Breaking NewsD5 specialIndiaNewsTop News

ਹਿਮਾਚਲ CM ਜੈਰਾਮ ਠਾਕੁਰ ਵੀ ਦਿੱਲੀ ਤਲਬ, ਕਾਂਗਰਸ ਦਾ ਤੰਜ਼ – ਬਚਾ ਲਏ ਆਪਣੀ ਕੁਰਸੀ

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਬੀਜੇਪੀ ਹਾਈਕਮਾਨ ਨੇ ਮੰਗਲਵਾਰ ਨੂੰ ਦਿੱਲੀ ਤਲਬ ਕੀਤਾ ਹੈ। ਗੁਜਰਾਤ ‘ਚ ਮੁੱਖ ਮੰਤਰੀ ਬਦਲੇ ਜਾਣ ਤੋਂ ਬਾਅਦ ਸੀਐਮ ਜੈਰਾਮ ਨੂੰ ਦਿੱਲੀ ਬੁਲਾਏ ਜਾਣ ‘ਤੇ ਹਿਮਾਚਲ ਦੀ ਸਿਆਸਤ ਭੱਖ ਗਈ ਹੈ। ਇਸ ਬਹਾਨੇ ਕਾਂਗਰਸ ਨੇ ਬੀਜੇਪੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਮੁੱਖ ਮੰਤਰੀ ਜੈਰਾਮ ਨੂੰ ਹਟਾਇਆ ਜਾ ਰਿਹਾ ਹੈ।

Farmers Protest : ਕਿਸਾਨਾਂ ਦਾ ਕੈਪਟਨ ਨੂੰ ਠੋਕਵਾਂ ਜਵਾਬ ! ਭੜਕੀਆਂ ਕਿਸਾਨ ਜਥੇਬੰਦੀਆਂ D5 Channel Punjabi

ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਪ੍ਰਧਾਨ ਨਿੱਜੀ ਸਕੱਤਰ ਡਾ.ਆਰਐਨ ਬੱਤਾ ਵੀ ਦਿੱਲੀ ਜਾ ਰਹੇ ਹਨ। ਸੀਐਮ ਜੈਰਾਮ ਠਾਕੁਰ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੰਗਲਵਾਰ ਦੁਪਹਿਰ ਮੁਲਾਕਾਤ ਕਰਨਗੇ। ਇਹ ਮੁਲਾਕਾਤ ਇਸ ਲਈ ਵੀ ਮਹੱਤਵਪੂਰਣ ਮੰਨੀ ਜਾ ਰਹੀ ਹੈ , ਕਿਉਂਕਿ ਪ੍ਰਦੇਸ਼ ‘ਚ ਉਪ ਚੋਣਾਂ ਹੋਣੀਆਂ ਹਨ ਅਤੇ ਅਗਲੇ ਸਾਲ ਅਕਤੂਬਰ – ਨਵੰਬਰ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਬੀਜੇਪੀ ਰਾਜਾਂ ‘ਚ ਆਪਣੀ ਅਗਵਾਈ ਨੂੰ ਮਜ਼ਬੂਤ ਕਰਨ ‘ਚ ਜੁਟੀ ਹੈ , ਜਿਸਦੇ ਚੱਲਦਿਆਂ ਹਿਮਾਚਲ ਨੂੰ ਲੈ ਕੇ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button