ਧਰੇੜੀ ਜੱਟਾਂ ਟੋਲ ਪਲਾਜਾ ਦੇ ਕਰਮਚਾਰੀਆਂ ਵੱਲੋ ਰੈਗੂਲਰ ਡਿਊਟੀ ਬਹਾਲੀ ਅਤੇ ਉਜਰਤਾਂ ਦੇ ਬਕਾਏ ਦੀ ਅਦਾਇਗੀ ਸਬੰਧੀ ਰੋਸ ਪ੍ਰਦਰਸ਼ਨ
ਰੈਗੂਲਰ ਡਿਊਟੀ ਬਹਾਲੀ ਅਤੇ ਉਜਰਤਾਂ ਦੇ ਬਕਾਏ ਦੀ ਅਦਾਇਗੀ ਸਬੰਧੀ ਪਿਛਲੇ ਪੰਜ ਮਹੀਨਿਆਂ ਤੋਂ ਰੋਸ ਧਰਨਾ ਦੇ ਰਹੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਉੱਪਰ ਪੈਂਦੇ ਟੋਲ ਪਲਾਜਿਆਂ ਦੇ ਕਰਮਚਾਰੀਆਂ ਨੇ ਧਰੇੜੀ ਜੱਟਾਂ ਟੋਲ ਪਲਾਜਾ ਤੇ ਦੀਤਾਰ ਸਕਿਉਰਿਟੀ ਸਰਵਿਸ ਕੰਪਨੀ ਦੇ ਟੋਲ ਦਫਤਰ ਦਾ ਘਿਰਾਓ ਕਰ ਜਿੰਦਰਾ ਲਗਾ ਦਿੱਤਾ ਗਿਆ ਇਸ ਮੌਕੇ ਕਰਮਚਾਰੀਆਂ ਨੇ ਟੋਲ ਪਲਾਜ਼ਾ ਕੰਪਨੀ ਨਾਲ ਗੱਲਬਾਤ ਕਰ ਮੰਗਾਂ ਹੱਲ ਕਰਾਉਣ ਲਈ ਬਾਰੀ ਬਾਰੀ ਬੇਨਤੀਆਂ ਉਪਰੰਤ ਵੀ ਟੋਲ ਕੰਪਨੀ ਜਦ ਗਲਬਾਤ ਕਰਨ ਨਹੀਂ ਆਈ ਤਾਂ ਕਰਮਚਾਰੀਆਂ ਨੇ ਸੰਬੰਧਿਤ ਅਥਾਰਟੀਆਂ ਸਮੇਤ ਟੋਲ ਕੰਪਨੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਇਸ ਉਪਰੰਤ ਲੋਕਲ ਪ੍ਰਸਾਸਨ ਵੱਡੀ ਗਿਣਤੀ ਵਿੱਚ ਟੋਲ ਪਲਾਜਾ ਤੇ ਪਹੁੰਚਿਆ ਤਾਂ ਕਰਮਚਾਰੀਆਂ ਨਾਲ ਗਲਬਾਤ ਕਰਨ ਦੀ ਬਜਾਏ ਪ੍ਰਸਾਸਨ ਨੇ ਕਰਮਚਾਰੀਆਂ ਤੇ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਤਾਂ ਕਰਮਚਾਰੀ ਨੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ।
Amritsar ਵਿਚ ਮਿਲੇ ਬੰਬ, ਲੋਕਾਂ ’ਚ ਡਰ ਦਾ ਮਾਹੌਲ । ਚਾਰੇ ਪਾਸੇ ਲਗਾਈ ਪੁਲਿਸ ਹੀ ਪੁਲਿਸ
ਇਸ ਉਪਰੰਤ ਡੀ,ਐਸ,ਪੀ, ਮੌਕੇ ਤੇ ਪਹੁੰਚ ਪ੍ਰਦਰਸ਼ਨਕਾਰੀਆਂ ਨੂੰ ਸਾਂਤ ਕਰਾ ਟੋਲ ਪਲਾਜਾ ਮੈਨੇਜਮੈਂਟ ਕਮੇਟੀ ਨਾਲ ਗਲਬਾਤ ਕਰਵਾਉਣ ਤੇ ਕਰਮਚਾਰੀਆਂ ਨੂੰ ਭਰੋਸੇ ਵਿੱਚ ਲੈ ਕੇ ਰੋਸ ਪ੍ਰਦਰਸ਼ਨ ਨੂੰ ਤਿੰਨ ਦਿਨਾਂ ਲਈ ਰੋਕ ਤੇ ਮੰਗਾਂ ਮੰਨਣ ਦੀ ਭਰੋਸਾ ਸਹਿਮਤੀ ਜਤਾਈ, ਪ੍ਰਦਰਸ਼ਨਕਾਰੀਆਂ ਨੇ ਉੱਚ ਪਰਸਾਨਿਕ ਅਧਿਕਾਰੀਆਂ ਦੇ ਭਰੋਸੇ ਤਹਿਤ ਟੋਲ ਪਲਾਜਾ ਦਫਤਰ ਦਾ ਤਾਲਾ ਖੋਲਿਆ ਇਸ ਧਰਨੇ ਦੀ ਅਗਵਾਈ ਕਰ ਰਹੀ ਟੋਲ ਪਲਾਜਾ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਟੋਲ ਪਲਾਜਾ ਕੰਪਨੀ ਕਿਸਾਨ ਅੰਦੋਲਨ ਦੀ ਆੜ ਵਿੱਚ ਕਰਮਚਾਰੀਆਂ ਦਾ ਸੋਸਣ ਕਰ ਬਣਦੇ ਹੱਕ ਮਾਰ ਰਹੀ ਹੈ, ਉਹਨਾਂ ਕਿਹਾ ਕਿ ਟੋਲ ਕੰਪਨੀ ਵੱਲੋ ਟੋਲ ਪਲਾਜਾ ਤੇ 29 ਕਰਮਚਾਰੀ ਰੱਖਣੇ ਹਨ ਪਰ ਕੰਪਨੀ ਨੇ ਸਾਰੇ ਪੁਰਾਣੇ ਕਰਮਚਾਰੀਆਂ ਨੂੰ ਡਿਊਟੀ ਤੇ ਨਾ ਲੇ ਨਵੇਂ ਚਾਰ ਕਰਮਚਾਰੀਆਂ ਤੋਂ ਡਿਊਟੀ ਕਰਾ ਕਰੋੜਾਂ ਰੁਪਏ ਚੂਨਾ ਲਗਾ ਰਹੀ ਹੈ।
Farmers Protest : ਆਪਸ ‘ਚ ਭਿੜੇ ਕਾਂਗਰਸੀ ਵਰਕਰ ਤੇ ਕਿਸਾਨ ਵਿਧਾਇਕ ਨੂੰ ਪਾਇਆ ਘੇਰਾ ! ਭਖਿਆ ਮਾਹੌਲ !
ਉਹਨਾਂ ਕਿਹਾ ਕਿ ਟੋਲ ਪਲਾਜਾ ਕੰਪਨੀ ਦਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵਿਚਾਰ ਹੋਏ ਐਗਰੀਮੈਂਟ ਇਕਰਾਰਨਾਮੇ ਸਮਝੋਤੇ ਨੂੰ ਲਾਗੂ ਨਾ ਕਰ ਕਰਮਚਾਰੀਆਂ ਨਾਲ ਧੱਕਾ ਸਾਹੀ ਕਰ ਕਰੋੜਾਂ ਰੁਪਏ ਇਜਾਫਾ ਕਮਾ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਟੋਲ ਪਲਾਜਾ ਕੰਪਨੀ ਨੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਨੈਲਸਨ ਹਾਈਵੇ ਤੇ ਚੱਕਾ ਜਾਮ ਕਰਨ ਲਈ ਮਜਬੂਰ ਹੋਣਾ ਪਵੇਗਾ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਕਾਲਾ ਝਾੜ ਟੋਲ ਕਰਮਚਾਰੀ ਦਵਿੰਦਰਪਾਲ ਸਿੰਘ, ਗੁਰਮੀਤ ਸਿੰਘ ਕਾਲਾ ਝਾੜ, ਨਰੈਣ ਸਿੰਘ, ਬਡਬਰ ਟੋਲ ਪਲਾਜਾ ਕਰਮਚਾਰੀ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਲਹਿਰਾ ਬੈਗਾ ਟੋਲ ਪਲਾਜਾ ਕਰਮਚਾਰੀ ਦਮਨ ਸਿੰਘ, ਜੀਦਾ ਟੋਲ ਪਲਾਜਾ ਸਰਨ ਸਿੰਘ, ਸਮਾਣਾ ਟੋਲ ਪਲਾਜਾ ਮਹਿੰਦਰ ਸਿੰਘ, ਧਰੇੜੀ ਜੱਟਾਂ ਟੋਲ ਪਲਾਜਾ ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ ਸਮੇਤ ਬਹੁਤ ਸਾਰੇ ਟੋਲ ਕਰਮਚਾਰੀ ਮੌਜੂਦ ਸਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.