ਮੁੱਖ ਮੰਤਰੀ ਪੰਜਾਬ 3 ਸਤੰਬਰ ਦੇ ਵਿਧਾਨ ਸਭਾ ਸੈਸ਼ਨ ਵਿਚ ਪਹਿਲਾਂ ਦੀ ਤਰ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੋਕਾ ਹੋਕਾ ਦੇ ਕੇ ਨਾ ਸਮਾਂ ਟਪਾਉਣ :- ਜੁਲਾਹਾ
ਕਾਂਗਰਸ ਸਰਕਾਰ ਤੋਂ ਖਫਾ ਕੱਚੇ ਮੁਲਾਜ਼ਮ 1 ਸਤੰਬਰ ਨੂੰ ਕਾਂਗਰਸ ਦੇ ਮੁੱਖ ਦਫਤਰ ਦਿੱਲੀ ਵਿਖੇ ਸੋਨੀਆ ਗਾਂਧੀ ਨੂੰ 2017 ਪੰਜਾਬ ਕਾਂਗਰਸ ਦਾ ਚੋਣ ਮਨੋਰਥ ਪੱਤਰ ਫਰੇਮ ਕਰਵਾ ਕੇ ਮੋੜਨ ਜਾਣਗੇ
ਸਾਢੇ ਚਾਰ ਸਾਲਾਂ ਵਿਚ ਨਹੀ ਹੋਈ ਕੱਚੇ ਮੁਲਾਜ਼ਮਾਂ ਦੀ ਸੁਣਵਾਈ ਜਦਕਿ ਪਹਿਲੀ ਕੈਬਿਨਟ ਮੀਟਿੰਗ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਸੀ ਵਾਅਦਾ
ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਾਢੇ ਚਾਰ ਸਾਲਾਂ ਵਿਚ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਕਰਨ ਅਤੇ ਪੰਜਾਬ ਵਿਚ ਕੱਚੇ ਮੁਲਾਜ਼ਮਾਂ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਕੱਚੇ ਮੁਲਾਜ਼ਮਾਂ ਨੇ ਦਿੱਲੀ ਸੋਨੀਆ ਗਾਂਧੀ ਦੇ ਦਰਬਾਰ ਜਾਣ ਦੀ ਤਿਆਰੀ ਖਿੱਚ ਲਈ ਹੈ। ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ 2017 ਦੋਰਾਨ ਆਪਣੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੇ ਹਰ ਇਕ ਤਰ੍ਹਾ ਦੇ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਦੀ ਪਹਿਲ਼ੀ ਕੈਬਿਨਟ ਮੀਟਿੰਗ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਜਾਵੇਗਾ ਪਰ ਸਾਢੇ ਚਾਰ ਬੀਤਣ ਤੇ ਕੱਚੇ ਮੁਲਾਜ਼ਮਾਂ ਦਾ ਸੋਸ਼ਣ ਪਹਿਲਾਂ ਨਾਲੋ ਵਧਿਆ ਹੀ ਹੈ।
Kisan Bill 2020 : ਅੱਕੇ ਕਿਸਾਨਾਂ ਨੇ ਘੇਰਿਆ Khattar ! ਕਹਿੰਦੇ ਬਦਲਾ ਲੈ ਕੇ ਹਟਣਾ | D5 Channel Punjabi
ਮੁੱਖ ਮੰਤਰੀ ਹਰ ਇਕ ਵਿਧਾਨ ਸਭਾ ਸੈਸ਼ਨ ਵਿਚ ਐਲਾਨ ਕਰਦੇ ਆਏ ਹਨ ਕਿ ਕਾਂਗਰਸ ਸਰਕਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਐਕਟ ਬਣਾ ਰਹੀ ਹੈ ਪਰ ਮੁੱਖ ਮੰਤਰੀ ਦੇ ਬਿਆਨ ਸਿਰਫ ਲਫ਼ਜ਼ਾ ਤੱਕ ਹੀ ਸੀਮਿਤ ਰਹਿ ਗਏ ਹਨ। ਸਰਕਾਰ ਦਾ ਆਖਰੀ ਸੈਸ਼ਨ ਸਿਰ ਤੇ ਆ ਗਿਆ ਹੈ ਪਰ ਸਰਕਾਰ ਦਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵੱਲ ਕੋਈ ਧਿਆਨ ਨਹੀ ਹੈ ਜਿਸ ਕਰਕੇ ਕੱਚੇ ਮੁਲਾਜ਼ਮਾਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਤੇ ਕਾਂਗਰਸ ਦੀ ਹਾਈਕਮਾਨ ਨਵਾਂ 2022 ਚੋਣਾਂ ਦਾ ਚੋਣ ਮਨੋਰਥ ਪੱਤਰ ਤਿਆਰ ਕਰੇ ਉਸ ਤੋਂ ਪਹਿਲਾਂ ਕੱਚੇ ਮੁਲਾਜ਼ਮ 2017 ਵਾਲਾ ਚੋਣ ਮਨੋਰਥ ਪੱਤਰ ਕਾਂਗਰਸ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਮੋੜਨ ਦਿੱਲੀ ਜਾਣਗੇ 2017 ਵਿੱਚ ਕੀਤੇ ਵਾਅਦਿਆਂ ਦਾ ਲੇਖਾ ਜੋਖਾ ਮੰਗਣਗੇ ।
Kisan Bill 2020 : SDM ਦਾ ਲੱਗ ਗਿਆ ਨੰਬਰ, ਆਰਡਰ ਦੇਣੇ ਪਏ ਮਹਿੰਗੇ || D5 Channel Punjabi
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ, ਇਮਰਾਨ ਭੱਟੀ, ਅਵਤਾਰ ਸਿੰਘ,ਪ੍ਰਵੀਨ ਸ਼ਰਮਾਂ, ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਚਰਨਪ੍ਰੀਤ ਸਿੰਘ, ਰਜਿੰਦਰ ਸਿੰਘ ਸੰਧਾ ਨੇ ਕਿਹਾ ਕਿ ਪੰਜਾਬ ਦੀਆ ਵਿਧਾਨ ਸਭਾ ਚੋਣਾਂ ਦੋਰਾਨ ਰਾਹੁਲ ਗਾਂਧੀ,ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕਾਂਗਰਸ ਵੱਲੋਂ ਨੋਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਨੋਕਰੀ ਨੂੰ ਪੱਕਾ ਕੀਤਾ ਜਾਵੇਗਾ ਪਰ ਸੱਤਾ ਵਿਚ ਆਉਣ ਤੋਂ ਬਾਅਦ ਇਹ ਸਾਰੇ ਨੇਤਾ ਇਹਨਾਂ ਨੋਜਵਾਨ ਮੁਲਾਜ਼ਮਾਂ ਨੂੰ ਭੁੱਲ ਗਏ। ਇਸ ਦੇ ਨਾਲ ਹੀ ਆਗੂਆ ਨੇ ਕਿਹਾ ਕਿ ਰਾਹੁਲ ਗਾਂਧੀ ਜਿਥੇ ਕਿਤੇ ਵੀ ਜਾਦੇ ਹਨ ਤਾਂ ਆਪਣੇ ਭਾਸ਼ਣ ਵਿਚ ਕਹਿੰਦੇ ਹਨ ਕਿ ਕੰਨਟ੍ਰੈਕਟ/ਐਡਹਕ ਸ਼ਬਦ ਹੀ ਖਤਮ ਹੋਣਾ ਚਾਹੀਦਾ ਹੈ ਅਤੇ ਕਾਂਗਰਸ ਦੇ ਪਾਰਟੀ ਪੰਜਾਬ ਦੇ ਇੰਚਾਰਜ਼ ਹਰੀਸ਼ ਰਾਵਤ ਉਤਰਾਕੰਡ ਵਿਚ ਕੱਚੇ ਮੁਲਾਜ਼ਮਾਂ ਨਾਲ ਮੀਟਿੰਗਾ ਕਰ ਰਹੇ ਹਨ ਕਿ ਸਰਕਾਰ ਬਨਣ ਤੇ ਤੁਹਾਨੂੰ ਪੱਕਾ ਕੀਤਾ ਜਾਵੇਗਾ।
Kisan Andolan Punjab : ਕਿਸਾਨਾਂ ਲਈ ਆਈ ਮਾੜੀ ਖ਼ਬਰ, ਧਾਹਾਂ ਮਾਰ-ਮਾਰ ਰੋਏ ਕਿਸਾਨ || D5 Channel Punjabi
ਪਰ ਅਸੀ ਹਰੀਸ਼ ਰਾਵਤ ਅਤੇ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਵਿਚ ਕਾਗਰਸ ਦੀ ਸਰਕਾਰ ਬਣੀ ਨੂੰ ਸਾਢੇ ਚਾਰ ਸਾਲ ਹੋ ਗਏ ਹਨ ਕੰਨਟ੍ਰੈਕਟ/ਐਡਹਾਕ ਸ਼ਬਦ ਖਤਮ ਕਰਨਾ ਤਾਂ ਦੂਰ ਦੀ ਗੱਲ ਕੰਨਟ੍ਰੈਕਟ/ਐਡਹਾਕ/ਆਉਟਸੋਰਸ/ਦਿਹਾੜੀਦਾਰ ਮੁਲਾਜ਼ਮਾਂ ਨਾਲ ਸਾਢੇ ਚਾਰ ਸਾਲਾਂ ਵਿਚ ਇਕ ਵਾਰ ਵੀ ਗੱਲਬਾਤ ਕਰਨੀ ਠੀਕ ਨਹੀ ਸਮਝੀ ਹੈ ਤੇ ਹੁਣ ਪੰਜਾਬ ਦੇ ਇਹ ਨੋਜਵਾਨ ਮੁਲਾਜ਼ਮ ਆਪਣੀਆਂ ਜਾਨਾਂ ਵਾਰਨ ਤੱਕ ਆ ਗਏ ਹਨ ਤੇ ਉਨ੍ਹਾਂ ਦਾ ਸੋਚਣਾ ਹੈ ਕਿ ਪੰਜਾਬ ਸੂਬੇ ਵਿਚ ਮਰ ਕੇ ਹੀ ਹੱਕ ਮਿਲ ਸਕਦੇ ਹਨ ਜਿਉਦੇ ਜੀ ਨਹੀ।ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਹਿਲਾਂ ਵੀ 1 ਸਤੰਬਰ 2018 ਨੂੰ ਕੱਚੇ ਮੁਲਾਜ਼ਮਾਂ ਵੱਲੋਂ ਕਾਂਗਰਸ ਦੇ ਦਿੱਲੀ ਦਰਬਾਰ ਪੁੱਜ ਕੇ ਕੀਤੇ ਵਾਅਦਿਆ ਤਹਿਤ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਫਰਿਆਦ ਕੀਤੀ ਸੀ ।
Punjab Politics : Akali Dal ਨੂੰ ਝਟਕਾ, Maluka ਨੇ ਦਿੱਤਾ Badal ਨੂੰ ਜਵਾਬ! |D5 Channel Punjabi
ਹਾਈਕਮਾਨ ਦੇ ਦਫਤਰ ਵੱਲੋਂ ਕਾਂਗਰਸ ਦੇ ਤਤਕਾਲੀ ਜਰਨਲ ਸਕੱਤਰ ਮੋਤੀ ਲਾਲ ਵੋਹਰਾ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਕਿਹਾ ਸੀ ਪਰ ਅੱਜ ਤੱਕ ਕੁਝ ਨਹੀ ਹੋਇਆ ਜਿਸ ਕਰਕੇ ਮੁਲਾਜ਼ਮਾ ਨੇ ਮਨ ਬਣਾਇਆ ਹੈ ਕਿ ਜੇਕਰ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਪੂਰੇ ਹੀ ਨਹੀ ਹੋਣੇ ਤਾਂ ਉਸ ਚੋਣ ਮਨੋਰਥ ਪੱਤਰ ਦਾ ਕੀ ਫਾਇਦਾ ਇਸ ਲਈ ਮੁਲਾਜ਼ਮ 1 ਸਤੰਬਰ ਨੂੰ ਕਾਂਗਰਸ ਦੇ ਦਿੱਲੀ ਦਰਬਾਰ ਕਾਂਗਰਸ ਪ੍ਰਧਾਨ ਸੋਨੀਆ ਗਾਧੀ ਨੂੰ ਕਾਂਗਰਸ ਦਾ 2017 ਚੋਣਾਂ ਦੋਰਾਨ ਬਣਾਇਆ ਚੋਣ ਮਨੋਰਥ ਪੱਤਰ ਫਰੇਮ ਵਿਚ ਜੜਾ ਕੇ ਮੋੜ ਕੇ ਆਉਣਗੇ ਤੇ ਇਹ ਕਹਿ ਕੇ ਆਉਣਗੇ ਕਿ ਇਸ ਮੈਨੀਫੈਸਟੋ ਨੂੰ ਪੰਜਾਬ ਸਰਕਾਰ ਨੇ ਅਮਲ ਵਿੱਚ ਨਹੀ ਲਿਆਉਂਦਾ ਇਸ ਲਈ ਇਸ ਨੂੰ ਅਪਣੇ ਦਫਤਰ ਵਿੱਚ ਟੰਗ ਲਉ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.