Delhi ਸਰਕਾਰ ਦਾ ਵੱਡਾ ਫੈਸਲਾ : 1 September ਤੋਂ ਦੁਬਾਰਾ ਖੁਲ੍ਹਣਗੇ ਸਕੂਲ
ਨਵੀਂ ਦਿੱਲੀ : ਕੋਰੋਨਾ ਸੰਕਰਮਣ ਦੇ ਘੱਟਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਦਿੱਲੀ ਸਰਕਾਰ ਨੇ ਵੀ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਹੈ। ਅੱਜ ਦਿੱਲੀ ਆਪਦਾ ਪ੍ਰਬੰਧਨ ਵਿਭਾਗ ਨੇ ਬੈਠਕ ‘ਚ ਸਕੂਲਾਂ ਨੂੰ ਅਲੱਗ ਅਲੱਗ ਪੜਾਅ ‘ਚ ਖੋਲ੍ਹਣ ਦਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਨੇ 1 ਸਤੰਬਰ ਤੋਂ 9ਵੀਆਂ ਤੋਂ 12ਵੀਂ ਤੱਕ ਖੋਲ੍ਹਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਨਾਲ ਛੇਵੀਂ ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਨੂੰ 8 ਸਤੰਬਰ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਸਿੱਧੂ ਦੀ ਧਮਕੀ ਤੋਂ ਬਾਅਦ ਐਕਸ਼ਨ ‘ਚ ਹਾਈਕਮਾਨ, ਹੁਣੇ ਆਇਆ ਵੱਡਾ ਬਿਆਨ || D5 Channel Punjabi
ਦਿੱਲੀ ‘ਚ ਸਕੂਲ ਖੋਲ੍ਹੇ ਜਾਣ ਦੀ ਚਰਚਾ ਨੂੰ ਲੈ ਕੇ ਅੱਜ ਦਿੱਲੀ ਡਿਜਾਸਟਰ ਮੈਨੇਜਮੇਂਟ ਅਥਾਰਿਟੀ ਦੀ ਬੈਠਕ ਬੁਲਾਈ ਗਈ ਸੀ। ਡੀਡੀਐਮਏ ਵੱਲੋਂ ਬਣਾਈ ਗਈ ਕਮੇਟੀ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਸਿਫਾਰਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਡੀਡੀਐਮਏ ਦੀ ਕਮੇਟੀ ਨੇ ਦਿੱਲੀ ਸਰਕਾਰ ਨੂੰ ਸੌਂਪੀ ਗਈ ਆਪਣੀ ਇੱਕ ਰਿਪੋਰਟ ‘ਚ ਸਕੂਲਾਂ ‘ਚ ਵੱਖ – ਵੱਖ ਲੈਵਲ ‘ਚ ਖੋਲ੍ਹਣ ਦੀ ਸਿਫਾਰਿਸ਼ ਕੀਤੀ ਸੀ।
MLA ਤੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਕੈਪਟਨ ਦਾ ਵੱਡਾ ਐਲਾਨ! |D5 Channel Punjabi
ਕਮੇਟੀ ਨੇ ਆਪਣੀ ਰਿਪੋਰਟ ‘ਚ ਸਕੂਲਾਂ ‘ਚ 50 ਫੀਸਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਗੱਲ ਕਹੀ ਸੀ। ਸਕੂਲਾਂ ਨੂੰ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਸਖ਼ਤੀ ਨਾਲ ਕਰਨ ਦੀ ਗੱਲ ਕਹੀ ਗਈ ਹੈ। ਸਕੂਲਾਂ ਨੂੰ ਬੱਚਿਆਂ ਲਈ ਹਰ ਸੁਰੱਖਿਆ ਦੇ ਪ੍ਰਬੰਧਾਂ ਨੂੰ ਪੂਰਾ ਕਰਨਾ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.