88 ਦਿਨਾਂ ਬਾਅਦ ਦੇਸ਼ ‘ਚ ਸਾਹਮਣੇ ਆਏ ਕੋਰੋਨਾ ਦੇ ਸਭ ਤੋਂ ਘੱਟ ਨਵੇਂ ਮਾਮਲੇ, 1422 ਲੋਕਾਂ ਦੀ ਮੌਤ
ਨਵੀਂ ਦਿੱਲੀ : ਭਾਰਤ ‘ਚ 88 ਦਿਨਾਂ ਬਾਅਦ 24 ਘੰਟਿਆਂ ‘ਚ ਕੋਵਿਡ – 19 ਦੇ ਸਭ ਤੋਂ ਘੱਟ 53,256 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਸੰਕਰਮਣ ਦੇ ਕੁਲ ਮਾਮਲੇ ਵੱਧ ਕੇ 2,99,35,221 ਹੋ ਗਏ। ਇਲਾਜ਼ ਅਧੀਨ ਮਰੀਜਾਂ ਦੀ ਗਿਣਤੀ ਵੀ ਘੱਟ ਹੋ ਕੇ 7,02,887 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ‘ਚ ਸੰਕਰਮਣ ਨਾਲ 1,422 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਗਿਣਤੀ ਵਧ ਕੇ 3,88,135 ਹੋ ਗਈ। ਦੇਸ਼ ‘ਚ 65 ਦਿਨਾਂ ਬਾਅਦ ਸੰਕਰਮਣ ਨਾਲ ਮੌਤਾਂ ਦੇ ਇੰਨ੍ਹੇ ਘੱਟ ਮਾਮਲੇ ਸਾਹਮਣੇ ਆਏ ਹਨ। ਹੁਣ 7,02,887 ਲੋਕਾਂ ਦਾ ਕੋਰੋਨਾ ਵਾਇਰਸ ਸੰਕਰਮਣ ਦਾ ਇਲਾਜ਼ ਚੱਲ ਰਿਹਾ ਹੈ, ਜੋ ਕੁਲ ਮਾਮਲਿਆਂ ਦਾ 2.35 ਫ਼ੀਸਦੀ ਹੈ। ਮਰੀਜਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ ਵੀ ਵੱਧ ਕੇ 96.36 ਫ਼ੀਸਦੀ ਹੋ ਗਈ ਹੈ।
ਅੰਕੜਿਆਂ ਅਨੁਸਾਰ ਦੇਸ਼ ‘ਚ ਹੁਣ ਤੱਕ ਕੁਲ 39,24,07,782 ਨਮੂਨਿਆਂ ਦੀ ਕੋਵਿਡ – 19 ਸਬੰਧੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 13,88,699 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ। ਨਮੂਨਿਆਂ ਦੇ ਸੰਕਰਮਿਤ ਆਉਣ ਦੀ ਰੋਜ਼ਾਨਾ ਦਰ 3.83 ਫ਼ੀਸਦੀ ਹੈ, ਪਿਛਲੇ 14 ਦਿਨ ਤੋਂ ਇਹ ਪੰਜ ਫ਼ੀਸਦੀ ਤੋਂ ਘੱਟ ਬਣੀ ਹੈ। ਨਮੂਨਿਆਂ ਦੇ ਸੰਕਰਮਿਤ ਆਉਣ ਦੀ ਹਫ਼ਤਾਵਾਰ ਦਰ ਵੀ ਘੱਟ ਹੋ ਕੇ 3.32 ਫ਼ੀਸਦੀ ਹੋ ਗਈ ਹੈ। ਸੰਕਰਮਣ ਮੁਕਤ ਹੋਏ ਲੋਕਾਂ ਦੀ ਗਿਣਤੀ ਲਗਾਤਾਰ 39ਵੇਂ ਦਿਨ ਸੰਕਰਮਣ ਦੇ ਨਵੇਂ ਮਾਮਲਿਆਂ ਤੋਂ ਜ਼ਿਆਦਾ ਰਹੀ।
ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਸਿਆਸੀ ਧਮਾਕਾ ! ਢੀਂਡਸਾ ਧੜਾ ਵੀ ਪਹੁੰਚੇਗਾ ਸ੍ਰੀ ਦਰਬਾਰ ਸਾਹਿਬ ! ਆਪ ਨਾਲ ਪਊ ਜੱਫੀ?
ਦੇਸ਼ ’ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੀ 30,39,996 ਲੋਕਾਂ ਨੂੰ ਵੈਕਸੀਨ ਲਾਈ ਗਈ ਹੈ, ਜਿਸ ਤੋਂ ਬਾਅਦ ਕੁੱਲ ਟੀਕਾਕਰਨ ਦਾ ਅੰਕੜਾ 28,00,36,898 ਹੋ ਗਿਆ ਹੈ। ਉੱਥੇ ਹੀ ਭਾਰਤੀ ਮੈਡੀਕਲ ਖੋਜ ਪਰੀਸ਼ਦ ਮੁਤਾਬਕ ਭਾਰਤ ਵਿਚ ਕੱਲ ਕੋਰੋਨਾ ਵਾਇਰਸ ਲਈ 13,88,699 ਨਮੂਨੇ ਟੈਸਟ ਕੀਤੇ ਗਏ। ਕੱਲ੍ਹ ਤੱਕ ਕੁੱਲ 39, 24,07,782 ਨਮੂਨੇ ਟੈਸਟ ਕੀਤੇ ਜਾ ਚੁੱਕੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.