Breaking NewsD5 specialNewsSportsTop News

Tokyo 2020 : ਪਹਿਲਵਾਨ ਰਵੀ ਦਹੀਆ ਅਤੇ ਦੀਪਕ ਪੂਨੀਆ ਸੈਮੀਫਾਈਨਲ ‘ਚ, ਮੈਡਲ ਦੇ ਪਹੁੰਚੇ ਕਰੀਬ 

ਟੋਕੀਓ ਓਲੰਪਿਕ : ਟੋਕੀਓ ਓਲੰਪਿਕ ’ਚ ਅੱਜ ਭਾਰਤੀ ਪਹਿਲਵਾਨ ਰਵੀ ਕੁਮਾਰ ਦਾਹੀਆ ਤੇ ਦੀਪਕ ਪੂਨੀਆ ਨੇ ਸੈਮੀਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ। ਪੁਰਸ਼ਾਂ ਦੇ 57 ਕਿਲੋ ਕੈਟੇਗਰੀ ਦੇ ਕੁਆਰਟਰ ਫਾਈਨਲ ’ਚ ਦਾਹੀਆ ਨੇ ਬੁਲਗਾਰੀਆ ਦੇ ਪਹਿਲਵਾਨ ਨੂੰ 14-4 ਨਾਲ ਹਰਾਇਆ। ਜਦਕਿ 86 ਕਿਲੋ ਭਾਰ ਵਰਗ ’ਚ ਦੀਪਕ ਪੂਨੀਆ ਨੇ ਕੁਆਰਟਰ ਫਾਈਨਲ ’ਚ ਚੀਨ ਦੇ ਪਹਿਲਵਾਨ ਨੂੰ 6-1 ਨਾਲ ਹਰਾਇਆ। ਰਵੀ ਤੇ ਦੀਪਕ ਦੋਵੇਂ ਸੈਮੀਫ਼ਾਈਨਲ ’ਚ ਪਹੁੰਚ ਕੇ ਭਾਰਤ ਲਈ ਤਮਗ਼ੇ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ। ਟੋਕੀਓ ਓਲੰਪਿਕ ਦੀ ਰਿੰਗ ’ਚ ਚੌਥਾ ਦਰਜਾ ਪ੍ਰਾਪਤ ਰਵੀ ਕੁਮਾਰ ਨੂੰ ਪਹਿਲੇ ਮੈਚ ਦੀ ਤਰ੍ਹਾਂ ਆਪਣਾ ਦੂਜਾ ਮੈਚ ਜਿੱਤਣ ’ਚ ਕੋਈ ਦਿੱਕਤ ਨਹੀਂ ਹੋਈ।

ਲਓ ਅਕਾਲੀ ਦਲ ਨੇ ਲਾਤੀ ਵਾਅਦਿਆਂ ਦੀ ਝੜੀ! ਖੇਡਿਆ ਅਜਿਹਾ ਸਿਆਸੀ ਦਾਅ, ਛੱਡਤਾ ਸਾਰਿਆਂ ਨੂੰ ਪਿਛੇ!

ਕੁਆਰਟਰ ਫਾਈਨਲ ’ਚ ਬੁਲਗਾਰੀਆ ਦੇ ਪਹਿਲਵਾਨ ਜਾਰਡੀ ਵੈਂਗਲੋਵ ਖ਼ਿਲਾਫ਼ ਉਨ੍ਹਾਂ ਨੇ ਆਪਣਾ ਮੁਕਾਬਲਾ 14-4 ਨਾਲ ਟੈਕਨੀਕਲ ਸੁਪੀਰਿਅਰਿਟੀ ਦੇ ਆਧਾਰ ’ਤੇ ਜਿੱਤਿਆ। ਜਦਕਿ ਦੀਪਕ ਦਾ ਕੁਆਰਟਰ ਫ਼ਾਈਨਲ ਮੁਕਾਬਲਾ ਰੋਮਾਂਚਕ ਰਿਹਾ। ਦੀਪਕ ਨੇ ਚੀਨ ਦੇ ਪਹਿਲਵਾਨ ਜੁਸ਼ੇਨ ਲਿਨ ਨੂੰ 6-3 ਨਾਲ ਹਰਾਇਆ। ਦੀਪਕ ਨੇ ਮੁਕਾਬਲੇ ਦੇ ਆਖ਼ਰੀ 40 ਸਕਿੰਟ ਬਚੇ ਸਨ ਤੇ ਉਨ੍ਹਾਂ ’ਤੇ ਹਾਰ ਦਾ ਖ਼ਤਰਾ ਮੰਡਰਾਉਣ ਲੱਗਾ ਤੇ ਇਸ ਤੋਂ ਬਾਅਦ ਜਿੱਤ ਦਾ ਦਾਅ ਲਾਉਣਾ ਜ਼ਰੂਰੀ ਹੋ ਗਿਆ ਸੀ। ਇਕ ਫੈਸਲਾਕੁੰਨ ਦਾਅ ਨਾਲ ਉਸ ਨੇ ਦੋ ਅੰਕ ਬਣਾਏ। ਉਨ੍ਹਾਂ ਨੇ ਕੁਝ ਹੀ ਸਕਿੰਟ ’ਚ ਸੈਮੀਫ਼ਾਈਨਲ ਦਾ ਟਿਕਟ ਕਟਾਇਆ। ਇਸ ਤੋਂ ਪਹਿਲਾਂ ਦੋਵੇਂ ਪਹਿਲਵਾਵਾਂ ਨੇ ਆਪਣੇ ਪਹਿਲੇ ਦੋਵੇਂ ਮੁਕਾਬਲੇ ਆਸਾਨੀ ਨਾਲ ਜਿੱਤੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button