ਅਮਰੀਕਾ ‘ਚ ਲਗਾਤਾਰ ਵੱਧ ਰਿਹੈ ਤਾਪਮਾਨ ਲੋਕਾਂ ਲਈ ਬਣਿਆ ਮੁਸੀਬਤ
ਵਾਸ਼ਿੰਗਟਨ : ਅਮਰੀਕਾ ਅਤੇ ਕੈਨੇਡਾ ਦੇ ਪੱਛਮ ‘ਚ ਤਾਪਮਾਨ ਇਨੀਂ ਦਿਨੀਂ ਹਰ ਰੋਜ ਇੱਕ ਨਵਾਂ ਰਿਕਾਰਡ ਬਣਾ ਰਿਹਾ ਹੈ। ਗਰਮੀ ਕਾਰਨ ਲੋਕ ਬੇਹਾਲ ਹੋ ਰਹੇ ਹਨ। ਭਿਆਨਕ ਲੂ ਦੇ ਕਹਿਰ ਕਾਰਨ ਅਮਰੀਕਾ ‘ਚ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ। ਪੱਛਮੀ ਅਮਰੀਕਾ ਦਾ ਤਾਪਮਾਨ ਹਰ ਰੋਜ ਵੱਧ ਰਿਹਾ ਹੈ। ਇੱਥੇ ਲਗਾਤਾਰ ਤੀਸਰੇ ਦਿਨ ਵੀ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ। ਕੈਲੀਫੋਰਨੀਆ ਦੀ ਮਸ਼ਹੂਰ ਡੈਥ ਵੈਲੀ ‘ਚ ਤਾਪਮਾਨ 130 ਡਿਗਰੀ ਫਾਰਨੇਹਾਈਟ (54 ਡਿਗਰੀ ਸੈਲਸੀਅਸ) ਤੱਕ ਜਾ ਪਹੁੰਚਿਆ ਹੈ। ਤਾਪਮਾਨ ਵਧਣ ਕਾਰਨ ਇਕ ਵਾਰ ਫਿਰ ਇਹ ਧਰਤੀ ਦਾ ਸਭ ਤੋਂ ਗਰਮ ਹਿੱਸਾ ਬਣ ਗਿਆ ਹੈ।
‘ਆਪ’ ਨੇ ਕੱਢ ਲਿਆਂਦੀ ਚਿੱਟਾ ਵਿੱਕਣ ਦੀ ਵੀਡੀਓ,ਦੇਖਕੇ ਸਿਆਸੀ ਲੀਡਰ ਹੋਏ ਹੈਰਾਨ!ਖੋਲ੍ਹਤੇ ਪਾਰਟੀਆਂ ਦੇ ਕੱਚੇ ਚਿੱਠੇ!
ਉੱਥੇ ਪੱਛਮੀ ਕੈਨੇਡਾ ‘ਚ ਤਾਪਮਾਨ 92 ਡਿਗਰੀ ਫਾਰਨੇਹਾਈਟ (32 ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ। ਇੱਥੇ ਕਈ ਥਾਵਾਂ ‘ਤੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਜੰਗਲੀ ਅੱਗ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਡੈਥ ਵੈਲੀ ਦੇ ਕੇਂਦਰ ਵਿਚ ਮੌਜੂਦ ਫਰਨੇਸ ਕ੍ਰੀਕ ਵਿਜੀਟਰਸ ਸੈਂਟਰ ਦੇ ਬਾਹਰ ਲੱਗੇ ਥਰਮਾਮੀਟਰ ਵਿਚ ਇਹ ਤਾਪਮਾਨ 134 ਡਿਗਰੀ ਫਾਰਨੇਹਾਈਟ ਤੱਕ ਪਹੁੰਚ ਚੁੱਕਾ ਹੈ। ਐਤਵਾਰ ਦੁਪਹਿਰ ਤਾਪਮਾਨ 178 ਡਿਗਰੀ ਫਾਰਨੇਹਾਈਟ ਤੱਕ ਪਹੁੰਚ ਗਿਆ ਸੀ। ਓਰੇਗਨ ਵਿਚ ਭਿਆਨਕ ਗਰਮੀ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਦਿੱਲੀ ਤੋਂ ਆਈ ਵੱਡੀ ਖ਼ਸ਼ਖਬਰੀ , ਹਲਵਾਈਆਂ ਨੂੰ ਦੇ ਦਿੱਤੇ ਲੱਡੂਆਂ ਦੇ ਆਰਡਰ!
ਨੈਸ਼ਨਲ ਵੈਦਰ ਸਰਵਿਸ ਨੇ ਹੋਰ ਜ਼ਿਆਦਾ ਤੇਜ਼ ਗਰਮੀ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਉਹਨਾਂ ਮੁਤਾਬਕ ਆਉਣ ਵਾਲੇ ਦਿਨ ਹੋਰ ਗਰਮ ਹੋ ਸਕਦੇ ਹਨ। ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਭਿਆਨਕ ਗਰਮੀ ਕਾਰਨ ਕੈਲੀਫੋਰਨੀਆ ਸਮੇਤ ਕਈ ਪੱਛਮੀ ਤਟੀ ਅਮਰੀਕੀ ਰਾਜਾਂ ਦੇ ਸੈਂਕੜੇ ਵਰਗ ਕਿਲੋਮੀਟਰ ਇਲਾਕੇ ਵਿਚ ਜੰਗਲੀ ਅੱਗ ਫੈਲੀ ਹੋਈ ਹੈ। ਅੱਗ ਵਿਚ ਕਈ ਘਰ ਸੜ ਚੁੱਕੇ ਹਨ। ਕਰੀਬ 2800 ਲੋਕਾਂ ਨੂੰ ਦੂਜੀਆਂ ਥਾਵਾਂ ‘ਤੇ ਭੇਜਿਆ ਗਿਆ ਹੈ। ਕਈ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.