
ਅਮਰੀਕਾ ਵਿੱਚ 11 ਸਤੰਬਰ 2001 (9/11) ਨੂੰ ਹੋਏ ਭਿਆਨਕ ਅੱਤਵਾਦੀ ਹਮਲਿਆਂ ਦੀ ਵਰ੍ਹੇਗੰਢ ਤੋਂ ਪਹਿਲਾਂ ਬੀਬੀਸੀ (BBC) ਦੀ ਇੱਕ ਜਾਂਚ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਾਂਚ ਵਿੱਚ ਸਾਊਦੀ ਨਾਗਰਿਕ ਉਮਰ ਅਲ-ਬਾਯੂਮੀ, ਅਲ-ਕਾਇਦਾ ਦੇ ਅੱਤਵਾਦੀ ਅਨਵਰ ਅਲ-ਅਵਲਾਕੀ ਅਤੇ ਸਾਊਦੀ ਅਰਬ ਦੇ ਇਸਲਾਮੀ ਮਾਮਲਿਆਂ ਦੇ ਮੰਤਰਾਲੇ ਦੇ ਇੱਕ ਅਧਿਕਾਰੀ ਦੀਆਂ ਅਣਦੇਖੀਆਂ ਵੀਡੀਓ ਟੇਪਾਂ ਸਾਹਮਣੇ ਆਈਆਂ ਹਨ। ਇਹਨਾਂ ਵੀਡੀਓਜ਼ ਵਿੱਚ ਉਹ ਪੇਂਟਬਾਲ ਖੇਡਦੇ ਅਤੇ ਆਪਸ ਵਿੱਚ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ, ਜਿਸ ਨੂੰ ਐਫਬੀਆਈ (FBI) ਅਨੁਸਾਰ ਜਿਹਾਦ ਦੀ ਸਿਖਲਾਈ ਲਈ ਵਰਤਿਆ ਜਾਂਦਾ ਸੀ।ਇਹਨਾਂ ਖੁਲਾਸਿਆਂ ਨੇ ਅਲ ਕਾਇਦਾ ਅਤੇ ਸਾਊਦੀ ਅਧਿਕਾਰੀਆਂ ਵਿਚਕਾਰ ਕਥਿਤ ਸਬੰਧਾਂ ਵੱਲ ਮੁੜ ਇਸ਼ਾਰਾ ਕੀਤਾ ਹੈ। ਹਾਲਾਂਕਿ, ਬਾਯੂਮੀ ਅਤੇ ਸਾਊਦੀ ਅਰਬ ਸਰਕਾਰ ਦੋਵਾਂ ਨੇ ਹਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ, ਜਾਸੂਸੀ ਜਾਂ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਤੋਂ ਸਪੱਸ਼ਟ ਇਨਕਾਰ ਕੀਤਾ ਹੈ।ਰਿਪੋਰਟ ਅਨੁਸਾਰ ਬਾਯੂਮੀ ਦਾ ਨਾਮ 9/11 ਦੇ ਦੋ ਅੱਤਵਾਦੀਆਂ—ਨਵਾਫ ਅਲ-ਹਾਜ਼ਮੀ ਅਤੇ ਖਾਲਿਦ ਅਲ-ਮਿਹਧਾਰ (ਜਿਨ੍ਹਾਂ ਨੇ ਪੈਂਟਾਗਨ ‘ਤੇ ਹਮਲਾ ਕੀਤਾ ਸੀ)—ਨੂੰ ਅਮਰੀਕਾ ਵਿੱਚ ਅਪਾਰਟਮੈਂਟ ਕਿਰਾਏ ‘ਤੇ ਲੈਣ ਵਿੱਚ ਮਦਦ ਕਰਨ ਲਈ ਸ਼ੱਕ ਦੇ ਘੇਰੇ ਵਿੱਚ ਆਇਆ ਸੀ। ਹਮਲਿਆਂ ਤੋਂ ਬਾਅਦ 21 ਸਤੰਬਰ 2001 ਨੂੰ ਯੂਕੇ (UK) ਦੇ ਬਰਮਿੰਘਮ ਤੋਂ ਗ੍ਰਿਫ਼ਤਾਰ ਕੀਤੇ ਗਏ ਬਾਯੂਮੀ ਦੇ ਘਰੋਂ ਇੱਕ ਜਹਾਜ਼ ਦਾ ਸਕੈਚ ਅਤੇ ਉਚਾਈ ਦੇ ਵੇਰਵਿਆਂ ਵਾਲੀ ਨੋਟਬੁੱਕ ਸਮੇਤ 80 ਦੇ ਲਗਭਗ ਵੀਡੀਓ ਟੇਪਾਂ ਬਰਾਮਦ ਹੋਈਆਂ ਸਨ।ਸਭ ਤੋਂ ਵੱਡਾ ਸਵਾਲ FBI ਦੀ ਕਾਰਜਪ੍ਰਣਾਲੀ ‘ਤੇ ਉੱਠ ਰਿਹਾ ਹੈ। ਦੋਸ਼ ਹੈ ਕਿ ਬ੍ਰਿਟਿਸ਼ ਜਾਂਚਕਰਤਾਵਾਂ ਦੁਆਰਾ ਲੰਡਨ ਵਿੱਚ ਐਫਬੀਆਈ ਅਧਿਕਾਰੀਆਂ ਨੂੰ ਇਹ ਸਾਰੇ ਸਬੂਤ ਸੌਂਪਣ ਦੇ ਬਾਵਜੂਦ, ਐਫਬੀਆਈ ਨੇ ਇਸ ਜਾਣਕਾਰੀ ਨੂੰ 9/11 ਦੀ ਮੁੱਖ ਜਾਂਚ ਟੀਮ ਨਾਲ ਸਮੇਂ ਸਿਰ ਸਾਂਝਾ ਨਹੀਂ ਕੀਤਾ। ਜੇਕਰ ਇਹ ਸਬੂਤ ਸਮੇਂ ਸਿਰ ਜਾਂਚ ਟੀਮ ਕੋਲ ਪਹੁੰਚ ਜਾਂਦੇ, ਤਾਂ ਇਸ ਸਾਜ਼ਿਸ਼ ਦੀਆਂ ਪਰਤਾਂ ਹੋਰ ਪਹਿਲਾਂ ਖੁੱਲ੍ਹ ਸਕਦੀਆਂ ਸਨ। (ਨੋਟ: 11 ਸਤੰਬਰ 2001 ਨੂੰ ਹੋਏ ਇਸ ਹਮਲੇ ਵਿੱਚ 2,976 ਲੋਕਾਂ ਦੀ ਜਾਨ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




