ਕੋਵੀਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਫ਼ਰਾਂਸ ਨੇ ਇਸ ਸ਼ਰਤ ’ਤੇ ਆਉਣ ਦੀ ਦਿੱਤੀ ਇਜਾਜ਼ਤ
ਪੈਰਿਸ : ਫ਼ਰਾਂਸ ਨੇ ਭਾਰਤ ‘ਚ ਤਿਆਰ ਹੋਣ ਵਾਲੀ ਵੈਕਸੀਨ ਕੋਵੀਸ਼ੀਲਡ (ਐਸਟ੍ਰਾਜ਼ੇਨੇਕਾ) ਲਗਵਾਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਪ੍ਰਵੇਸ਼ ਦੀ ਆਗਿਆ ਦੇ ਦਿੱਤੀ ਹੈ। ਇਹ ਫੈਸਲਾ ਐਤਵਾਰ ਤੋਂ ਲਾਗੂ ਹੋਵੇਗਾ। ਫ਼ਰਾਂਸ ਦੇ ਪ੍ਰਧਾਨਮੰਤਰੀ ਵੱਲੋਂ ਸ਼ਨੀਵਾਰ ਜਾਰੀ ਬਿਆਨ ਮੁਤਾਬਕ ਇਸ ਨਾਲ ਹੀ ਫਰਾਂਸ ਨੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਵਾਇਰਸ ਨੂੰ ਰੋਕਣ ਅਤੇ ਹਸਪਤਾਲਾਂ ਨੂੰ ਦਬਾਅ ਤੋਂ ਬਚਾਉਣ ਲਈ ਸੀਮਾ ’ਤੇ ਜਾਂਚ ਹੋਰ ਸਖ਼ਤ ਕਰ ਦਿੱਤੀ ਹੈ।
ਕੈਪਟਨ ਨੇ ਪਾਈ ਬਾਜਵਾ ਨੂੰ ਜੱਫੀ!ਸਿੱਧੂ ਸਮੇਤ ਹਾਈਕਮਾਨ ਵੀ ਹੈਰਾਨ!2022 ਤੋਂ ਪਹਿਲਾਂ ਹੀ ਵੱਡਾ ਧਮਾਕਾ!
ਫਰਾਂਸ ਨੇ ਭਾਰਤ ਦੇ ਸੀਰਮ ਇੰਸਟੀਚਿਊਟ ਵਲੋਂ ਤਿਆਰ ਕੀਤੀ ਗਈ ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਦੇਸ਼ ’ਚ ਆਉਣ ਦੀ ਇਜਾਜ਼ਤ ਯੂਰਪੀ ਸੰਘ ਵਲੋਂ ਸਿਰਫ਼ ਯੂਰਪ ਵਿਚ ਤਿਆਰ ਕੀਤੀ ਗਈ ਐਸਟ੍ਰਾਜ਼ੇਨੇਕਾ ਟੀਕੇ ਨੂੰ ਮਾਨਤਾ ਦੇਣ ’ਤੇ ਹੋਈ ਆਲੋਚਨਾ ਤੋਂ ਬਾਅਦ ਦਿੱਤੀ ਹੈ। ਕਈ ਯੂਰਪੀ ਦੇਸ਼ ਪਹਿਲਾਂ ਹੀ ਭਾਰਤ ਵਿਚ ਬਣੇ ਟੀਕੇ ਨੂੰ ਮਾਨਤਾ ਦੇ ਚੁੱਕੇ ਹਨ, ਜਿਨ੍ਹਾਂ ਦਾ ਵੱਡੇ ਪੱਧਰ ’ਤੇ ਬ੍ਰਿਟੇਨ ਅਤੇ ਅਫ਼ਰੀਕਾ ਵਿਚ ਇਸਤੇਮਾਲ ਹੋ ਰਿਹਾ ਹੈ।
🔴LIVE| ਸਿੱਧੂ ਦੀ ਪ੍ਰਧਾਨਗੀ ਲਈ ਕੈਪਟਨ ਤਿਆਰ,ਪਊ ਜੱਫੀ? ਚੰਡੀਗੜ੍ਹ ’ਚ ਫਿਰ ਕੁੱਟੇ ਕਿਸਾਨ, ਭੰਨੀਆਂ ਗੱਡੀਆਂ !
ਹਰੇਕ ਦੇਸ਼ ਵਿਚ ਵੱਖ-ਵੱਖ ਨਿਯਮਾਂ ਹੋਣ ਕਰ ਕੇ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਯਾਤਰਾ ਕਰਨਾ ਹੋਰ ਮੁਸ਼ਕਲ ਹੋ ਗਿਆ ਹੈ। ਫਰਾਂਸ ਨੇ ਹੁਣ ਤੱਕ ਚੀਨ ਜਾਂ ਰੂਸੀ ਟੀਕਿਆਂ ਨੂੰ ਮਾਨਤਾ ਨਹੀਂ ਦਿੱਤੀ ਹੈ। ਯੂਰਪੀ ਸੰਘ ਦੇ ਡਰੱਗ ਰੈਗੂਲੇਟਰੀ ਨੇ ਹੁਣ ਤੱਕ ਫਾਈਜ਼ਰ/ਬਾਇਓਐਨਟੇਕ, ਮਾਡਰਨਾ, ਜਾਨਸਨ ਐਂਡ ਜਾਨਸਨ ਅਤੇ ਐਸਟ੍ਰਾਜ਼ੇਨੇਕਾ ਦੇ ਟੀਕੇ ਨੂੰ ਅਧਿਕਾਰਤ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.