82 ਸਾਲ ਦੀ ਉਮਰ ‘ਚ ਪਿਆਰ ਚੜਿਆ ਪਰਵਾਨ, 82 ਸਾਲਾਂ ਅਦਾਕਾਰ ਦੀ 29 ਸਾਲਾ ਪ੍ਰੇਮਿਕਾ ਹੋਈ ਪ੍ਰੈਗਨੈਂਟ

ਅਮਰੀਕਾ : ਵੈਟਰਨ ਅਮਰੀਕੀ ਅਦਾਕਾਰ ਅਤੇ ਫਿਲਮ ਨਿਰਮਾਤਾ ਅਲਫਰੇਡੋ ਜੇਮਸ “ਅਲ” ਪਸੀਨੋ (Al Pacino) 82 ਸਾਲ ਦੀ ਉਮਰ ਵਿਚ ਚੌਥੀ ਵਾਰ ਪਿਤਾ ਬਣਨ ਜਾ ਰਹੇ ਹਨ। ਅਦਾਕਾਰਾ ਦੀ 29 ਸਾਲਾ ਪ੍ਰੇਮਿਕਾ, ਨੂਰ ਅਲਫੱਲਾ (Noor Alfallah) ਅੱਠ ਮਹੀਨਿਆਂ ਦੀ ਗਰਭਵਤੀ ਹੈ। ਪਸੀਨੋ ਦੇ ਨੇੜਲੇ ਲੋਕਾਂ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਦੋਹਾਂ ਜੋੜਾਂ ਦੇ ਉਮਰ ਵਿਚ ਲਗਭਗ 53 ਸਾਲਾਂ ਦਾ ਫਰਕ ਹੈ। ਲੋਕਲ ਖ਼ਬਰਾਂ ਮੁਤਾਬਕ ਅਲ ਪਸੀਨੋ ਅਤੇ ਨੂਰ ਅਲਫੱਲਾ 2022 ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਜਦਕਿ ਕਿ ਇਕ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਇਹ ਜੋੜਾ ਅਸਲ ਵਿੱਚ ਕੋਵਿਡ -19 ਮਹਾਂਮਾਰੀ ਤੋਂ ਬਾਅਦ ਤੋਂ ਹੀ ਚੁੱਪਚਾਪ ਡੇਟਿੰਗ ਕਰ ਰਿਹਾ ਸੀ।
82-year-old Al Pacino is expecting his fourth child with 29-year-old girlfriend Noor Alfallah, TMZ reports. pic.twitter.com/LiCkOaBXgX
— Pop Base (@PopBase) May 31, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.