Breaking NewsD5 specialIndiaInternationalNewsTop News

ਨੀਰਵ ਮੋਦੀ ਨੂੰ UK ਹਾਈਕੋਰਟ ਤੋਂ ਝਟਕਾ

ਲੰਡਨ : ਪੰਜਾਬ ਨੈਸ਼ਨਲ ਬੈਂਕ ਨਾਲ ਸਬੰਧਿਤ ਦੋ ਅਰਬ ਡਾਲਰ ਘੋਟਾਲੇ ਦੇ ਮਾਮਲੇ ‘ਚ ਯੂ.ਕੇ ਹਾਈਕੋਰਟ ਨੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵੱਲੋਂ ਭਾਰਤ ਹਵਾਲਗੀ ਵਿਰੁੱਧ ਦਾਇਰ ਕੀਤੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਇਸ ਤਰ੍ਹਾਂ ਉਹ ਹਵਾਲਗੀ ਰੋਕਣ ਸਬੰਧੀ ਅਪੀਲ ਦੇ ਪਹਿਲੇ ਗੇੜ ‘ਚ ਆਪਣੀ ਲੜਾਈ ਹਾਰ ਗਿਆ ਅਤੇ ਹੁਣ ਉਸ ਦੇ ਕੋਲ ਮੌਖਿਕ (ਓਰਲ) ਸੁਣਵਾਈ ਵਾਸਤੇ ਨਵੇਂ ਸਿਰੇ ਤੋਂ ਅਪੀਲ ਦਾਇਰ ਕਰਨ ਲਈ ਸਿਰਫ 5 ਦਿਨ ਦਾ ਸਮਾਂ ਹੈ।ਜ਼ਿਕਰਯੋਗ ਹੈ ਕਿ ਇਸ ਸਾਲ 15 ਅਪ੍ਰੈਲ ਨੂੰ ਯੂ.ਕੇ. ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਨੀਰਵ ਮੋਦੀ ਦੀ ਭਾਰਤ ਹਵਾਲਗੀ ਲਈ ਮਨਜ਼ੂਰੀ ਦੇ ਦਿੱਤੀ ਸੀ। ਹਾਈਕੋਰਟ ਦੇ ਜੱਜ ਸਾਹਮਣੇ ਨੀਰਵ ਦੀ ਅਪੀਲ ਇਹ ਦਸਤਾਵੇਜ਼ੀ ਫ਼ੈਸਲੇ ਕਰਨ ਨਾਲ ਸਬੰਧਿਤ ਸੀ ਕੀ ਉਸ ਨੂੰ ਭਾਰਤ ਦੇ ਹਵਾਲੇ ਕਰਨ ਸਬੰਧੀ ਗ੍ਰਹਿ ਮੰਤਰੀ ਦੇ ਫ਼ੈਸਲੇ ਜਾਂ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਦੇ ਫਰਵਰੀ ਦੇ ਆਦੇਸ਼ ਖ਼ਿਲਾਫ਼ ਅਪੀਲ ਦਾ ਕੋਈ ਆਧਾਰ ਹੈ।

BIG BREAKING ਕੈਪਟਨ ਦੇ OSD ਦਾ ਵੱਡਾ ਧਮਾਕਾ ! ਹਾਈਕਮਾਨ ਨਾਲ ਲਿਆ ਪੰਗਾ ! ਵੱਡੀ ਬਗਾਵਤ !ਕੈਪਟਨ ਬਾਰੇ ਕਹੀ ਆਹ ਗੱਲ!

ਹਾਈਕੋਰਟ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਪੀਲ ਦੀ ਇਜਾਜ਼ਤ ਮੰਗਲਵਾਰ ਨੂੰ ਦਸਤਾਵੇਜ਼ ‘ਚ ਖ਼ਾਰਜ ਕਰ ਦਿੱਤੀ ਗਈ ਹੈ ਅਤੇ ਹੁਣ ਨੀਰਵ ਕੋਲ ਹਾਈਕੋਰਟ ਸਾਹਮਣੇ ਮੌਖਿਕ ਸੁਣਵਾਈ ਦੇ ਵਾਸਤੇ ਨਵੇਂ ਸਿਰੇ ਤੋਂ ਅਰਜ਼ੀ ਦਾਇਰ ਕਰਨ ਦਾ ਮੌਕਾ ਬਚਿਆ ਹੈ, ਜਿਸ ‘ਤੇ ਜੱਜ ਇਹ ਫ਼ੈਸਲਾ ਕਰ ਸਕਦੇ ਹਨ ਕੀ ਮਾਮਲੇ ‘ਚ ਪੂਰਨ ਅਪੀਲ ਸੁਣਵਾਈ ਕੀਤੀ ਜਾ ਸਕਦੀ ਹੈ। ਜੇਕਰ ਨਵੇਂ ਸਿਰੇ ਤੋਂ ਅਰਜ਼ੀ ਦਾਇਰ ਕੀਤੀ ਜਾਂਦੀ ਹੈ ਤਾਂ ਇਸ ਨੂੰ ਹਾਈਕੋਰਟ ਦੇ ਜੱਜ ਸਾਹਮਣੇ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨੀਰਵ ਮੋਦੀ ਇਸ ਤਰ੍ਹਾਂ ਦੀ ਅਰਜ਼ੀ ਦਾਇਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕਾਬਲੇਗੌਰ ਹੈ ਕਿ ਨੀਰਵ ਮੋਦੀ 19 ਮਾਰਚ, 2019 ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਅਦ ਤੋਂ ਹੀ ਲੰਡਨ ਸਥਿਤ ਵੈਂਡਸਵਰਥ ਜੇਲ੍ਹ ‘ਚ ਬੰਦ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button