CM ਕੈਪਟਨ ਨੇ ਦਿਲੀਪ ਕੁਮਾਰ ਦੇ ਦੇਹਾਂਤ ‘ਤੇ ਜਤਾਇਆ ਸੋਗ, ‘ਇੱਕ ਯੁੱਗ ਦਾ ਅੰਤ’
ਪਟਿਆਲਾ : ਹਿੰਦੀ ਸਿਨੇਮਾ ਦੇ ਦਿੱਗਜ਼ ਕਲਾਕਾਰ ਦਿਲੀਪ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਬੁੱਧਵਾਰ ਨੂੰ ਦਿਲੀਪ ਕੁਮਾਰ ਨੇ 98 ਸਾਲ ਦੀ ਉਮਰ ‘ਚ ਆਕਰੀ ਸਾਹ ਲਏ। ਉਥੇ ਹੀ ਉਨ੍ਹਾਂ ਦੇ ਦੇਹਾਂਤਾ ‘ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਗ ਵਿਅਕਤ ਕੀਤਾ ਹੈ। ਕੈਪਟਨ ਨੇ ਕਿਹਾ ਕਿ ਇਹ ਵਾਸਤਵ ‘ਚ ਇੱਕ ਯੁੱਗ ਦੇ ਅੰਤ ਦਾ ਪ੍ਰਤੀਕ ਹੈ। ਕੈਪਟਨ ਨੇ ਟਵੀਟ ਕਰ ਲਿਖਿਆ ਕਿ, ਭਾਰਤੀ ਫਿਲਮ ਉਦਯੋਗ ਦੇ ਮਹਾਨਾਇਕ ਦਿਲੀਪ ਕੁਮਾਰ ਦੇ ਦੇਹਾਂਤ ਦੇ ਬਾਰੇ ‘ਚ ਜਾਣ ਕੇ ਗਹਿਰਾ ਦੁੱਖ ਹੋਇਆ। ਇਹ ਵਾਸਤਵ ‘ਚ ਇੱਕ ਯੁੱਗ ਦੇ ਅੰਤ ਦਾ ਪ੍ਰਤੀਕ ਹੈ। ਮੇਰੀ ਹਾਰਦਿਕ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਪਰਿਵਾਰ, ਦੋਸਤਾਂ ਅਤੇ ਦੁਨੀਆ ਭਰ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ ਹਨ।
ਸਿਆਸੀ ਲੀਡਰਾਂ ਲਈ ਨਵੀਂ ਮੁਸੀਬਤ, ਕਿਸਾਨਾਂ ਨੇ ਕਰਤਾ ਇੱਕ ਹੋਰ ਨਵਾਂ ਕੰਮ!
ਹਿੰਦੀ ਫਿਲਮ ਜਗਤ ‘ਚ ‘ਟਰੇਜੈਡੀ ਕਿੰਗ’ ਦੇ ਨਾਮ ਨਾਲ ਮਸ਼ਹੂਰ ਦਿਲੀਪ ਕੁਮਾਰ ਹਿੰਦੂਜਾ ਹਸਪਤਾਲ ਦੇ ਗੈਰ – ਕੋਵਿਡ ਹਸਪਤਾਲ ‘ਚ ਭਰਤੀ ਸਨ। ਕੁਮਾਰ ਦਾ ਇਲਾਜ਼ ਕਰ ਰਹੇ ਡਾ.ਜਲੀਲ ਪਾਰਕਰ ਨੇ ਦੱਸਿਆ, ‘‘ਲੰਬੀ ਬਿਮਾਰੀ ਦੇ ਕਾਰਨ ਸਵੇਰੇ ਸਾਢੇ 7 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦਿਲੀਪ ਕੁਮਾਰ ਦੇ ਪਰਿਵਾਰਿਕ ਮਿੱਤਰ ਫੈਜ਼ਲ ਫਾਰੂਕੀ ਨੇ ਅਦਾਕਾਰ ਦੇ ਆਧਿਕਾਰਿਕ ਟਵਿਟਰ ਅਕਾਊਟ ‘ਤੇ ਲਿਖਿਆ,‘‘ਭਾਰੀ ਮਨ ਅਤੇ ਬੇਹੱਦ ਦੁਖ ਦੇ ਨਾਲ, ਮੈਂ ਇਹ ਘੋਸ਼ਣਾ ਕਰ ਰਿਹਾ ਹਾਂ ਕਿ ਕੁਝ ਮਿੰਟ ਪਹਿਲਾਂ ਸਾਡੇ ਪਿਆਰੇ ਦਿਲੀਪ ਸਾਹਿਬ ਦਾ ਨਿਧਨ ਹੋ ਗਿਆ। ਅਸੀਂ ਅੱਲ੍ਹਾ ਦੇ ਬੰਦੇ ਹਾਂ ਅਤੇ ਅਸੀਂ ਉਨ੍ਹਾਂ ਦੇ ਕੋਲ ਹੀ ਵਾਪਸ ਜਾਣਾ ਹੁੰਦਾ ਹੈ।
🔴LIVE|ਖੇਤੀ ਕਾਨੂੰਨਾਂ ‘ਤੇ ਸਰਕਾਰ ਦਾ ਵੱਡਾ ਫੈਸਲਾ! ਨਵੇਂ ਬਿੱਲ ਪੇਸ਼! ਕੈਪਟਨ ਨੇ ਹਾਈਕਮਾਨ ਦੀ ਹਾਂ ‘ਚ ਮਿਲਾਈ ਹਾਂ!
ਹਿੰਦੀ ਫਿਲਮਾਂ ਦੇ ਸਭ ਤੋਂ ਹਰਮਾਨ ਪਿਆਰੇ ਅਦਾਕਾਰਾ ‘ਚ ਗਿਣੇ ਜਾਣ ਵਾਲੇ ਦਿਲੀਪ ਕੁਮਾਰ ਨੇ 1944 ‘ਚ ‘ਜਵਾਰਭਾਟਾ’ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ 5 ਦਸ਼ਕ ਲੰਬੇ ਕਰੀਅਰ ‘ਚ ‘ਮੁਗਲ – ਏ – ਆਜ਼ਮ’, ‘ਦੇਵਦਾਸ’, ‘ਨਯਾ ਦੌਰ’ ਅਤੇ ‘ਰਾਮ ਅਤੇ ਸ਼ਿਆਮ’ ਵਰਗੀਆਂ ਅਨੇਕ ਹਿੱਟ ਫਿਲਮਾਂ ਦਿੱਤੀਆਂ। ਉਹ ਆਖਰੀ ਵਾਰ 1998 ‘ਚ ਆਈ ਫਿਲਮ ‘ਕਿਲਾ’ ‘ਚ ਨਜ਼ਰ ਆਏ ਸਨ।
Deeply saddened to learn of the passing away of the legend of the Indian film industry, Dilip Kumar Ji. It truly marks the end of an era. My heartfelt condolences & prayers are with family, friends and his fans across the world. #DilipKumar
— Capt.Amarinder Singh (@capt_amarinder) July 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.