CM Captain ਨੇ ਮੋਗਾ ਹਾਦਸੇ ‘ਤੇ ਜਤਾਇਆ ਦੁੱਖ, DC ਤੋਂ ਮੰਗੀ ਰਿਪੋਰਟ
ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਹਾਦਸੇ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਮੋਗਾ ਜ਼ਿਲ੍ਹਾ ‘ਚ ਬੱਸ ਦੁਰਘਟਨਾ ਦੇ ਬਾਰੇ ‘ਚ ਜਾਣ ਕੇ ਦੁੱਖ ਹੋਇਆ, ਜਿਸ ‘ਚ 3 ਕਾਂਗਰਸ ਕਰਮਚਾਰੀਆਂ ਦੀ ਕਥਿਤ ਤੌਰ ‘ਤੇ ਮੌਤ ਹੋ ਗਈ, ਜਦੋਂ ਕਿ ਕਈ ਲੋਕ ਜਖ਼ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਡੀਸੀ ਮੋਗਾ ਨੂੰ ਸਾਰੇ ਜਖ਼ਮੀਆਂ ਨੂੰ ਤੁਰੰਤ ਪੂਰਾ ਇਲਾਜ਼ ਉਪਲੱਬਧ ਕਰਵਾਉਣ ਅਤੇ ਸਰਕਾਰ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।
BIG NEWS ਸਿੱਧੂ ਦੀ ਤਾਜਪੋਸ਼ੀ, ਪੰਜਾਬ ਕਾਂਗਰਸ ਭਵਨ ਤੋਂ Exlcusive ਤਸਵੀਰਾਂ D5 Channel Punjabi
ਦੱਸ ਦਈਏ ਕਿ ਮੋਗਾ ਦੇ ਪਿੰਡ ਲੋਹਾਰੇ ਦੇ ਕੋਲ ਅੱਜ ਸਵੇਰੇ ਦਰਦਨਾਕ ਹਾਦਸਾ ਹੋ ਗਿਆ। ਇੱਥੇ ਦੋ ਬੱਸਾਂ ਦੀ ਟੱਕਰ ‘ਚ 5 ਲੋਕਾਂ ਦੀ ਮੌਤ ਹੋ ਗਈ। ਹਾਦਸਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਕਾਫਿਲੇ ਦੀ ਬੱਸ ਦੇ ਨਾਲ ਹੋਇਆ ਹੈ। ਬੱਸ ‘ਚ ਉਨ੍ਹਾਂ ਦੇ ਪੋਸਟਰ ਵੀ ਲੱਗੇ ਹੋਏ ਹਨ। ਉਥੇ ਹੀ ਇਸ ਹਾਦਸੇ ‘ਤੇ ਵਿਧਾਇਕ ਨੇ ਦੁੱਖ ਜਤਾਉਂਦੇ ਹੋਏ ਆਪਣੇ ਸਬੰਧੀਆਂ ਨੂੰ ਜਖ਼ਮੀਆਂ ਨੂੰ ਇਲਾਜ਼ ਉਪਲੱਬਧ ਕਰਵਾਉਣ ਲਈ ਕਿਹਾ ਹੈ।
Saddened to learn of the bus accident in Moga district in which 3 Congress workers have reportedly died & many persons are injured. Have directed DC Moga to immediately provide full medical treatment to all the injured and to send a report to the Government.
— Capt.Amarinder Singh (@capt_amarinder) July 23, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.