Breaking NewsD5 specialNewsPress ReleasePunjabPunjab Officials

ਸੂਬਾ ਸਰਕਾਰ ਵੱਲੋਂ ਦਿਵਿਆਂਗ ਸਕੀਮਾਂ ਦੇ ਲਾਭ ਮਿਊਕੋਰਮਾਈਕੋਸਿਸ ਪੀੜਤਾਂ ਨੂੰ ਵੀ ਦਿੱਤੇ ਜਾਣਗੇ: ਮੁੱਖ ਮੰਤਰੀ

ਸਰਕਾਰੀ ਹਸਪਤਾਲਾਂ ਵਿੱਚ ਮਿਊਕੋਰਮਾਈਕੋਸਿਸ ਦੇ ਠੀਕ ਹੋਏ ਮਾਮਲਿਆਂ ਦੀ ਮੁਫਤ ਜਾਂਚ ਦੇ ਹੁਕਮ
ਚੰਡੀਗੜ੍ਹ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਦਿਵਿਆਂਗ ਵਿਅਕਤੀਆਂ ਲਈ ਮੌਜੂਦਾ ਸਕੀਮਾਂ ਦਾ ਦਾਇਰਾ ਵਧਾਉਂਦੇ ਹੋਏ ਇਨਾਂ ਦੇ ਲਾਭ ਉਨਾਂ ਵਿਅਕਤੀਆਂ ਨੂੰ ਵੀ ਦੇਣ ਦਾ ਐਲਾਨ ਕੀਤਾ ਜੋਕਿ ਮਿਊਕੋਰਮਾਈਕੋਸਿਸ ਕਾਰਨ ਦਿਵਿਆਂਗ (ਸਰੀਰਕ ਤੌਰ ’ਤੇ ਪੀੜਤ) ਹੋ ਗਏ ਹਨ।
ਮੁੱਖ ਮੰਤਰੀ ਨੇ ਇਹ ਐਲਾਨ ਵਰਚੁਅਲ ਕਾਨਫਰੰਸ ਰਾਹੀਂ ਸੂਬੇ ਵਿੱਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦੇ ਹੋਏ ਕੀਤਾ। ਉਨਾਂ ਕਿਹਾ ਕਿ ਉਪਰੋਕਤ ਲਾਭ, ਦਿਵਿਆਂਗ ਹੋ ਜਾਣ ਦੇ ਸਰੂਪ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਦਾਨ ਕੀਤੇ ਜਾਣਗੇ।ਮੁੱਖ ਮੰਤਰੀ ਨੇ ਮੈਡੀਕਲ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਿਊਕੋਰਮਾਈਕੋਸਿਸ ਦੇ ਠੀਕ ਹੋਏ ਮਾਮਲਿਆਂ ਦੀ ਮੁਫ਼ਤ ਜਾਂਚ ਲਈ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਪੋਸਟ ਕੋਵਿਡ ਕੇਅਰ ਸੈਂਟਰ ਸਥਾਪਤ ਕੀਤੇ ਜਾਣ।
ਹਾਲਾਂਕਿ ਮਿਊਕੋਰਮਾਈਕੋਸਿਸ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਅਤੇ ਬੀਤੇ ਹਫ਼ਤੇ ਪ੍ਰਤੀਦਿਨ ਸਿਰਫ਼ 3-4 ਮਾਮਲੇ ਹੀ ਸਾਹਮਣੇ ਆਏ ਹਨ, ਪਰ ਫਿਰ ਵੀ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸਥਿਤੀ ਦੀ ਨਿਗਰਾਨੀ ਕੀਤੀ ਜਾਵੇ ਅਤੇ ਕੋਵਿਡ ਤੋਂ ਠੀਕ ਹੋ ਰਹੇ ਮਰੀਜਾਂ ’ਤੇ ਨਜ਼ਰ ਰੱਖੀ ਜਾਵੇ।ਸਿਹਤ ਸਕੱਤਰ ਹੁਸਨ ਲਾਲ ਨੇ ਮੀਟਿੰਗ ਮੌਕੇ ਜਾਣਕਾਰੀ ਦਿੱਤੀ ਕਿ ਐਮਫੋਟੈਰੀਸਿਨ ਬੀ ਦੇ ਟੀਕੇ ਨਾਲ ਥਰੈਪੀ ਤੋਂ ਬਾਅਦ 3-6 ਮਹੀਨਿਆਂ ਲਈ ਪੋਸਾਕੋਨਾਜ਼ੋਲ ਦੀ ਗੋਲੀ ਲੈਣਾ ਜਾਰੀ ਰੱਖਿਆ ਜਾਣਾ ਚਾਹੀਦਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button