Big Breaking : UP ‘ਚ ਸ਼ੁੱਕਰਵਾਰ ਰਾਤ 8 ਵਜੇ ਤੋਂ ਮੰਗਲਵਾਰ ਸਵੇਰੇ 7 ਵਜੇ ਤੱਕ ਰਹੇਗਾ Lockdown
ਲਖਨਊ : ਉੱਤਰ ਪ੍ਰਦੇਸ਼ ‘ਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ਦੀ ਯੋਗੀ ਸਰਕਾਰ ਨੇ ਲਾਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ। ਵੀਕੈਂਡ ਲਾਕਡਾਊਨ ਦਾ ਦਾਇਰਾ ਇੱਕ ਦਿਨ ਹੋਰ ਵਧਾ ਦਿੱਤਾ ਗਿਆ ਹੈ। ਹੁਣ ਸ਼ੁੱਕਰਵਾਰ ਸ਼ਾਮ 8 ਵਜੇ ਤੋਂ ਮੰਗਲਵਾਰ ਸਵੇਰੇ 7 ਵਜੇ ਤੱਕ ਲਾਕਡਾਊਨ ਰਹੇਗਾ। ਦਰਅਸਲ ,ਵੀਕੈਂਡ ਲਾਕਡਾਊਨ ਤੋਂ ਬਾਅਦ ਕੋਰੋਨਾ ਸੰਕਰਮਣ ਦੀ ਰਫ਼ਤਾਰ ਵਿੱਚ ਕਮੀ ਦੇਖਣ ਨੂੰ ਮਿਲੀ ਹੈ, ਇਸ ਲਈ ਪੂਰੇ ਰਾਜ ‘ਚ ਤਿੰਨ ਦਿਨ ਦਾ ਲਾਕਡਾਊਨ ਲਗਾਇਆ ਗਿਆ ਹੈ।
ਕੋਟਕਪੂਰਾ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਅਦਾਲਤ ਦਾ ਵੱਡਾ ਫੈਸਲਾ! ਆਇਆ ਨਵਾਂ ਮੋੜ !
ਇਸ ਦੌਰਾਨ ਸਾਰੇ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਬੇਵਜ੍ਹਾ ਘੁੱਮਣ ਵਾਲੀਆਂ ‘ਤੇ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।ਦਰਅਸਲ, ਸਰਕਾਰ ਨੇ ਪੂਰਾ ਲਾਕਡਾਊਨ ਤੋਂ ਇਨਕਾਰ ਕੀਤਾ ਹੈ ਪੈ ਤੇਜ਼ੀ ਨਾਲ ਫੈਲਦੇ ਕੋਰੋਨਾ ਸੰਕਰਮਣ ਨੂੰ ਦੇਖਦੇ ਹੋਏ ਹੁਣ ਇਸ ਨੂੰ ਹੌਲੀ – ਹੌਲੀ ਵਧਾਇਆ ਜਾ ਰਿਹਾ ਹੈ, ਤਾਂ ਜੋ ਲਾਗ ਦੀ ਲੜੀ ਨੂੰ ਤੋੜਿਆ ਜਾ ਸਕੇ ਅਤੇ ਆਮ ਲੋਕਾਂ ਵਿੱਚ ਕੋਈ ਦਹਿਸ਼ਤ ਨਾ ਪਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.