Breaking NewsD5 specialInternationalNewsTop News

ਇੰਨਾ ਵੱਡਾ ਖੋਲਿਆ ਮੂੰਹ ਕਿ ਬਣ ਗਿਆ ਵਰਲਡ ਰਿਕਾਰਡ, ਮਹਿਲਾ ਦਾ ਨਾਮ ਗਿਨੀਜ਼ ਬੁੱਕ ‘ਚ ਦਰਜ

ਵਾਸ਼ਿੰਗਟਨ : ਅਮਰੀਕਾ ‘ਚ ਇੱਕ ਮਹਿਲਾ ਦੇ ਨਾਮ ਦੁਨੀਆ ‘ਚ ਸਭ ਤੋਂ ਜ਼ਿਆਦਾ ਵੱਡਾ ਮੂੰਹ ਖੋਲ੍ਹਣ ਦਾ ਰਿਕਾਰਡ ਦਰਜ ਹੋਇਆ ਹੈ। ਇਸ ਮਹਿਲਾ ਦਾ ਮਾਊਥ ਗੈਪ ਦੁਨੀਆ ਦੀ ਦੂਜੀ ਕਿਸੇ ਵੀ ਮਹਿਲਾ ਤੋਂ ਜ਼ਿਆਦਾ ਮਾਪਿਆ ਗਿਆ ਹੈ। ਜਿਸ ਤੋਂ ਬਾਅਦ ਇਸ ਮਹਿਲਾ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ‘ਚ ਸ਼ਾਮਿਲ ਕੀਤਾ ਗਿਆ ਹੈ। ਰਿਕਾਰਡ ਬਣਾਉਣ ਵਾਲੀ ਮਹਿਲਾ ਦੀ ਪਹਿਚਾਣ 31 ਸਾਲ ਦੀ ਸਾਮੰਥਾ ਰਾਮਸਡੇਲ ਦੇ ਰੂਪ ‘ਚ ਹੋਈ ਹੈ।

🔴LIVE| ਕਿਸਾਨਾਂ ਨੇ ਘੇਰ ਲਿਆ ਅਮਰਿੰਦਰ ਸਿੰਘ, ਮਾਹੌਲ ਗਰਮ! ਅਡਾਨੀਆਂ ਨੇ ਟੇਕੇ ਕਿਸਾਨਾਂ ਅੱਗੇ ਗੋਡੇ, ਮੰਨੀ ਗਲਤੀ!

ਦੁਨੀਆ ਦਾ ਸਭ ਤੋਂ ਵੱਡਾ ਮੂੰਹ ਹੈ
ਸਾਮੰਥਾ ਨੇ ਆਪਣੇ ਮੂੰਹ ਦੇ ਆਕਾਰ ਦੀ ਵੀਡੀਓ ਬਣਾਈ ਅਤੇ ਇਸ ਨੂੰ ਇੰਟਰਨੈੱਟ ‘ਤੇ ਪੋਸਟ ਕੀਤਾ। ਇਨ੍ਹਾਂ ਵੀਡੀਓਜ਼ ਨੇ ਉਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਮੂੰਹ ਦੇ ਪਾੜੇ ਵਾਲੀ ਔਰਤ ਲਈ ਗਿਨੀਜ਼ ਰਿਕਾਰਡ ਬਣਾਉਣ ਵਿੱਚ ਮਦਦ ਕੀਤੀ। ਇੱਕ ਗਿਨੀਜ਼ ਅਧਿਕਾਰੀ ਜਦੋਂ ਉਸਦੇ ਮੂੰਹ ਦਾ ਗੈਪ ਮਾਪਿਆ ਤਾਂ ਉਹ 2.56 ਇੰਚ ਦਾ ਸੀ । ਸਾਮੰਥਾ ਨੇ ਕਿਹਾ ਕਿ ਪਹਿਲਾਂ ਲੋਕ ਮੇਰੇ ਵੱਡੇ ਮੂੰਹ ਦਾ ਮਜ਼ਾਕ ਉਡਾਉਂਦੇ ਸਨ, ਪਰ ਜਦੋਂ ਮੇਰੇ ਵਡੇ ਮੁੰਹ ਕਾਰਨ ਗਿਨੀਜ਼ ਰਿਕਾਰਡ ਬਣਿਆ ਤਾਂ ਇਹ ਹੁਣ ਮੇਰੇ ਲਈ ਮਾਣ ਦੀ ਗੱਲ ਹੈ।ਉਹ ਆਪਣੇ ਮੂੰਹ ਨਾਲ ਇਕੋ ਸਮੇਂ ਫ੍ਰੈਂਚ ਫ੍ਰਾਈਜ਼, ਸੇਬ ਖਾ ਸਕਦੀ ਹੈ।

ਸਕੂਲ ਖੁੱਲ੍ਹਦੇ ਹੀ ਅਧਿਆਪਕਾਂ ਦਾ ਕੀ ਕਹਿਣਾ? ਵਿਦਿਆਰਥੀਆਂ ਨੇ ਕੀਤਾ ਅਜਿਹਾ ਕੰਮ, ਸਭ ਹੈਰਾਨ!

ਸੋਸ਼ਲ ਮੀਡੀਆ ‘ਤੇ ਬਣਾਈਆਂ ਹਨ ਬਹੁਤ ਸਾਰੀਆਂ ਵੀਡੀਓਜ਼
ਗਿਨੀਜ਼ ਵਰਲਡ ਰਿਕਾਰਡ ਅਨੁਸਾਰ ਰੈਮਸਡੇਲ ਦੇ ਟਿਕਟਾਕ ‘ਤੇ 1.7 ਲੱਖ ਫਾਲੋਅਰਜ਼ ਹਨ, ਅਤੇ ਉਸਨੇ Isaac Johnson ਨਾਲ ਵੀ ਵੀਡੀਓ ਬਣਾਏ ਹਨ। Isaac Johnson ਦਾ ਮੂੰਹ 4 ਇੰਚ ਤੱਕ ਖੁੱਲ੍ਹ ਸਕਦਾ ਹੈ,ਜੋ ਕਿ ਇੱਕ ਰਿਕਾਰਡ ਹੈ। ਸਾਮੰਥਾ ਨੇ ਕਿਹਾ, ‘ਇਸ ‘ਤੇ ਮਾਣ ਹੈ ਅਤੇ ਇਹ ਹੁਣ ਸਾਡੀ ਸਭ ਤੋਂ ਵੱਡੀ ਸੰਪਤੀ ਹੈ। ਇਹ ਸਾਡੀ ਮਹਾਂਸ਼ਕਤੀ ਹੈ, ਇਹ ਉਹ ਚੀਜ਼ ਹੈ ਜੋ ਸਾਨੂੰ ਵਿਸ਼ੇਸ਼ ਬਣਾਉਂਦੀ ਹੈ ਅਤੇ ਸਾਨੂੰ ਆਮ ਲੋਕਾਂ ਤੋਂ ਵੱਖ ਕਰਦੀ ਹੈ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button