IndiaNewsTop News

ਲੋਕਾਂ ਸਭਾ ਤੇ ਹੋਏ ਹਮਲੇ ਨੂੰ ਲੈ ਕੇ 8 ਕਰਮੀਆਂ ਨੂੰ ਕੀਤਾ ਸਸਪੈਂਡ

ਨਵੀਂ ਦਿੱਲੀ: ਬੀਤੇ ਦਿਨ ਸੰਸਦ ‘ਚ ਹੋਏ ਹਮਲੇ ਨੂੰ ਲੈ ਕੇ ਸਿਆਸੀ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ। 2001 ਵਿਚ ਹੋਏ ਭਾਰਤੀ ਸੰਸਦ ਹਮਲੇ (2001 Indian Parliament attack) ਦੀ ਯਾਦ ਤਾਜ਼ੀ ਹੋ ਗਈ ਹੈ। ਬੀਤੇ ਦਿਨ ਦੋ ਲੋਕਾਂ ਵੱਲੋਂ ਸੰਸਦ ਅੰਦਰ ਵੜ੍ਹ ਕੇ ਖੂਬ ਹੰਗਾਮਾਂ ਕੀਤਾ ਗਿਆ। ਇਨ੍ਹਾਂ ਦੋ ਮੂਲਜ਼ਮਾਂ ਨੇ ਅੰਦਰ ਪੀਲੇ ਰੰਗ ਦਾ ਧੂਆਂ ਵੀ ਕੀਤਾ। ਇਸ ਦੌਰਾਨ ਸੰਸਦ ਭਵਨ ਵਿਚ ਹਫੜਾ-ਦਫੜੀ ਮਚ ਗਈ ਪਰ ਸੰਸਦਾਂ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਫੜ੍ਹ ਲਿਆ ਗਿਆ।

ਪੰਜਾਬ ‘ਚ ਅਲਰਟ ਜਾਰੀ, ਸੋਚ-ਸਮਝ ਕੇ ਨਿਕਲਿਓ ਘਰੋਂ ਬਾਹਰ D5 Channel Punjabi

ਉਥੇ ਹੀ ਦੂਜੇ ਪਾਸੇ ਸਪੀਕਰ ਵੱਲੋਂ ਇਸ ਘਟਨਾਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ‘ਤੇ ਇਸ ਮਾਮਲੇ ਵਿਚ 8 ਕਰਮੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਆਈਬੀ ਨੇ ਦਿੱਲੀ ਪੁਲਿਸ ਤੇ ਖੁਫੀਆ ਏਜੰਸੀਆਂ ਨੂੰ ਪਹਿਲਾਂ ਹੀ ਇਨਪੁੱਟ ਦੇ ਦਿੱਤਾ ਸੀ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ। ਇਸ ਦੇ ਮੱਦੇਨਜ਼ਰ ਸੰਸਦ ਤੇ ਆਸ-ਪਾਸ ਦੀ ਸੁਰੱਖਿਆ ਵੀ ਸਖਤ ਕਰ ਦਿੱਤੀ ਗਈ ਪਰ 2 ਲੋਕਾਂ ਨੇ ਸੁਰੱਖਿਆ ਚੱਕਰ ਨੂੰ ਤੋੜ ਦਿੱਤਾ ਤੇ ਸੰਸਦ ਵਿਚ ਵੜ ਗਏ।

ਡੇਰਾ ਮੁਖੀ ਬਾਰੇ Court ਦਾ ਨਵਾਂ ਫ਼ੈਸਲਾ, ਪੈਰੋਲ ਖ਼ਤਮ ਹੁੰਦੇ ਸਾਰ Action || D5 Channel Punjabi

ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੰਸਦ ਦੇ ਬਾਹਰ ਤੋਂ ਫੜੇ ਗਏ ਨੀਲਮ ਤੇ ਅਮੋਲ ਕੋਲ ਮੋਬਾਈਲ ਫੋਨ ਨਹੀਂ ਸੀ। ਇਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦਾ ਪਛਾਣ ਪੱਤਰ ਤੇ ਬੈਗ ਤੱਕ ਬਰਾਮਦ ਨਹੀਂ ਹੋਇਆ। ਦੋਵਾਂ ਨੇ ਕਿਸੇ ਵੀ ਸੰਗਠਨ ਨਾਲ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਜਾਂਚ ਏਜੰਸੀਆਂ ਫਰਾਰ ਹੋਏ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਪੰਜ ਮੁਲਜ਼ਮ ਗੁਰੂਗ੍ਰਾਮ ਵਿਚ ਇਕ ਜਗ੍ਹਾ ਰੁਕੇ ਸਨ। ਉਥੇ ਲਲਿਤ ਝਾਅ ਨਾਂ ਦੇ ਇਕ ਸ਼ਖਸ ਨੇ ਉਨ੍ਹਾਂ ਦੇ ਰੁਕਣ ਦੀ ਵਿਵਸਥਾ ਕੀਤੀ ਸੀ। ਇਨ੍ਹਾਂ ਪੰਜਾਂ ਦੀ ਪਛਾਣ ਹੋ ਚੁੱਕੀ ਹੈ ਪਰ 6ਵਾਂ ਆਦਮੀ ਕੌਣ ਹੈ,ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਸਾਰੇ ਮੁਲਜ਼ਮ ਸੋਸ਼ਲ ਮੀਡੀਆ ਜਜ਼ਰੀਏ ਇਕ ਦੂਜੇ ਨਾਲ ਮਿਲੇ ਸਨ। ਇਸ ਦੇ ਬਾਅਦ ਪੂਰੀ ਸਾਜਿਸ਼ ਰਚੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button