NewsPress ReleasePunjabTop News
87 ਕੰਡਮ ਕਾਰਾਂ ਧੋਖੇ ਨਾਲ ਵੇਚਣ ਲਈ ਕਬਾੜੀਏ ਸਣੇ 3 ਵਿਅਕਤੀ ਗ੍ਰਿਫ਼ਤਾਰ, 40 ਕਾਰਾਂ ਬਰਾਰਮਦ
ਦੋਸ਼ੀਆਂ ਨੇ ਕੰਡਮ ਕਾਰਾਂ ਨੂੰ ਦਰੁਸਤ ਵਾਹਨ ਵਜੋਂ ਰਜਿਸਟਰਡ ਕਰਾਉਣ ਲਈ ਚਾਸੀ ਨੰਬਰਾਂ ਨਾਲ ਕੀਤੀ ਸੀ ਛੇੜਛਾੜ, ਆਰ.ਟੀ.ਏ. ਦੀ ਭੂਮਿਕਾ ਦੀ ਵੀ ਕੀਤੀ ਜਾ ਰਹੀ ਹੈ ਜਾਂਚ: ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ
ਹੜਾਂ ਤੋਂ ਪ੍ਰਭਾਵਿਤ , ਕੰਡਮ ਕਾਰਾਂ ਗਾਹਕਾਂ ਨੂੰ ਵੇਚੀਆਂ
ਚੰਡੀਗੜ੍ਹ/ਫਤਿਹਗੜ੍ਹ ਸਾਹਿਬ: ਪੰਜਾਬ ਪੁਲਿਸ ਨੇ ਵਰਤੀਆਂ ਗਈਆਂ ਕਾਰਾਂ ਦੀ ਵਿਕਰੀ ਨਾਲ ਸਬੰਧਤ ਇੱਕ ਵੱਡੇ ਘਪਲੇ ਦਾ ਪਰਦਾਫਾਸ਼ ਕਰਦਿਆਂ, ਮਾਨਸਾ ਦੇ ਇੱਕ ਕਬਾੜੀਏ (ਸਕਰੈਪ ਡੀਲਰ) ਸਮੇਤ ਤਿੰਨ ਵਿਅਕਤੀਆਂ ਨੂੰ ਸਕ੍ਰੈਪਡ ਮਾਰੂਤੀ ਸੁਜੂਕੀ ਕਾਰਾਂ ਦੇ ਚੈਸੀ ਨੰਬਰਾਂ ਨਾਲ ਛੇੜਛਾੜ ਕਰਕੇ ਪੰਜਾਬ ਅਤੇ ਹੋਰ ਰਾਜਾਂ ਦੇ ਗਾਹਕਾਂ ਨੂੰ ਜਾਇਜ਼ ਵਾਹਨਾਂ ਵਜੋਂ ਰਜਿਸਟਰਡ ਕਰਵਾ ਕੇ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਦੇ ਬਹਾਦਰਗੜ੍ਹ ਵਿਖੇ ਸਥਿਤ ਅਟੇਲੀਅਰ ਆਟੋਮੋਬਾਈਲਜ਼ ਨਾਂ ਦੀ ਇੱਕ ਅਧਿਕਾਰਤ ਮਾਰੂਤੀ ਸੁਜੂਕੀ ਡੀਲਰਸ਼ਿਪ ਨੇ ਸ਼ੋਅਰੂਮ ਵਿੱਚ ਹੜ ਕਾਰਨ ਨੁਕਸਾਨੀਆਂ ਗਈਆਂ ਘੱਟੋ-ਘੱਟ 87 ਕਾਰਾਂ ਸਕਰੈਪ ਡੀਲਰ ਨੂੰ ਸਿਰਫ 85 ਲੱਖ ਰੁਪਏ ਵਿੱਚ ਵੇਚੀਆਂ ਸਨ। ਕਾਰਾਂ ਬਿਲਕੁਲ ਨਵੀਆਂ ਸਨ ਪਰ ਹੜ ਪ੍ਰਭਾਵਿਤ ਸੋਅਰੂਮ ਵਿੱਚ ਖੜੀਆਂ ਹੋਣ ਕਾਰਨ ਅਧਿਕਾਰਤ ਤੌਰ ‘ਤੇ ‘ਕੰਡਮ’ ਕਰਾਰ ਦਿੱਤੀਆਂ ਗਈਆਂ ਸਨ।
ਇਹਨਾਂ ਨੂੰ 27 ਜੁਲਾਈ, 2019 ਨੂੰ ਮਾਨਸਾ ਸਥਿਤ ਇੱਕ ਸਕਰੈਪ ਡੀਲਰ ਨੂੰ ਵੇਚ ਦਿੱਤਾ ਗਿਆ ਸੀ । ਜਿਸਦੀ ਪਛਾਣ ਪੁਨੀਤ ਗੋਇਲ ਵਜੋਂ ਹੋਈ ਹੈ, ਜੋ ਮੈਸਰਜ ਪੁਨੀਤ ਟਰੇਡਿੰਗ ਕੰਪਨੀ ਦਾ ਮਾਲਕ ਹੈ। ਫਿਲਹਾਲ, ਗੋਇਲ ਫਰਾਰ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਜਪਾਲ ਸਿੰਘ (ਪੁਨੀਤ ਗੋਇਲ ਦੇ ਪਿਤਾ), ਜਸਪ੍ਰੀਤ ਸਿੰਘ ਉਰਫ ਰਿੰਕੂ (ਮਾਸਟਰਮਾਈਂਡ ਅਤੇ ਕਾਰ ਡੀਲਰ) ਦੋਵੇਂ ਵਾਸੀ ਮਾਨਸਾ ਅਤੇ ਨਵੀਨ ਕੁਮਾਰ (ਆਰ.ਟੀ.ਏ. ਏਜੰਟ) ਬਠਿੰਡਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮਾਲਕ ਪੁਨੀਤ ਗੋਇਲ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ 40 ਕਾਰਾਂ ਵੀ ਬਰਾਮਦ ਕੀਤੀਆਂ ਹਨ ਜਿਨਾਂ ਵਿੱਚ ਅੱਠ ਸਿਆਜ਼, ਦੋ ਸਵਿਫਟ, ਅੱਠ ਸਵਿਫਟ ਡਿਜ਼ਾਇਰ, ਚਾਰ ਬਲੀਨੋ, ਤਿੰਨ ਬਰੇਜਾ, 10 ਆਲਟੋ ਕੇ10, ਦੋ ਸੇਲੇਰੀਓ ਅਤੇ ਇੱਕ-ਇੱਕ ਅਰਟਿਗਾ, ਐਸ-ਕਰਾਸ ਅਤੇ ਇਗਨਿਸ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅਗਲੇਰੀ ਪੇਪਰ ਟ੍ਰੇਲ ਦੀ ਡੂੰਘਾਈ ਨਾਲ ਜਾਂਚ ਕਰਨ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ 87 ਵਾਹਨ ਜਿਨਾਂ ਦੇ ਚੈਸੀ ਨੰਬਰ ਏਜੰਸੀ ਸਕ੍ਰੈਪ ਕਰਨ ਤੋਂ ਪਹਿਲਾਂ ਮਿਟਾ ਦਿੱਤੇ ਗਏ ਸਨ, ਤਾਂ ਜੋ ਉਹ ਅੱਗੇ ਵਰਤੇ ਨਾ ਜਾ ਸਕਣ।
Majithia ਬਾਰੇ ਅਕਾਲੀਆਂ ਦਾ ਵੱਡਾ ਖੁਲਾਸਾ, ਕਰਤਾ ਵੱਡਾ ਐਲਾਨ, CM Mann ਹੈਰਾਨ, ਹੁਣ ਪਊ ਗਾਹ | D5 Channel Punjabi
ਇਹ ਵਾਹਨ ਪੰਜਾਬ ਅਤੇ ਹੋਰ ਰਾਜਾਂ ਦੇ ਵੱਖ-ਵੱਖ ਆਰਟੀਏ ਦਫਤਰਾਂ ਵਿੱਚ ਕੰਮ ਕਰਦੇ ਵਿਅਕਤੀਆਂ ਦੀ ਮਿਲੀਭੁਗਤ ਨਾਲ ਜਾਅਲਸਾਜ਼ੀ ਕਰਕੇ ਜਾਇਜ਼ ਵਾਹਨਾਂ ਵਜੋਂ ਰਜਿਸਟਰਡ ਕੀਤੇ ਗਏ ਸਨ। ਉਨਾਂ ਕਿਹਾ ਕਿ ਵੱਖ-ਵੱਖ ਆਰ.ਟੀ.ਏ. ਦਫਤਰਾਂ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਜੰਗ ਤਹਿਤ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਸਮਾਜ ਵਿਰੋਧੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ।
ਐਸਐਸਪੀ ਫਤਿਹਗੜ੍ਹ ਸਾਹਿਬ ਰਵਜੋਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਅਗਰੇਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਬਾਕੀ ਕਾਰਾਂ ਨੂੰ ਬਰਾਮਦ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ, ਜੋ ਪੰਜਾਬ ਅਤੇ ਹੋਰਨਾਂ ਸੂਬਿਆਂ ਵਿੱਚ ਵੱਖ-ਵੱਖ ਲੋਕਾਂ ਨੂੰ ਵੇਚੀਆਂ ਗਈਆਂ ਹਨ।ਜ਼ਿਕਰਯੋਗ ਹੈ ਕਿ ਐਫਆਈਆਰ ਨੰਬਰ 118 ਭਾਰਤੀ ਦੰਡਾਵਲੀ ਦੀ ਧਾਰਾ 420, 465, 467, 468, 471, 473, ਅਤੇ 120 ਬੀ ਤਹਿਤ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.