ਹਰਪਾਲ ਚੀਮਾ ਦਾ ਧਨਖੜ ਨੂੰ ਕਰਾਰਾ ਜਵਾਬ, ‘ਮਾਨਸਿਕ ਤੌਰ ‘ਤੇ ਹੈ ਬਿਮਾਰ’
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਭਾਜਪਾ ਪ੍ਰਧਾਨ ਓਪੀ ਧਨਖੜ ਦੇ ਬਿਆਨ ਦਾ ਢੁੱਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਨਖੜ ਮਾਨਸਿਕ ਰੋਗੀ ਹੈ। ਉਨ੍ਹਾਂ ਨੂੰ ਇਲਾਜ਼ ਦੀ ਜ਼ਰੂਰਤ ਹੈ। ਉਹ ਕਿਸਾਨਾਂ ਵਿਰੁੱਧ ਬੇਤੁਕੇ ਬਿਆਨ ਜਾਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਲੰਬੇ ਸਮੇਂ ਤੋਂ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜ ਰਹੇ ਹਨ।
ਲਓ! ਅੰਦਰੂਨੀ ਦੋਫ਼ਾੜ ਹੋਈ ਬੀਜੇਪੀ! ਕੇਂਦਰੀ ਮੰਤਰੀ ਨੇ ਖੜਾਇਆ ਮੋਦੀ? ਬਗ਼ਾਵਤ ਵਾਲਾ ਹੋ ਗਿਆ ਕੰਮ ਸ਼ੁਰੂ!
ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਆਗੂ ਆਪਣੀ ਗਲਤ ਬਿਆਨਬਾਜ਼ੀ ਨਾਲ ਇਸ ਸੰਘਰਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਬਿਆਨਬਾਜ਼ੀ ਬੰਦ ਹੋਣੀ ਚਾਹੀਦੀ ਹੈ। ਨਾਲ ਹੀ ਇਸ ਕਾਲੇ ਕਾਨੂੰਨਾਂ ਨੂੰ ਵੀ ਗੱਲਬਾਤ ਰਾਹੀਂ ਰੱਦ ਕੀਤਾ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਓਮ ਪ੍ਰਕਾਸ਼ ਧਨਖੜ ਨੇ ਕਿਹਾ ਸੀ ਕਿ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਹਰਿਆਣਾ ਦੇ ਕਈ ਸਥਾਨਾਂ ਤੇ ਨਸ਼ਿਆਂ ਦੇ ਮਾਮਲੇ ਵਧ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.