Bihar : ਕਾਂਗਰਸ ਦੇ ਸੀਨੀਅਰ ਨੇਤਾ ਸਦਾਨੰਦ ਸਿੰਘ ਦਾ ਦੇਹਾਂਤ
ਪਟਨਾ : ਬਿਹਾਰ ਵਿਧਾਨ ਸਭਾ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸਦਾਨੰਦ ਸਿੰਘ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਕਰੀਬ 84 ਸਾਲ ਦੇ ਸਨ। ਸਵ.ਸਿੰਘ ਦੇ ਪੁੱਤਰ ਸ਼ੁਭਾਨੰਦ ਮੁਕੇਸ਼ ਨੇ ਬੁੱਧਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਲੰਬੇ ਸਮਾਂ ਤੋਂ ਬੀਮਾਰ ਚੱਲ ਰਹੇ ਸਨ। ਤਬੀਅਤ ਜਿਆਦਾ ਵਿਗੜਨ ‘ਤੇ ਇਲਾਜ਼ ਲਈ ਉਨ੍ਹਾਂ ਨੂੰ ਰਾਜਧਾਨੀ ਪਟਨਾ ਦੇ ਇੱਕ ਨਿਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਅੱਜ ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
🔴LIVE : ਕਿਸਾਨਾਂ ਦਾ ਇਕੱਠ ਦੇਖ ਝੁਕੀ ਖੱਟਰ ਸਰਕਾਰ ! ਰਾਤੋ ਰਾਤ ਕੀਤੇ ਕਈ ਐਲਾਨ!
ਜ਼ਿਕਰਯੋਗ ਹੈ ਕਿ ਸਿੰਘ ਦਾ ਰਾਜਨੀਤਿਕ ਸਫਰ ਕਾਫ਼ੀ ਲੰਮਾ ਰਿਹਾ। ਉਹ ਭਾਗਲਪੁਰ ਜ਼ਿਲ੍ਹੇ ਦੇ ਕਾਹਲਗਾਓਂ ਵਿਧਾਨ ਸਭਾ ਖੇਤਰ ਤੋਂ ਲਗਾਤਾਰ ਨੌਂ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦੀ ਸਰਕਾਰ ‘ਚ ਸਿੰਚਾਈ ਮੰਤਰੀ ਵੀ ਰਹੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.