਦੇ ਹਨ।ਇਸ ਦੌਰਾਨ ਉਹ ਭਾਸ਼ਾ, ਸਾਹਿਤ, ਵਿਅੰਜਨਾਂ, ਤਿਉਹਾਰਾਂ, ਸੱਭਿਆਚਾਰਕ ਸਮਾਗਮਾਂ, ਟੂਰਿਜ਼ਮ ਆਦਿ ਦੇ ਖੇਤਰਾਂ ਵਿੱਚ ਨਿਯਮਿਤ ਦੋਸਤੀ ਰਾਹੀਂ ਰਾਸ਼ਟਰੀ ਪਹਿਚਾਣ ਦਾ ਅਨੁਭਵ ਕਰਦੇ ਹਨ।‘ਏਕ ਭਾਰਤ ਸ਼੍ਰੇਸ਼ਠ ਭਾਰਤ’ਇੱਕ ਅਜਿਹੀ ਭਾਵਨਾ ਹੈ ਜਿਸਦੇ ਤਹਿਤ ਵੱਖ-ਵੱਖ ਸੱਭਿਆਚਾਰਕ ਇਕਾਈਆਂ, ਵੱਖੋ-ਵੱਖਰੇ ਭੂਗੋਲਿਕ ਖੇਤਰਾਂ ਵਿੱਚ ਪਹੁੰਚਕੇ, ਇੱਕ ਦੂਸਰੇ ਨਾਲ ਜੁੜਦੀਆਂ ਅਤੇ ਆਪਸੀ ਸੰਵਾਦ ਕਰਦੀਆਂ ਹਨ।

ਇਸਦੇ ਜ਼ਰੀਏ ਇੱਕ ਪਾਸੇ ਵੱਖੋ-ਵੱਖਰੇ ਗੁਣਾਂ ਵਾਲਾ ਅਤੇ ਦੂਸਰੇ ਪਾਸੇ ਮਹਾਨਗਰੀ ਸਮਾਜ ਨੂੰ ਆਪਸੀ ਸਬੰਧਾਂ ਅਤੇ  ਭਾਈਚਾਰੇ ਦੀ ਸੁਭਾਵਕ ਭਾਵਨਾ ਨਾਲ ਜੋੜਨ ਦਾ ਮੌਕਾ ਮਿਲਦਾ ਹੈ।ਇਹ ਨਜ਼ਦੀਕੀ ਸੱਭਿਆਚਾਰਕ ਸਾਂਝ ਅਤੇ ਪਰਸਪਰ ਪ੍ਰਭਾਵ ਲੋਕਾਂ ਵਿੱਚ ਸਮੁੱਚੇ ਰਾਸ਼ਟਰ ਲਈ ਜ਼ਿੰਮੇਵਾਰੀ ਅਤੇ ਮਾਲਕੀ ਦੀ ਭਾਵਨਾ ਪੈਦਾ ਕਰਦਾ ਹੈ।ਇਹ ਰਾਸ਼ਟਰ ਨਿਰਮਾਣ ਦੀ ਭਾਵਨਾ ਅਤੇ ਸਾਰਿਆਂ ਲਈ ਲਾਭ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਹੈ।ਇਸਦਾ ਉਦੇ ਸ਼ਹਿੱਸਾ ਲੈਣ ਵਾਲੇ ਰਾਜਾਂ ਦੀਆਂ ਵੱਖ-ਵੱਖ ਸਬੰਧਿਤ ਧਿਰਾਂ ਵਿੱਚ ਗਿਆਨ-ਪ੍ਰਾਪਤੀ ਦਾ ਇੱਕ ਵਧੀਆ ਮਾਹੌਲ ਬਣਾਉਣਾ ਹੈ, ਤਾਕਿ ਦੋਵੇਂ ਰਾਜਾਂ ਵਿਚਾਲੇ ਸੰਪਰਕ ਦੀ ਸਥਾਪਨਾ ਨਾਲ ਉਹ ਦੂਸਰੇ ਰਾਜ ਦੀਆਂ ਉੱਤਮ ਰੀਤਾਂ ਸਿੱਖ ਸਕਣ ਅਤੇ ਲਾਭ ਹਾਸਲ ਕਰ ਸਕਣ।

‘ਏਕ ਭਾਰਤ ਸ਼੍ਰੇਸ਼ਠ ਭਾਰਤ’ ਪ੍ਰੋਗਰਾਮ ਦੀ ਬਿਹਤਰ ਸਮਝ ਹੋਰਨਾਂ ਸੱਭਿਆਚਾਰਾਂ ਨੂੰ ਦੇਖਣ ਅਤੇ ਜਾਣਨ ਲਈ ਦੇਸ਼ਵਾਸੀਆਂ ਵਿੱਚ ਉਤਸੁਕਤਾ ਪੈਦਾ ਕਰਦੀ ਹੈ।ਇਸ ਤਰ੍ਹਾਂ ਉਹ ਟੂਰਿਜ਼ਮ ਤੇ ਉਨ੍ਹਾਂ ਭਾਈਚਾਰਿਆਂ ਲਈ ਅਹਿਮ ਯੋਗਦਾਨ ਪਾਉਂਦੇ ਹਨ, ਜੋ ਟੂਰਿਜ਼ਮ ਤੋਂ ਲਾਭ ਪ੍ਰਾਪਤ ਕਰਦੇ ਹਨ।ਇਹ ਗੱਲ, ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ 2022 ਤੱਕ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਤ ਘੱਟੋ-ਘੱਟ 15 ਟੂਰਿਸਟ ਸਥਾਨਾਂ ਦਾ ਦੌਰਾ ਕਰਨ ਲਈ ਉਤਸ਼ਾਹਿਤ ਕੀਤਾ ਸੀ।ਪ੍ਰਧਾਨ ਮੰਤਰੀ ਨੇ ਮਹਿਸੂਸ ਕੀ ਤਾਕਿ ਇਸ ਰਾਹੀਂ ਟੂਰਿਜ਼ਮ ਆਪਣੇ–ਆਪ ਪੂਰੇ ਦੇਸ਼ ਵਿੱਚ ਵਿਕਸਿਤ ਹੋ ਜਾਵੇਗਾ ਅਤੇ ਨਾਲ ਹੀ ਨਾਗਰਿਕਾਂ ਨੂੰ ਦੇਸ਼ ਦੇ ਸੁੰਦਰ ਸਥਾਨਾਂ ਅਤੇ ਭਾਰਤ ਦੀ ਕੁਦਰਤੀ ਸੁੰਦਰਤਾ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ।

ਪ੍ਰਧਾਨ ਮੰਤਰੀ ਦੀ ਦੂਰ ਅੰਦੇਸ਼ੀ ਅਤੇ ਲੀਡਰਸ਼ਿਪ ਨੇ ਟੂਰਿਜ਼ਮ ਮੰਤਰਾ ਲੇਦੇ“ਦੇਖੋ ਅਪਨਾ ਦੇਸ਼”ਅਤੇ“ਏਕਭਾਰਤ, ਸ਼੍ਰੇਸ਼ਠ ਭਾਰਤ”ਜਿਹੇ ਪ੍ਰੋਗਰਾਮਾਂ ਵਿੱਚ  ਨੇੜਲੇ ਤਾਲ-ਮੇਲ ਅਤੇ ਨੇੜਤਾ ਨੂੰ ਸੰਭਵ ਬਣਾਇਆ ਹੈ।ਵੱਧ ਤੋਂ ਵੱਧ ਵੈਕਸੀਨ ਖੁਰਾਕਾਂ ਨਾਲ, ਟੂਰਿਜ਼ਮ ਖੇਤਰ ਜਨਵਰੀ 2022 ਤੋਂ ਪੂਰੀ ਸਮਰੱਥਾ ਨਾਲ ਕੰਮ ਕਰਨ ਦੇ ਯੋਗ ਹੋਵੇਗਾ ਅਤੇ‘ਅਤੁਲਯਭਾਰਤ’ ਦੀ ਅੰਦਰ ਮੌਜੂਦ ਤਾਕਤ ‘ਏਕਭਾਰਤ, ਸ਼੍ਰੇਸ਼ਠ ਭਾਰਤ ’ਦੀ ਮੂਲਭਾਵਨਾ ਦਾ ਲਾਭ ਉਠਾ ਕੇ ਖੁਸ਼ਹਾਲੀ ਪ੍ਰਾਪਤ ਕਰ ਸਕੇਗਾ।

ਭਾਰਤੀ ਸੰਵਿਧਾਨ ਦੀ ਧਾਰਾ 1 ਅਨੁਸਾਰ; ਭਾਰਤ ਰਾਜਾਂ ਦਾ ਸੰਘ ਹੈ।ਇਸ ਦਾ ਮਤਲਬ ਹੈ ਕਿ ਸੰਘ ਨੂੰ ਤਬਾਹ ਨਹੀਂ ਕੀਤਾ ਜਾ ਸਕਦਾ, ਭਾਵ ਇਹ ਅਵਿਨਾਸ਼ੀ ਹੈ।ਇਹ ਵਿਲੱਖਣ ਸੰਘਧਰਮਾਂ, ਸੱਭਿਆਚਾਰਾਂ, ਕਬੀਲਿਆਂ, ਭਾਸ਼ਾਵਾਂ, ਵਿਅੰਜਨਾਂ ਅਤੇ ਲੋਕਾਂ ਦਾ ਇੱਕ ਵਿਭਿੰਨ ਸੰਮੇਲਨ ਹੈ।ਭਾਰਤ ਜਿਹਾ ਕੋਈ ਵੀ ਦੇਸ਼ ਨਹੀਂ ਹੈ, ਜੋ ਇੰਨੀ ਜ਼ਿਆਦਾ ਵੰਨ-ਸੁਵੰਨਤਾ ਵਾਲਾ, ਬਹੁ –ਭਾਸ਼ਾਈ ਅਤੇ ਬਹੁ –ਸੱਭਿਆਚਾਰਕ ਹੋਵੇ, ਫਿਰ ਵੀ ਸਾਂਝੀਆਂ ਪਰੰਪਰਾਵਾਂ, ਸੱਭਿਆਚਾਰਾਂ ਅਤੇ ਕਦਰਾਂ-ਕੀਮਤਾਂ ਦੇ ਪੁਰਾਣੇ ਬੰਧਨਾਂ ਨਾਲ ਜੁੜਿਆ ਹੋਇਆ ਹੈ।ਅਸੀਂ ਆਪਣੇ ਪੂਰਵਜਾਂ ਦੁਆਰਾ ਸਾਡੇ ਦੇਸ਼ ਦੀ ਵਿਵਿਧਤਾਦੀ ਰੱਖਿਆ ਅਤੇ ਸੰਭਾਲ਼ ਲਈ ਕੀਤੀਆਂ ਅਣਗਿਣਤ ਕੁਰਬਾਨੀਆਂ ਦੀ ਕਲਪਨਾ ਵੀ ਨਹੀਂ ਕਰ ਸਕਦੇ।‘ਏਕ ਭਾਰਤ ਸ਼੍ਰੇਸ਼ਠ ਭਾਰਤ’ਪ੍ਰੋਗਰਾਮ ਦਾ ਉਦੇਸ਼ ਅਜਿਹੀ ਮਹਾਨ ਸ਼ਖਸੀਅਤ ਨਾਲ ਨਿਆਂਕਰਨਾ ਹੈ, ਜਿਸ ਨੇ 565 ਦੇਸੀ ਰਿਆਸਤਾਂ ਨੂੰ ਭਾਰਤ ਦੇ ਸੰਘ ਵਿੱਚ ਜੋੜਨ ਦਾ ਮਹਾਨਕਾਰਜ ਕੀਤਾ ਹੈ।

 

(*ਜੀ ਕਿਸ਼ਨ ਰੈੱਡੀ ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ ਹਨ ਅਤੇ ਸਿਕੰਦਰਾਬਾਦ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਦੇ ਹਨ)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button