ਮੁਜ਼ੱਫਰਪੁਰ ਘਰ ‘ਚ ਘੁਸਿਆ ਬੇਕਾਬੂ ਟਰੱਕ, ਪੰਜ ਬੱਚਿਆਂ ਸਮੇਤ ਛੇ ਦੀ ਮੌਤ
ਮੁਜ਼ੱਫਰਪੁਰ : ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ‘ਚ ਵੀਰਵਾਰ ਦੀ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ‘ਚ ਛੇ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਜਦੋਂ ਕਿ ਤਿੰਨ ਜਖ਼ਮੀ ਹਸਪਤਾਲ ‘ਚ ਜਿੰਦਗੀ ਲਈ ਸੰਘਰਸ਼ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਮੁਜ਼ੱਫਰਪੁਰ ਤੋਂ ਛਪਰਾ ਦੇ ਵੱਲ ਜਾ ਰਿਹਾ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ਝੋਪੜੀ ‘ਚ ਜਾ ਘੁਸਿਆ।
ਦਿੱਲੀ ਜਾਕੇ ਲੱਖਾ ਸਿਧਾਣਾ ਨੇ ਪੁਲਿਸ ਸਾਹਮਣੇ ਕੀਤਾ ਐਲਾਨ !ਹਿੱਲੀ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ! ਲੱਗੇ ਜੈਕਾਰੇ !
ਪੰਜ ਬੱਚਿਆਂ ਦੀ ਮੌਤ
ਇਸ ਹਾਦਸੇ ‘ਚ ਝੋਪੜੀ ਦੇ ਬਾਹਰ ਖੇਡ ਰਹੇ ਪੰਜ ਬੱਚਿਆਂ ਦੀ ਮੌਤ ਹੋ ਗਈ। ਜਦੋਂ ਕਿ ਟਰੱਕ ਡਰਾਈਵਰ ਅਤੇ ਦੋ ਬੱਚੇ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਘਟਨਾ ਜ਼ਿਲ੍ਹੇ ਦੇ ਸਰੈਆ ਥਾਣਾ ਖੇਤਰ ਦੇ ਬਖਰਾ ਬਾਜ਼ਾਰ ਦੇ ਸਹਦਾਨੀ ਪਿੰਡ ਦੇ ਕੋਲ ਦੀ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਚੀਕ ਚਿਹਾੜਾ ਮੱਚ ਗਿਆ ਅਤੇ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਜਖ਼ਮੀਆਂ ਦੀ ਹਾਲਤ ਨਾਜ਼ੁਕ ਹੈ। ਖਾਸਕਰ ਬੱਚਿਆਂ ਦਾ ਬੱਚ ਪਾਉਣਾ ਮੁਸ਼ਕਿਲ ਦੱਸਿਆ ਜਾ ਰਿਹਾ ਹੈ।
🔴LIVE🔴 ਕੇਂਦਰ ਹੋਈ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ !ਤੋਮਰ ਦਾ ਆਇਆ ਬਿਆਨ, ਕਿਸਾਨਾਂ ਨੇ ਲਿਆ ਫੈਸਲਾ !
ਪਰਿਵਾਰਾਂ ਦਾ ਰੋ – ਰੋ ਕੇ ਬੁਰਾ ਹਾਲ
ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ – ਰੋ ਕੇ ਬੁਰਾ ਹਾਲ ਹੈ। ਫਿਲਹਾਲ ਸਾਰੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਤਨਾਅ ਵਧਦਾ ਦੇਖ ਘਟਨਾ ਸਥਾਨ ‘ਤੇ ਸਰੈਆ ਡੀਐਸਪੀ ਰਾਜੇਸ਼ ਕੁਮਾਰ ਅਤੇ ਸੀਓ ਕੈਂਪ ਕਰ ਰਹੇ ਹਨ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ‘ਚ ਗੁੱਸਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਨਸ਼ੇ ‘ਚ ਸੀ। ਉਹ ਘਟਨਾ ਸਥਾਨ ਤੋਂ ਪਹਿਲਾ ਤੋਂ ਹੀ ਬੇਤਰਤੀਬ ਤਰੀਕੇ ਨਾਲ ਟਰੱਕ ਚਲਾ ਰਿਹਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.