Breaking NewsD5 specialEntertainmentNews

Seeti Maar ਗਾਣੇ ‘ਤੇ Salman ਨੇ Allu Arjun ਦਾ ਕੀਤਾ ਧੰਨਵਾਦ, ਕਿਹਾ – ਤੁਹਾਡੀ ਹਰ ਗੱਲ ਕਮਾਲ

ਮੁੰਬਈ : ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨੇ ਸੀਟੀ ਮਾਰ ਗਾਣੇ ਲਈ ਦੱਖਣੀ ਭਾਰਤੀ ਸੁਪਰਸਟਾਰ ਆਲੂ ਅਰਜੁਨ ਨੂੰ ਧੰਨਵਾਦ ਕੀਤਾ ਹੈ। ਪ੍ਰਪ੍ਰਭੁਦੇਵਾ ਦੇ ਨਿਰਦੇਸ਼ਨ ਹੇਠ ਸਲਮਾਨ ਖਾਨ ਦੀ ਫਿਲਮ ਰਾਧੇ ਯੋਰ ਮੋਸਟ ਵਾਂਟੇਡ ਭਾਈ’ ਦਾ ਪਹਿਲਾ ਗਾਣਾ ਸੀਟੀ ਮਾਰ ਰਿਲੀਜ਼ ਹੋ ਗਿਆ ਹੈ। ਸੀਟੀ ਮਾਰ ਇੱਕ ਡਾਂਸ ਨੰਬਰ ਹੈ, ਜਿਸ ਵਿੱਚ ਸਲਮਾਨ ਅਤੇ ਦਿਸ਼ਾ ਪਟਾਨੀ ਡਾਂਸ ਕਰਦੇ ਦਿਖਾਈ ਦਿੱਤੇ ਹਨ। ਸਲਮਾਨ ਖਾਨ ਨੇ ਇਸ ਗੀਤ ਲਈ ਅੱਲੂ ਅਰਜੁਨ ਦਾ ਧੰਨਵਾਦ ਕੀਤਾ ਹੈ।

ਸਲਮਾਨ ਖਾਨ ਨੇ ਇਸ ਗਾਣੇ ਦਾ ਲਿੰਕ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਲਿਖਿਆ, ‘ਅੱਲੂ ਅਰਜੁਨ ਸੀਟੀ ਮਾਰ ਦਾ ਧੰਨਵਾਦ, ਤੁਸੀਂ ਜਿਸ ਤਰ੍ਹਾਂ ਇਸ ਗਾਣੇ ‘ਚ ਪ੍ਰਫ਼ਾਰਮ ਕੀਤਾ ਹੈ ਉਹ ਕਮਾਲ ਹੈ। ਤੁਹਾਡਾ ਡਾਂਸ, ਸਟਾਇਲ ਅਤੇ ਸਾਦਗੀ ਹਰ ਗੱਲ ਕਮਾਲ ਹੈ। ਧਿਆਨ ਰੱਖੋ ਅਤੇ ਸੁਰੱਖਿਅਤ ਰਹੋ। ਤੁਹਾਡੇ ਪਰਿਵਾਰ ਨੂੰ ਬਹੁਤ ਪਿਆਰ। ਲਵ ਯੂ ਭਰਾ। ‘ਸਲਮਾਨ ਦੇ ਇਸ ਟਵੀਟ ‘ਤੇ ਅੱਲੂ ਅਰਜੁਨ ਨੇ ਵੀ ਰਿਪਲਾਈ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button