Breaking NewsD5 specialEntertainmentNews

ਕੋਰੋਨਾ ਦੇ ਚਲਦੇ Priyanka Chopra ਨੇ ਲੋਕਾਂ ਨੂੰ ਕੀਤੀ ਮਦਦ ਕਰਨ ਦੀ ਅਪੀਲ

ਲੰਡਨ : ਭਾਰਤ ’ਚ ਕੋਰੋਨਾ ਸੰਕਟ ਨਾ ਸਿਰਫ ਲਗਾਤਾਰ ਵੱਧਦਾ ਜਾ ਰਿਹਾ ਹੈ, ਹਜ਼ਾਰਾਂ ਲੋਕਾਂ ਦੀ ਹਰ ਦਿਨ ਮੌਤ ਵੀ ਹੋ ਰਹੀ ਹੈ। ਬਾਲੀਵੁੱਡ ਦੇ ਕਈ ਸਿਤਾਰੇ ਕੋਰੋਨਾ ਦੇ ਮਰੀਜ਼ਾਂ ਦੀ ਸਹਾਇਤਾ ਕਰ ਰਹੇ ਹਨ। ਅਜਿਹੇ ’ਚ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਵਿਚਾਲੇ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਲੋਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਪ੍ਰਿਅੰਕਾ ਇਨ੍ਹੀਂ ਦਿਨੀਂ ਲੰਡਨ ’ਚ ਹੈ ਤੇ ਉਥੋਂ ਉਸ ਨੇ ਇਕ ਵੀਡੀਓ ਪੋਸਟ ਕਰਕੇ ਲੋਕਾਂ ਨੂੰ ਮਦਦ ਲਈ ਹੱਥ ਵਧਾਉਣ ਦੀ ਅਪੀਲ ਕੀਤੀ ਹੈ।

ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ! ਆਹ ਬੰਦੇ ਨੇ ਕਿਸਾਨਾਂ ਲਈ ਕੀਤਾ ਅਜਿਹਾ ਕੰਮ,ਪੈ ਰਹੇ ਨੇ ਭੰਗੜੇ!

ਵੀਡੀਓ ਮੈਸਿਜ ’ਚ ਪ੍ਰਿਅੰਕਾ ਚੋਪੜਾ ਨੇ ਲਿਖਿਆ, ‘ਭਾਰਤ ਮੇਰਾ ਘਰ ਹੈ, ਜੋ ਕੋਰੋਨਾ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਇਸ ਸਮੇਂ ਹਰ ਕਿਸੇ ਦੀ ਮਦਦ ਦੀ ਜ਼ਰੂਰਤ ਹੈ। ਭਾਰਤ ’ਚ ਰਿਕਾਰਡ ਗਿਣਤੀ ’ਚ ਲੋਕਾਂ ਦੀ ਜਾਨ ਜਾ ਰਹੀ ਹੈ। ਹਰ ਜਗ੍ਹਾ ਬੀਮਾਰੀ ਹੈ ਤੇ ਇਹ ਵੱਡੇ ਪੱਧਰ ’ਤੇ ਲਗਾਤਾਰ ਫੈਲਦਾ ਜਾ ਰਿਹਾ ਹੈ।’ ਵੀਡੀਓ ’ਚ ਪ੍ਰਿਅੰਕਾ ਚੋਪੜਾ ਕਹਿ ਰਹੀ ਹੈ ਕਿ ਇਹ ਬਹੁਤ ਅਹਿਮ ਸਮਾਂ ਹੈ। ਹਸਪਤਾਲਾਂ ’ਚ ਜਗ੍ਹਾ ਨਹੀਂ ਬਚੀ ਹੈ। ਐਂਬੂਲੈਂਸ ਘੱਟ ਪੈ ਰਹੀਆਂ ਹਨ। ਆਕਸੀਜਨ ਦੀ ਘਾਟ ਹੈ। ਸ਼ਮਸ਼ਾਨ ਘਾਟ ਭਰ ਚੁੱਕੇ ਹਨ। ਭਾਰਤ ਮੇਰਾ ਘਰ ਹੈ ਤੇ ਉਥੇ ਲੋਕਾਂ ਦੀ ਜਾਨ ਜਾ ਰਹੀ ਹੈ। ਗਲੋਬਲ ਭਾਈਚਾਰੇ ਦੇ ਤੌਰ ’ਤੇ ਸਾਰਿਆਂ ਨੂੰ ਕਦਮ ਵਧਾਉਣੇ ਚਾਹੀਦੇ ਹਨ ਕਿਉਂਕਿ ਜਦੋਂ ਤਕ ਸਾਰੇ ਸੁਰੱਖਿਅਤ ਨਹੀਂ ਹੋ ਜਾਂਦੇ, ਉਦੋਂ ਤਕ ਕੋਈ ਸੁਰੱਖਿਅਤ ਨਹੀਂ ਹੋਵੇਗਾ। ਇਸ ਲਈ ਮਦਦ ਲਈ ਅੱਗੇ ਆਓ।

ਇਸ ਦੌਰਾਨ ਪ੍ਰਿਅੰਕਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਖ਼ੁਦ ਵੀ ਆਰਥਿਕ ਮਦਦ ਲਈ ਕੋਸ਼ਿਸ਼ ਕਰ ਰਹੀ ਹੈ। ਪ੍ਰਿਅੰਕਾ ਨੇ ਲਿਖਿਆ ਕਿ ਨਿਕ ਤੇ ਮੈਂ ਪਹਿਲਾਂ ਤੋਂ ਹੀ ਮਦਦ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਜਾਰੀ ਹੈ। ਹਰ ਕੋਈ ਦੇਖ ਰਿਹਾ ਹੈ ਕਿ ਇਹ ਵਾਇਰਸ ਕਿਥੋਂ ਤਕ ਫੈਲ ਚੁੱਕਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਕ ਮਹਾਸਾਗਰ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਤਕ ਹਰ ਕੋਈ ਸੁਰੱਖਿਅਤ ਨਹੀਂ ਹੋ ਜਾਂਦਾ, ਉਦੋਂ ਤਕ ਕੋਈ ਵੀ ਸੁਰੱਖਿਅਤ ਨਹੀਂ ਹੋ ਸਕਦਾ ਹੈ। ਇੰਨੇ ਸਾਰੇ ਲੋਕਾਂ ਦੀ ਮਦਦ ਕਰਨ ਲਈ, ਇੰਨੇ ਲੋਕਾਂ ਨੂੰ ਮਦਦ ਦੀਆਂ ਕੋਸ਼ਿਸ਼ਾਂ ’ਚ ਜੁਟਿਆ ਦੇਖਣਾ ਰਾਹਤ ਦਿੰਦਾ ਹੈ। ਇਸ ਵਾਇਰਸ ਨੂੰ ਹਰਾਉਣਾ ਜ਼ਰੂਰੀ ਹੈ। ਅਜਿਹਾ ਕਰਨ ਲਈ ਸਾਡੇ ਸਾਰਿਆਂ ਦੀ ਜ਼ਰੂਰਤ ਹੋਵੇਗੀ। ਦਿਲ ਦੀ ਗਹਿਰਾਈ ਤੋਂ ਧੰਨਵਾਦ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button