Breaking NewsD5 specialIndiaNewsTop News

ਮਾਨਸੂਨ ਸੈਸ਼ਨ ਦੇ ਦੂਜੇ ਦਿਨ ਵਿਰੋਧੀ ਧਿਰ ਦਾ ਜ਼ੋਰਦਾਰ ਹੰਗਾਮਾ, 4 ਮਿੰਟ ਦੀ ਕਾਰਵਾਈ ਤੋਂ ਬਾਅਦ Lok Sabha ਅਤੇ Rajya Sabha ਮੁਲਤਵੀ

ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ ਜ਼ੋਰਦਾਰ ਹੰਗਾਮੇ ਦੇ ਨਾਲ ਹੋਈ ਹੈ। ਵਿਰੋਧੀ ਧਿਰ ਦੇ ਹੰਗਾਮੇ ‘ਚ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਉਥੇ ਹੀ  ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਹੋਈ। ਲੋਕ ਸਭਾ ਦੀ ਕਾਰਵਾਈ 4 ਮਿੰਟ ਤੱਕ ਤਾਂ ਉਥੇ ਹੀ ਰਾਜ ਸਭਾ ਦੀ ਕਾਰਵਾਈ 6 ਮਿੰਟ ਤੋਂ ਵੀ ਜ਼ਿਆਦਾ ਨਹੀਂ ਚੱਲੀ। ਅੱਜ ਵੀ ਸੈਸ਼ਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਫੋਨ ਟੈਪਿੰਗ ਵਿਵਾਦ ’ਤੇ ਸੰਸਦ ਵਿਚ ਜ਼ੋਰਦਾਰ ਹੰਗਾਮਾ ਕੀਤਾ। ਦੱਸ ਦਈਏ ਕਿ ਸੈਸ਼ਨ ਦਾ ਪਹਿਲਾ ਦਿਨ ਵੀ ਹੰਗਾਮੇਦਾਰ ਰਿਹਾ ਸੀ।

🔴LIVE| ਸਿੱਧੂ ਦੇ ਪ੍ਰਧਾਨ ਬਣਦੇ ਸਾਰ ਕਾਂਗਰਸ ਨੂੰ ਝਟਕਾ!ਕਿਸਾਨ ਆਗੂ ਨੇ ਚੁੱਕਿਆ ਵੱਡਾ ਕਦਮ! ਕਿਸਾਨ ਮੋਰਚੇ ਦਾ ਐਲਾਨ!

ਵਿਰੋਧੀ ਧਿਰ ਦਾ ਇੰਨਾ ਹੰਗਾਮਾ ਹੋਇਆ ਸੀ ਕਿ ਕੇਂਦਰੀ ਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਸਫਾਈ ਦੇਣੀ ਪਈ। ਉਨ੍ਹਾਂ ਕਿਹਾ ਸੀ ਕਿ ਫੋਨ ਟੈਪਿੰਗ ਨਾਲ ਜਾਸੂਸੀ ਦੇ ਦੋਸ਼ ਗਲਤ ਹਨ। ਜੋ ਰਿਪੋਰਟ ਪੇਸ਼ ਕੀਤੀ ਗਈ ਹੈ, ਉਸ ਦੇ ਤੱਥ ਗੁਮਰਾਹ ਕਰਨ ਵਾਲੇ ਹਨ। ਇਸ ਦੋਸ਼ ਦਾ ਕੋਈ ਆਧਾਰ ਨਹੀਂ ਹੈ। ਇਸ ਤਰ੍ਹਾਂ ਦੇ ਦੋਸ਼ ਪਹਿਲਾਂ ਵੀ ਲਾਏ ਜਾ ਚੁੱਕੇ ਹਨ ਅਤੇ ਪਹਿਲਾਂ ਵੀ ਖਾਰਜ ਕੀਤਾ ਜਾ ਚੁੱਕੇ ਹਨ।

ਮੁੱਖ ਮੰਤਰੀ ਕੈਪਟਨ ਮੰਗੇਗਾ ਲੋਕਾਂ ਤੋਂ ਮੁਆਫ਼ੀ ? ਨਵਜੋਤ ਸਿੱਧੂ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ !D5 Channel Punjabi

ਓਧਰ ਵੱਖ-ਵੱਖ ਮੁੱਦਿਆਂ ’ਤੇ ਵੱਖ-ਵੱਖ ਦਲਾਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਬੈਠਕ ਸ਼ੁਰੂ ਹੋਣ ਦੇ ਕੁਝ ਦਿਨਾਂ ਬਾਅਦ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਦੱਸਣਯੋਗ ਹੈ ਕਿ ਸੰਸਦ ਦੇ ਦੋਹਾਂ ਸਦਨਾਂ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਅਜੇ ਕੋਰੋਨਾ ਦੀ ਭਿਆਨਕ ਤ੍ਰਾਸਦੀ, ਕਿਸਾਨ ਅੰਦੋਲਨ, ਮਹਿੰਗਾਈ, ਬੇਰੁਜ਼ਗਾਰੀ, ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਅਤੇ ਰਾਫੇਲ ਸੌਦੇ ਵਰਗੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button