ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਦਾ ਟਵੀਟ – ਮਾਹਿਰਾਂ ਨੂੰ ਕੈਪਟਨ ਦੇ ਬਿਆਨਾਂ ‘ਤੇ ਕਰਨੀ ਪਵੇਗੀ ਖੋਜ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੇ ਮੁੱਖਮੰਤਰੀ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਹੁਣ ਪੰਜਾਬ ਕਾਂਗਰਸ ‘ਚ ਇਸ ਅਹੁਦੇ ਲਈ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦਾ ਅਗਲਾ ਮੁੱਖਮੰਤਰੀ ਕੌਣ ਹੋਵੇਗਾ, ਇਸ ‘ਤੇ ਅਜੇ ਮੰਥਨ ਚੱਲ ਰਿਹਾ ਹੈ। ਉਥੇ ਹੀ ਇਸ ‘ਚ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਨੂੰ ਇੱਕ ਸੁਨੇਹਾ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਚੁਣਦੇ ਸਮੇਂ ਮੇਰੇ ਖੇਮੇ ਦੇ ਨੇਤਾਵਾਂ ਨੂੰ ਵੀ ਧਿਆਨ ‘ਚ ਰੱਖਿਆ ਜਾਵੇ। ਉਥੇ ਹੀ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ।
ਕਾਂਗਰਸ ‘ਚ ਵੱਡਾ ਧਮਾਕਾ, ਹਾਈਕਮਾਨ ਨੇ ਬਦਲਿਆ ਆਪਣਾ ਫੈਸਲਾ || D5 Channel Punjabi
ਸੁਰਿੰਦਰ ਡੱਲਾ ਨੇ ਕਿਹਾ ਕਿ ਕੈਪਟਨ ਸਰ, ਮਾਹਿਰਾਂ ਨੂੰ ਤੁਹਾਡੇ ਬਿਆਨਾਂ ‘ਤੇ ਖੋਜ ਕਰਨੀ ਪਵੇਗੀ। ਕਿਵੇਂ ਤੁਸੀਂ ਅਚਾਨਕ ਸਿੱਧੂ ਦੇ ਖਿਲਾਫ ਬੋਲਣ ਲੱਗੇ ਹੋ ਅਤੇ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਚਾਹ ਅਤੇ ਲੰਚ ‘ਤੇ ਬੁਲਾਉਣਾ ਹੈ। ਜਿਸ ਦਿਨ ਸਿੱਧੂ ਨੇ ਬਤੋਰ ਪ੍ਰਧਾਨ ਚਾਰਜ ਲਿਆ ਉਸ ਦਿਨ ਤੁਸੀਂ ਕਾਫ਼ੀ ਮਿੱਠੇ ਸੀ ਅਤੇ ਅਸਤੀਫਾ ਦੇਣ ਤੋਂ ਬਾਅਦ ਫਿਰ ਕੌੜੇ ਹੋ ਗਏ। ਅਜਿਹਾ ਕਿਉਂ ?
कैप्टन सर, माहिरो को आपके ब्यानों पर खोज करनी पड़ेगी. कैसे आप आचानक सिधू जी कि खिलाफ़ बोलने लगते हैं और कैसे आपको लगता है कि उनको चाए और लंच पर बुलाना है. जिस दिन सिधू जी ने बतौर प्रधान चार्ज लिया उस दिन आप काफ़ी मीठे थे असतीफ़ा देने के बाद फिर कड़वे हो गए. ऐसा क्यों ?
— surinder dalla (@surinder_dalla) September 19, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.