Press ReleaseBreaking NewsD5 specialNewsPunjab

ਵਿਜੀਲੈਂਸ ਬਿਊਰੋ ਵੱਲੋਂ ਚੰਡੀਗੜ ਨੇੜੇ ਬਹੁਕੀਮਤੀ ਜਮੀਨ ਦੇ ਮਾਲ ਰਿਕਾਰਡ ’ਚ ਹੇਰਾਫੇਰੀ ਕਰਨ ਦਾ ਪਰਦਾਫ਼ਾਸ਼

ਚਾਰ ਮਾਲ ਅਧਿਕਾਰੀਆਂ ਤੇ ਸੱਤ ਪ੍ਰਾਈਵੇਟ ਵਿਅਕਤੀਆਂ ਵਿਰੁੱਧ ਫੌਜ਼ਦਾਰੀ ਮੁਕੱਦਮਾ ਦਰਜ : ਬੀ.ਕੇ. ਉੱਪਲ

ਘਪਲੇ ਚ ਸ਼ਾਮਲ ਚਾਰ ਦੋਸ਼ੀ ਕੀਤੇ ਗ੍ਰਿਫ਼ਤਾਰਅਦਾਲਤ ਵੱਲੋਂ ਤਿੰਨ ਦਿਨ ਦਾ ਰਿਮਾਂਡ, ਬਾਕੀਆਂ ਦੀ ਭਾਲ ਜਾਰੀ

ਚੰਡੀਗੜ੍ਹ:ਪੰਜਾਬ ਵਿਜੀਲੈਂਸ ਬਿਊਰੋ ਨੇ ਚੰਡੀਗੜ ਨਾਲ ਲਗਦੇ ਐਸ.ਏ.ਐਸ. ਨਗਰ ਜਿਲੇ ਦੇ ਪਿੰਡਾਂ ਦੀ ਬਹੁਕੀਮਤੀ ਜਮੀਨ ਉਪਰ ਲੈਂਡਮਾਫੀਆ ਵੱਲੋ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਕਾਬਜ਼ ਹੋਣ ਜਾਂ ਮੁਨਾਫਾ ਖੱਟਣ ਲਈ ਕੀਤੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਚਾਰ ਮਾਲ ਅਧਿਕਾਰੀਆਂ ਸਮੇਤ ਸੱਤ ਪ੍ਰਾਈਵੇਟ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਚਾਰ ਦੋਸ਼ੀਆਂ ਇਕਬਾਲ ਸਿੰਘ ਪਟਵਾਰੀ ਸਮੇਤ ਪ੍ਰਾਈਵੇਟ ਵਿਅਕਤੀਆਂ ਵਿੱਚੋਂ ਰਵਿੰਦਰ ਸਿੰਘਪਰਮਜੀਤ ਸਿੰਘ ਅਤੇ ਹੰਸਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ ਜਿੰਨਾਂ ਨੂੰ ਸਥਾਨਕ ਅਦਾਲਤ ਵੱਲੋਂ ਤਿੰਨ ਦਿਨ ਦਾ ਰਿਮਾਂਡ ਤੇ ਭੇਜ ਦਿੱਤਾ ਹੈ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

ਸਿੱਧੂ ਜਾਂ ਕੈਪਟਨ,ਕਿਸਨੂੰ ਹਾਈਕਮਾਂਡ ਦੀ ਥਾਪੀ ,ਦੇਖੋ ਪੂਰਾ ਪ੍ਰੋਗਰਾਮ iK Meri Vi Suno || IrvinderAhluwalia

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ-ਕਮ-ਡੀ.ਜੀ.ਪੀ. ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਕਿ ਪ੍ਰਾਪਰਟੀ ਡੀਲਰਾਂ ਅਤੇ ਭੂਮਾਫੀਆਂ ਨਾਲ ਜੁੜੇ ਕੁੱਝ ਵਿਅਕਤੀਆਂ ਨੇ ਪਿੰਡ ਮਾਜਰੀਆਂਸਬ ਤਹਿਸੀਲ ਮਾਜਰੀਜਿਲਾ ਐਸ.ਏ.ਐਸ ਨਗਰ ਦੀ ਜਮੀਨ ਦੇ ਤਕਸੀਮ ਦੇ ਇੰਤਕਾਲ ਮੌਕੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਖੇਵਟ ਨੰਬਰਾਂ ਵਿੱਚ ਮਲਕੀਅਤ ਤਬਦੀਲ ਕੀਤੀ ਗਈ ਅਤੇ ਗਲਤ ਮੁਖਤਿਆਰਨਾਮਿਆਂ ਰਾਹੀਂ ਆਮ ਲੋਕਾਂ ਦੇ ਨਾਮ ਤੇ ਤਬਦੀਲ ਕਰ ਦਿੱਤੀ ਗਈ ਤਾਂ ਜੋ ਵੱਡਾ ਮੁਨਾਫ਼ਾ ਖੱਟਿਆ ਜਾ ਸਕੇ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਵੰਬਰ 2020 ਵਿੱਚ ਵਿਜੀਲੈਂਸ ਬਿਊਰੋ ਨੇ ਇਸੇ ਇਲਾਕੇ ਵਿੱਚ ਸਥਿਤ ਪਿੰਡ ਕਰੋਰਾਂ ਦੀ ਬਹੁਕੀਮਤੀ ਜਮੀਨ ਨੂੰ ਅਜਿਹੀ ਮਿਲੀਭੁਗਤ ਰਾਹੀਂ ਮਲਕੀਅਤ ਤਬਦੀਲ ਕਰਕੇ ਅੱਗੇ ਵੇਚਣ ਦਾ ਪਰਦਾਫ਼ਾਸ਼ ਕੀਤਾ ਸੀ।

ਲਓ ਫੇਰ ਟੁੱਟਣਗੇ ਹੁਣ ਬੈਰੀਕੇਡ,ਟਰਾਲੀਆਂ ਭਰ ਦਿੱਲੀ ਨੂੰ ਸਿੱਧੇ ਹੋਏ ਕਿਸਾਨ,ਸਰਕਾਰ ਨੂੰ ਪਾਤਾ ਵਖ਼ਤ!ਹਿਲਾਤੀ ਸਰਕਾਰ

ਹੋਰ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਪਿੰਡ ਮਾਜਰੀਆਂ ਦੇ ਮਾਲ ਰਿਕਾਰਡ ਦੀ ਪੜਤਾਲ ਤੋ ਬਾਅਦ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 409, 420, 465, 467, 468, 471, 477-, 201, 120-ਬੀ ਤਹਿਤ ਥਾਣਾ ਵਿਜੀਲੈਸ ਬਿਊਰੋਉਡਣ ਦਸਤਾ-1, ਪੰਜਾਬ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਜਿੰਨਾਂ ਵਿੱਚ ਦੋਸ਼ੀਆਂ ਵਜੋਂ ਵਰਿੰਦਰਪਾਲ ਸਿੰਘ ਧੂਤ ਨਾਇਬ ਤਹਿਸੀਲਦਾਰਰੁਪਿੰਦਰ ਸਿੰਘ ਮਣਕੂ ਜੁਆਇੰਟ ਸਬ-ਰਜਿਸਟਰਾਰਦੌਲਤ ਰਾਮ ਤੇ ਇਕਬਾਲ ਸਿੰਘ (ਦੋਵੇਂ ਮਾਲ ਪਟਵਾਰੀ)ਸ਼ਿਆਮ ਲਾਲ ਤੇ ਹੰਸ ਰਾਜ ਦੋਵੇਂ ਵਾਸੀ ਪਿੰਡ ਮਾਜਰੀਆਂ (ਪੱਤੀ ਗੂੜਾ) ਜਿਲਾ ਐਸ.ਏ.ਐਸ. ਨਗਰਰੱਬੀ ਸਿੰਘ ਵਾਸੀ ਪਿੰਡ ਕਰੋਰਾਂਜਿਲਾ ਐਸ.ਏ.ਐਸ. ਨਗਰਧਰਮ ਪਾਲ ਵਾਸੀ ਅਮਲੋਹ ਜਿਲਾ ਫਹਿਤਗੜ ਸਾਹਿਬਸੁੱਚਾ ਰਾਮ ਵਾਸੀ ਪਿੰਡ ਕੈਂਬਾਲਾਯੂ.ਟੀ. ਚੰਡੀਗੜਪਰਮਜੀਤ ਸਿੰਘ ਵਾਸੀ ਪਿੰਡ ਹਰਦਾਸਪੁਰਾਜਿਲਾ ਪਟਿਆਲਾਰਵਿੰਦਰ ਸਿੰਘ ਪਿੰਡ ਸੌਢਾ ਜਿਲਾ ਫਤਿਹਗੜ ਸਾਹਿਬ ਸ਼ਾਮਲ ਹਨ।

ਲਓ ਦੀਦੀ ਮਮਤਾ ਨੇ ਫੇਰ ਕੱਢਤੀ ਮੋਦੀ ਦੀ ਫੂਕ!ਦਿੱਤਾ ਵੱਡਾ ਝਟਕਾ,ਦਿੱਲੀ ’ਚ ਹੋਵੇਗੀ ਐਂਟਰੀ

ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਪਿੰਡ ਮਾਜਰੀਆਂ ਹਸਬਸਤ ਨੰਬਰ 343 ਦੇ ਮਾਲ ਰਿਕਾਰਡ ਦੀ ਜਮਾਬੰਦੀ ਸਾਲ 1983-1984 ਵਿੱਚ ਪਿੰਡ ਮਾਜਰੀਆਂ ਦੇ ਕੁੱਲ ਰਕਬੇ ਵਿੱਚੋਂ ਤਕਰੀਬਨ 29,000 ਕਨਾਲ ਜਮੀਨ ਸ਼ਾਮਲਾਤ ਦਰਸਾਈ ਗਈ ਸੀ।ਸਾਲ 1991 ਵਿੱਚ ਇਹ ਜਮੀਨ ਚੱਕਬੰਦੀ ਅਫਸਰ ਦੇ ਹੁਕਮਾਂ ਅਨੁਸਾਰ ਇੰਤਕਾਲ ਨੰਬਰ 2026 ਮਿਤੀ 07.05.1991 ਰਾਹੀਂ ਇਸ ਦੀ ਮਲਕੀਅਤ ਆਮ ਲੋਕਾਂ ਦੇ ਨਾਮ ਤੇ ਤਬਦੀਲ ਕੀਤੀ ਗਈ। ਇਸ ਜਮੀਨ ਵਿੱਚੋਂ 7113 ਕਨਾਲ ਰਕਬੇ ਦੀ ਤਕਸੀਮ ਇੰਤਕਾਲ ਨੰਬਰ  3159, ਮਿਤੀ 21.05.2004 ਰਾਹੀਂ ਕੀਤੀ ਜਾਣੀ ਪਾਈ ਗਈ ਹੈ। ਜਾਂਚ ਦੌਰਾਨ ਪਾਇਆ ਗਿਆ ਹੈ ਕਿ ਉਕਤ ਤਕਸੀਮ ਦੇ ਇੰਤਕਾਲ ਨੰਬਰ 3159 ਵਿੱਚ ਛੇੜਛਾੜ ਕਰਕੇ 14 ਵਿਅਕਤੀਆਂ ਦੇ ਨਾਮ ਫਰਜੀ ਦਰਜ ਕੀਤੇ ਅਤੇ ਉਹਨਾ ਦੇ ਨਾਵਾਂ ਉਪਰ ਤਕਰੀਬਨ 558 ਏਕੜ ਜਮੀਨ ਲਗਾਈ ਗਈ ਹੈ।

ਨਵਜੋਤ ਸਿੱਧੂ ਦਾ ਧਮਾਕਾ,ਕੈਪਟਨ ਨੂੰ ਪਾਤੀ ਬਿਪਤਾ,ਬਾਦਲਾਂ ਨਾਲ ਯਾਰੀ ਦਾ ਵੱਡਾ ਖੁਲਾਸਾ!

ਅੱਗੋਂ ਇਸ ਜਮੀਨ ਨੂੰ ਸਾਲ 2010-11 ਵਿੱਚ ਪ੍ਰਾਪਰਟੀ ਡੀਲਰ ਅਤੇ ਭੂ ਮਾਫੀਆਂ ਦਾ ਕੰਮ ਕਰਨ ਵਾਲੇ ਦੋਸ਼ੀ ਸ਼ਿਆਮ ਲਾਲ ਤੇ ਹੰਸਰਾਜ ਦੋਵੇਂ ਵਾਸੀ ਪਿੰਡ ਮਾਜਰੀਆਂਜਿਲਾ ਐਸ.ਏ.ਐਸ. ਨਗਰਸੁੱਚਾ ਰਾਮ ਵਾਸੀ ਕੈਂਬਵਾਲਾ (ਚੰਡੀਗੜ)ਰੱਬੀ ਸਿੰਘ ਵਾਸੀ ਪਿੰਡ ਕਰੋਰਾਐਸ.ਏ.ਐਸ ਨਗਰ ਅਤੇ ਧਰਮਪਾਲ ਵਾਸੀ ਅਮਲੋਹ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂਜਿਹਨਾ ਵਿੱਚ ਇਕਬਾਲ ਸਿੰਘ ਪਟਵਾਰੀਨਾਇਬ ਤਹਿਸੀਲਦਾਰ ਰੁਪਿੰਦਰ ਮਣਕੂ ਆਦਿ ਸ਼ਾਮਲ ਸਨਦੀ ਮੱਦਦ ਨਾਲ ਸਾਲ 2010-2011 ਵਿੱਚ ਆਪਣੇ ਨਾਵਾਂ ਪਰ ਮੁਖਤਿਆਰੇ ਆਮ ਬਣਾਏ ਗਏ ਅਤੇ ਇਨਾਂ ਮੁਖਤਿਆਰਨਾਮਿਆਂ ਰਾਹੀਂ ਉਪਰੋਕਤ ਜਮੀਨ ਆਮ ਵਿਅਕਤੀਆਂ ਨੂੰ ਵੇਚ ਦਿੱਤੀ ਗਈ।

ਲੌਕਡਾਊਨ ’ਚ ਕਿਸਾਨਾਂ ਨੇ ਕੱਢਤੀ ਕੇਂਦਰ ਦੀ ਫੂਕ!ਲੱਖਾਂ ਕਿਸਾਨ ਟਰੈਕਟਰ ਲੈ ਦਿੱਲੀ ਨੂੰ ਹੋਏ ਸਿੱਧੇ

ਉਨਾਂ ਇਹ ਵੀ ਦੱਸਿਆ ਕਿ ਇਸ ਤੋ ਇਲਾਵਾ ਮਿਤੀ 18.06.2014 ਅਤੇ ਮਿਤੀ 19.06.2014 ਨੂੰ ਕੇਵਲ 2 ਦਿਨਾਂ ਵਿੱਚ ਹੀ ਤਕਰੀਬਨ 578 ਏਕੜ ਜਮੀਨ ਦੇ 10 ਤਬਾਦਲੇ ਫਰਜੀ ਕੀਤੇ ਜਾਣੇ ਪਾਏ ਗਏ ਜਿਹਨਾ ਦੇ ਸਹਿ ਦਸਤਾਵੇਜ਼ਾਂ ਦੀ ਪੜਤ ਪਟਵਾਰ ਅਤੇ ਪੜਤ ਸਰਕਾਰ ਨਾਲ ਇਹ ਦਸਤਾਵੇਜ਼ਜਿਹਨਾ ਦੇ ਆਧਾਰ ਤੇ ਇਹ ਤਬਾਦਲੇ ਕੀਤੇ ਗਏ ਸਨਮਾਲ ਵਿਭਾਗ ਦੇ ਰਿਕਾਰਡ ਵਿੱਚੋਂ ਖੁਰਦ-ਬੁਰਦ ਕਰ ਦਿੱਤੇ ਗਏ। ਇਹਨਾ ਫਰਜੀ ਤਬਾਦਲਿਆਂ ਦੇ ਇੰਤਕਾਲ ਪਟਵਾਰੀ ਦੋਲਤ ਰਾਮ ਅਤੇ ਉਸ ਵਕਤ ਦੇ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਵੱਲੋ ਤਸਦੀਕ ਕੀਤੇ ਗਏ ਹਨ। ਇਹਨਾ ਤਬਾਦਲਿਆਂ ਰਾਹੀਂ ਫਰਜੀ ਮਲਕੀਅਤਾਂ ਬਣਾਕੇ ਬਨਾਰਸੀ ਪੁੱਤਰ ਬਾਬੂ ਰਾਮਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘਪਰਮਜੀਤ ਸਿੰਘ ਪੁੱਤਰ ਪਾਲ ਸਿੰਘਸ਼ਿਆਮ ਲਾਲ ਪੁੱਤਰ ਕਾਲੂ ਰਾਮ ਆਦਿ ਵਲੋ ਆਮ ਵਿਅਕਤੀਆਂ ਨੂੰ ਇਹ ਜਮੀਨਾਂ ਵੱਖ ਵੱਖ ਵਸੀਕਿਆਂ ਰਾਹੀਂ ਵੇਚ ਦਿੱਤੀਆਂ ਗਈਆਂ।

ਸੀਨੀਅਰ ਵਕੀਲ ਨੇ ਕੀਤਾ ਵੱਡਾ ਖੁਲਾਸਾ ! ਦੁਸ਼ਮਣ ਦੇ ਆਉਣ ਤੋਂ ਪਹਿਲਾਂ ਕਰਤੀ ਤਿਆਰੀ !ਹੁਣ ਹੋਊ ਵੱਡਾ ਧਮਾਕਾ !

ਵਿਜੀਲੈਂਸ ਬਿਊਰੋ ਦੇ ਮੁਖੀ ਨੇ ਦੱਸਿਆ ਕਿ ਉਪਰੋਕਤ ਤੋ ਇਲਾਵਾ 43 ਵਿਅਕਤੀਆਂ ਦਾ ਫਰਜੀ ਤਕਸੀਮ ਕੇਸ ਤਿਆਰ ਕਰਕੇ ਉਸਦਾ ਫੈਸਲਾ ਦੌਲਤ ਰਾਮ ਪਟਵਾਰੀਵਰਿੰਦਰਪਾਲ ਸਿੰਘ ਧੂਤਨਾਇਬ ਤਹਿਸੀਲਦਾਰ ਅਤੇ ਪ੍ਰਾਪਰਟੀ ਡੀਲਰ ਅਤੇ ਭੂਮੀ ਮਾਫੀਆਂ ਸ਼ਿਆਮ ਲਾਲ ਵਾਸੀ ਗੂੜਾ ਮਾਜਰੀਆਂ ਦੀ ਮਿਲੀ ਭੁਗਤ ਨਾਲ ਮਿਤੀ 20.12.2017 ਨੂੰ ਮੰਨਜੂਰ ਕੀਤਾ ਜਾਣਾ ਪਾਇਆ ਗਿਆ ਹੈ। ਇਸ ਫਰਜੀ ਤਕਸੀਮ ਕੇਸ ਵਿੱਚ ਕਿਸੇ ਵੀ ਪਟੀਸ਼ਨਰ ਜਾਂ ਰਿਸਪੋਡੈਂਟ ਨੂੰ ਕੋਈ ਇਤਲਾਹ ਨਹੀਂ ਕਰਵਾਈ ਗਈਨਾ ਹੀ ਕਿਸੇ ਵਕੀਲ ਦਾ ਵਕਾਲਤਨਾਮਾ ਨੱਥੀ ਕੀਤਾ ਗਿਆ ਅਤੇ ਅਖਬਾਰ ਵਿੱਚ ਮਿਤੀ 14.04.2014 ਨੂੰ ਛੱਪੇ ਇੱਕ ਫਰਜੀ ਇਸ਼ਤਿਹਾਰ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਬਾਵਜੂਦ ਇਸ ਤਕਸੀਮ ਸਬੰਧੀ ਇੰਤਕਾਲ ਨੰਬਰ 4895 ਮਿਤੀ 21.12.2017 ਨੂੰ ਫੈਸਲੇ ਦੇ ਅਗਲੇ ਦਿਨ ਹੀ ਦੌਲਤ ਰਾਮ ਪਟਵਾਰੀ ਵੱਲੋ ਦਰਜ ਕਰ ਦਿੱਤਾ ਗਿਆ ਹੈ ਜਿਸ ਨੂੰ ਮਿਤੀ 27.12.2017 ਨੂੰ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਵੱਲੋ ਮੰਨਜੂਰ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਤਫ਼ਤੀਸ਼ ਜਾਰੀ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button