Breaking NewsD5 specialEntertainmentInternationalNewsTop News

ਪਾਕਿ PM ਇਮਰਾਨ ਦੀ ਨਿੰਦਾ ਕਰਨ ਤੇ ਈਸਾਈ ਮਹਿਲਾ ਐਂਕਰ ਨੂੰ ਨੌਕਰੀ ਤੋਂ ਧੋਣੇ ਪਏ ਹੱਥ 

ਪਾਕਿਸਤਾਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਔਰਤਾਂ ਵੱਲੋਂ ਛੋਟੇ ਕੱਪੜੇ ਪਾਉਣ ਦੇ ਕਾਰਨ ਵਧ ਰਹੇ ਕ੍ਰਾਈਮ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਇਕ ਚੈਨਲ ’ਤੇ ਐਂਕਰ ਦੇ ਰੂਪ ’ਚ ਕੰਮ ਕਰਨ ਵਾਲੀ ਈਸਾਈ ਮਹਿਲਾ ਐਂਕਰ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿੰਦਾ ਕਰਨ ’ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਐਂਕਰ ਨੂੰ ਹੁਣ ਕੱਟੜਪੰਥੀਆਂ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ।

BIG BREAKING ਗੈਂਗਸਟਰ ਜੈਪਾਲ ਭੁੱਲਰ ਦਾ ਹੋਣ ਲੱਗਿਆ ਸਸਕਾਰ !ਅੰਤਿਮ ਸਸਕਾਰ ਤੋਂ ਪਹਿਲਾਂ ਦੀਆਂ ਤਸਵੀਰਾਂ

ਸਰਹੱਦ ਪਾਰ ਸੂਤਰਾਂ ਅਨੁਸਾਰ ਇਕ ਛੋਟੇ ਚੈਨਲ ਦੀ ਔਰਤ ਐਂਕਰ ਬਨੀਸ ਸਲੀਮ ਨੇ ਆਪਣੇ ਪ੍ਰੋਗਰਾਮ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪਾਕਿਸਤਾਨ ’ਚ ਜਬਰ-ਜ਼ਿਨਾਹ ਦੀਆਂ ਘਟਨਾਵਾਂ ਦਾ ਕਾਰਨ ਲੜਕੀਆਂ ਵੱਲੋਂ ਛੋਟੇ ਕੱਪੜੇ ਪਾਏ ਦੱਸੇ ਜਾਣ ਦੇ ਚੱਲਦਿਆਂ ਇਸ ਨੂੰ ਇਮਰਾਨ ਖਾਨ ਦੀ ਛੋਟੀ ਤੇ ਕੋਝੀ ਮਾਨਸਿਕਤਾ ਦੱਸਿਆ ਸੀ। ਐਂਕਰ ਸਲੀਮ ਨੇ ਇਸ ਨੂੰ ਮਹਿਲਾ ਦੇ ਅਧਿਕਾਰਾਂ ਦਾ ਘਾਣ ਵੀ ਦੱਸਿਆ ਸੀ। ਇਸ ਤੋਂ ਬਾਅਦ ਉਕਤ ਈਸਾਈ ਮਹਿਲਾ ਐਂਕਰ ਨੂੰ ਅੱਜ ਨੌਕਰੀ ਤੋਂ ਕੱਢ ਦਿੱਤਾ ਗਿਆ। ਜਿਵੇਂ ਹੀ ਉਸ ਨੂੰ ਨੌਕਰੀ ਤੋਂ ਕੱਢਿਆ ਗਿਆ, ਉਸ ਸਮੇਂ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ। ਇਕ ਕੱਟੜਪੰਥੀ ਨੇ ਤਾਂ ਸਲੀਮ ਨੂੰ ਪਾਕਿਸਤਾਨ ਛੱਡ ਕਿਸੇ ਦੂਜੇ ਦੇਸ਼ ’ਚ ਚਲੇ ਜਾਣ ਦੀ ਧਮਕੀ ਤੱਕ ਦੇ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button