Novak Djokovic ਨੇ ਖੋਇਆ ਆਪਣਾ ਆਪ, ਬਾਰਿਸ਼ ਸਮੇਂ ਅੰਪਾਇਰ ‘ਤੇ ਚੀਕੇ
ਰੋਮ : ਵਿਸ਼ਵ ਦੇ ਨੰਬਰ.1 ਖਿਡਾਰੀ ਨੋਵਾਕ ਜੋਕੋਵਿਚ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਬਾਰਿਸ਼ ਤੋਂ ਪ੍ਰਭਾਵਿਤ ਦੂਜੇ ਦੌਰ ਦੇ ਮੈਚ ‘ਚ ਇੱਕ ਸਮੇਂ ਅੰਪਾਇਰ ‘ਤੇ ਚੀਕ ਗਏ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਟੇਲਰ ਫਰਿਟਜ ਨੂੰ ਹਰਾਕੇ ਅੱਗੇ ਵਧਣ ‘ਚ ਸਫਲ ਰਹੇ। ਦੂਜੇ ਸੈੱਟ ਦੇ ਦੌਰਾਨ ਬਾਰਿਸ਼ ਤੇਜ ਹੋਣ ਨਾਲ ਹਾਲਤ ਖ਼ਰਾਬ ਹੋ ਗਈ ਸੀ ਅਤੇ ਅਜਿਹੇ ‘ਚ ਮੌਜੂਦਾ ਚੈਪੀਅਨ ਜੋਕੋਵਿਚ ਆਪਣਾ ਆਪ ਖੋਹ ਬੈਠੇ। ਉਨ੍ਹਾਂ ਨੇ ਅੰਪਾਇਰ ਨੂੰ ਚੀਕ ਕੇ ਪੁੱਛਿਆ,‘ ਕਦੋਂ ਤੱਕ ਮੈਚ ਜਾਰੀ ਰੱਖਣਾ ਚਾਹੁੰਦੇ ਹੋ। ਮੈਂ ਤਿੰਨ ਵਾਰ ਤੁਹਾਨੂੰ ਕਿਹਾ ਪਰ ਤੁਸੀਂ ਉਸ ‘ਤੇ ਧਿਆਨ ਨਹੀਂ ਦਿੱਤਾ।’’ ਇਟਾਲੀਅਨ ਓਪਨ ‘ਚ 5 ਵਾਰ ਦੇ ਜੇਤੂ ਜੋਕੋਵਿਚ ਨੇ ਆਖੀਰ ‘ਚ ਇਸ ਮੈਚ ‘ਚ ਅਮਰੀਕੀ ਖਿਡਾਰੀ ਫਰਿਟਜ ਨੂੰ 6 – 3 , 7 – 6 ( 5 ) ਨਾਲ ਹਰਾਇਆ।
ਪਹਿਲਾਂ ਪੁਲਿਸ ਨੇ ਕੁੱਟੇ ਸਬਜੀ ਵਾਲੇ,ਫਿਰ ਸਬਜੀ ਵਾਲਿਆਂ ਨੇ ਸੱਦ ਲਏ ਕਿਸਾਨ!ਪਾਤਾ ਗਾਹ! ਰੋਡ ਕਰਤੇ ਜਾਮ!
ਜੋਕੋਵਿਚ ਦਾ ਅਗਲਾ ਮੁਕਾਬਲਾ ਕਵਾਲੀਫਾਇਰ ਅਲੇਜਾਂਦਰੋ ਡੇਵਿਡੋਵਿਚ ਫੋਕਿਨਾ ਅਤੇ ਕੈਮਰਨ ਨੋਰੀ ਦੇ ਵਿੱਚ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਫੋਕਿਨਾ ਨੇ ਇਸ ਤੋਂ ਪਹਿਲਾਂ 16ਵੀ ਪ੍ਰਮੁੱਖਤਾ ਪ੍ਰਾਪਤ ਗਰਿਗੋਰ ਦਿਮਿਤਰੋਵ ਨੂੰ 6 – 4 , 7 – 6 ( 2 ) ਨਾਲ ਹਰਾ ਕੇ ਉਲਟਫੇਰ ਕੀਤਾ ਸੀ। ਇਸ ਤੋਂ ਪਹਿਲਾਂ ਨੌਵਾਂ ਵਰੀਏ ਮੈਟੀਓ ਬੇਰੇਟਿਨੀ ਨੇ ਨਿਕੋਲੋਜ ਬਾਸਿਲਾਸ਼ਵਿਲੀ ਨੂੰ 4 – 6 , 6 – 2 , 6 – 4 ਨਾਲ ਜਦੋਂ ਕਿ ਇਟਲੀ ਦੇ ਹੀ ਲਾਰੇਂਜੋ ਸੋਨੇਗੋ ਨੇ 14ਵੇਂ ਵਰੀਏ ਗੇਲ ਮੋਨਫਿਲਸ ਨੂੰ 6 – 4 , 5 – 7 , 6 – 4 ਤੋਂ ਹਰਾ ਦਿਤਾ। ਕੇਈ ਨਿਸ਼ਕੋਰੀ ਨੂੰ ਦੂਜੇ ਦੌਰ ‘ਚ ਪਾਬਲੋ ਕਾਰੇਨੋ ਬਸਟਾ ਨੇ ਵਾਕਓਵਰ ਦਿੱਤਾ, ਜਦੋਂ ਕਿ ਕੈਨੇਡਾ ਦੇ ਫੈਲਿਕਸ ਆਗੁਰ ਏਲਿਆਸਿਮੇ ਨੇ ਅਠਵੇਂ ਵਰੀਏ ਡਿਏਗੋ ਸ਼ਵਾਰਟਜਮੈਨ ਨੂੰ 6 – 1 , 6 – 3 ਤੋਂ ਹਰਾਕੇ ਤੀਸਰੇ ਦੌਰ ‘ਚ ਪਰਵੇਸ਼ ਕੀਤਾ।
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ,ਬਾਗੋ-ਬਾਗ ਕਰਤੇ ਕਿਸਾਨ!
ਮਹਿਲਾਵਾਂ ਦੇ ਵਰਗ ‘ਚ ਸਾਬਕਾ ਫਰੈਚ ਓਪਨ ਚੈਂਪੀਅਨ ਯੇਲੇਨਾ ਓਸਟਾਪੇਂਕੋ ਨੇ 16ਵੀ ਵਰੀਏ ਯੋਹਾਨਾ ਕੋਂਟਾ ਨੂੰ 6 – 3 , 6 – 1 ਤੋਂ ਅਤੇ ਕਰਿਸਟੀਨਾ ਮਲਾਡੇਨੋਵਿਚ ਨੇ 10ਵੀ ਵਰੀਏ ਬੇਲਿੰਡਾ ਬੇਨਸਿਚ ਨੂੰ 6 – 3 , 6 – 4 ਨਾਲ ਹਰਾਕੇ ਉਲਫਟੇਰ ਕੀਤਾ। ਮੈਡਿਸਨ ਕੀਜ ਨੇ ਵਤਨੀ ਅਮਰੀਕੀ ਸਲੋਨੀ ਸਟੀਫੰਸ ਨੂੰ 4 – 6 , 6 – 2 , 7 – 5 ਤੋਂ ਹਾਰ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.