JK : ਪੁੰਛ ‘ਚ BSF ਨੇ ਨਾਕਾਮ ਕੀਤੀ ਅੱਤਵਾਦੀ ਪ੍ਰਵੇਸ਼ ਦੀ ਕੋਸ਼ਿਸ਼, ਇੱਕ ਅੱਤਵਾਦੀ ਢੇਰ
ਜ਼ੰਮੂ – ਕਸ਼ਮੀਰ : ਫੌਜ ਨੇ ਜ਼ੰਮੂ – ਕਸ਼ਮੀਰ ਦੇ ਪੁੰਛ ‘ਚ ਕੰਟਰੋਲ ਰੇਖਾ ਤੋਂ ਪ੍ਰਵੇਸ਼ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਅੱਜ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ। ਰੱਖਿਆ ਜਨਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਇਲਾਕੇ ‘ਚ ਸਰਚ ਅਭਿਆਨ ਅਜੇ ਵੀ ਜਾਰੀ ਹੈ। ਬੁਲਾਰੇ ਨੇ ਦੱਸਿਆ,‘‘30 ਅਗਸਤ ਨੂੰ ਤੜਕੇ ਕੰਟਰੋਲ ਰੇਖਾ ਦੇ ਪਾਰ ਤੋਂ ਅੱਤਵਾਦੀਆਂ ਨੇ ਪੁੰਛ ਸੈਕਟਰ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ। ਫ਼ੌਜ ਦੇ ਮੁਸਤੈਦ ਜਵਾਨਾਂ ਨੇ ਏਕੀਕ੍ਰਿਤ ਨਿਗਰਾਨੀ ਗਰਿੱਡ ਦੇ ਪ੍ਰਭਾਵੀ ਉਪਯੋਗ ਤੋਂ ਪੁੱਛ ਸੈਕਟਰ ’ਚ ਘੁਸਪੈਠ ਦੀ ਕੋਸ਼ਿਸ਼ ਦਾ ਪਤਾ ਲੱਗਾ ਲਿਆ।’’
Kisan Bill 2020 : ਕਿਸਾਨਾਂ ਦੇ ਚੱਕਾ ਜਾਮ ਕਰਨ ਦਾ ਅਸਰ! ਰਾਜਪਾਲ ਦੀ ਸਪੋਟ,ਖੱਟਰ ਮੰਗੂ ਮੁਆਫੀ? iK Meri Suno
ਉਨ੍ਹਾਂ ਦੱਸਿਆ ਕਿ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਇਕ ਅੱਤਵਾਦੀ ਮਾਰਿਆ ਗਿਆ। ਉਸ ਦੀ ਲਾਸ਼ ਅਤੇ ਉਸ ਦੇ ਏ.ਕੇ.-47 ਰਾਈਫਲ ਬਰਾਮਦ ਕੀਤੀ ਗਈ ਹੈ। ਲੈਫਟੀਨੈਂਟ ਕਰਨਲ ਆਨੰਦ ਨੇ ਦੱਸਿਆ,‘‘ਮੁਸਤੈਦ ਫ਼ੌਜੀਆਂ ਦੀ ਇਹ ਕਾਰਵਾਈ ਕੰਟਰੋਲ ਰੇਖਾ ’ਤੇ ਕਿਸੇ ਵੀ ਕੋਸ਼ਿਸ਼ ਨੂੰ ਅਸਫ਼ਲ ਕਰਨ ਦੇ ਭਾਰਤੀ ਫ਼ੌਜ ਦੇ ਸੰਕਲਪ ਨੂੰ ਦਿਖਾਉਂਦੀ ਹੈ।’’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.