D5 specialOpinion

8 ਮਾਰਚ ਬਰਸੀ ‘ਤੇ ਵਿਸ਼ੇਸ਼ : ਸਾਹਿਤਕਾਰ, ਗਾਇਕ ਅਤੇ ਸੰਗੀਤਕਾਰ ਦਾ ਸੁਮੇਲ ਸੀ ਗਾਇਕ ਅਮਰ ਸਿੰਘ ਚਮਕੀਲਾ

ਸਾਢੇ ਤਿੰਨ ਦਹਾਕੇ ਤੋਂ ਬਾਅਦ ਵੀ ਲੋਕ ਮਨਾ ਤੇ ਰਾਜ ਕਰ ਰਹੀ ਹੈ ਇਹ ਜੋੜੀ

ਜਸਪਾਲ ਸਿੰਘ ਢਿੱਲੋਂ
ਪਟਿਆਲਾ : ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅਜਿਹੀ ਜੋੜੀ ਹੋ ਨਿਬੜੀ ਹੈ, ਜਿਸ ਨੂੰ ਉਨ੍ਹਾਂ ਦੇ ਕਲਾ ਪ੍ਰੇਮੀਆਂ ਨੇ ਮੌਤ ਤੋਂ ਬਾਅਦ ਵੀ ਉਨ੍ਹਾਂ ਨੂੰ ਅਰਸ਼ ਤੇ ਹੀ ਰੱਖਿਆ। ਚਮਕੀਲਾ ਇਕ ਵੱਡਾ ਸਾਹਿਤਕਾਰ ਸੀ ਪਰ ਸਮੇਂ ਦੇ ਲੋਕਾਂ ਨੇ ਉਸ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ। ਪੰਜਾਬੀ ਗਾਇਕ ਨੂੰ ਸਾਂਭਣ ਵਾਲੇ ਬਾਬਾ ਬੋਹੜ ਜਸਦੇਵ ਸਿੰਘ ਜੱਸੋਵਾਲ ਨੇ ਉਸ ਦੇ ਭੋਗ ਤੇ ਆਖਿਆ ਸੀ ਜੇ ਮਾਰਨ ਨਾਲ ਤੁਹਾਡਾ ਮਸਲਾ ਹੱਲ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਇਸੇ ਰਸਤੇ ਭੇਜ ਦਿਉ। ਅਸਲ ਦੇ ਵਿਚ ਚਮਕੀਲਾ ਨੂੰ ਮਿਟਾਉਣ ਲਈ ਉਨਾਂ ਲੋਕਾਂ ਨੇ ਜਿਅਦਾ ਭੂਮਿਕਾ ਅਦਾ ਕੀਤੀ ਜੋ ਉਸ ਤੋਂ ਖਾਰ ਖਾਂਦੇ ਸਨ। ਆਪਣੀ ਮਿਹਨਤ ਸਦਕਾ ਚਮਕੀਲਾ ਧਰੂ ਤਾਰਾ ਬਣ ਗਿਆਸੀ। ਉਸ ਦੀ ਹਰਮਨ ਪਿਆਰਤਾ ਦਾ ਰਾਜ ਉਸ ਵਲੋਂ ਵਰਤੀ ਜਾਂਦੀ ਠੇਠ ਪੰਜਾਬੀ ਭਾਸ਼ਾ ਸੀ। ਚਮਕੀਲਾ ਜੋ ਅੱਖਰ ਵਰਤਦਾ ਸੀ ਉਹ ਧੁਰ ਅੰਦਰ ਤੱਕ ਖੁੱਭ ਜਾਂਦੇ ਸਨ। ਸਮੇਂ ਦੇ ਨਾਲ ਮੇਰਾ ਪਿੰਡ ਕਿਤਾਬ ਦੇ ਰਚੇਤਾ ਗਿਆਨੀ ਗੁਰਦਿਤ ਸਿੰਘ, ਪ੍ਰਸਿੱਧ ਨਾਟਕਕਾਰ ਪ੍ਰੋ : ਅਜਮੇਰ ਸਿੰਘ ਔਲਖ ਨੂੰ ਵੀ ਆਪਣੇ ਨਾਟਕਾਂ ’ਚ ਸ਼ਬਦਾਂ ਦੀ ਤਬਦੀਲੀ ਕਰਨੀ ਪਈ ਸੀ।

ਚਮਕੀਲਾ ਇਕ ਸਿੱਧਾ ਸਾਦਾ ਫੱਕਰ ਇਨਸਾਨ ਸੀ, ਜਿਸ ਨੇ ਆਪਣੇ ਆਪ ਨੂੰ ਮਿਹਨਤ ਕਰਕੇ ਚਲਦੀ ਰਵਾਇਤੀ ਗਾਇਕੀ ਦੇ ਪਿੜ ‘ਚ ਹੀ ਆਪਣੇ ਆਪ ਨੂੰ ਸਥਾਪਿਤ ਹੀ ਨਹੀਂ ਕੀਤਾ ਸਗੋਂ ਇਕ ਧਰੂ ਤਾਰੇ ਵਾਗ ਚਮਕਣ ਵਾਲਾ ਕਲਾਕਾਰ ਬਣ ਗਿਆ, ਉਸ ਨੇ ਪਹਿਲਾ ਸੈਟ ਸੁਰਿੰਦਰ ਸੋਨੀਆ ਲਾਲ ਬਣਾਇਆ ਤੇ ਜਦੋਂ 1980 ਦੇ ਕਰੀਬ ਉਸਦਾ ਪਹਿਲਾ ਈਪੀ ਰਿਕਾਰਡ ‘’ਟਕੂਏ ਤੇ ਟਕੂਆ ਖੜਾਕੇ’ ਬਜ਼ਾਰ ’ਚ ਆਇਆ ਤਾਂ ਤਰਥੱਲੀ ਮੱਚ ਗਈ। ਇਸ ਰਿਕਾਰਡ ਦੇ ਗੀਤੀ, ਬਾਪੂ ਸਾਡਾ ਗੁੰਮ ਹੋ ਗਿਆ, ਠੇਕੇ ਤੇ ਬੈਠਾ ਰਹਿੰਦਾ ਅਤੇ ਕੁੜਤੀ ਸੱਤ ਰੰਗ ਦੀ ਆਦਿ ਅਜੇਹੇ ਸਨ , ਜੋ ਹਰ ਪਿੰਡ ਹਰ ਸ਼ਹਿਰ ਦੇ ਅੰਦਰ ਲਾਊਡ ਸਪੀਕਰਾਂ ਦਾ ਸ਼ਿੰਗਾਰ ਬਣ ਗਏ। ਚਮਕੀਲੇ ਜੇ ਬਠਿੰਡਾ ਵਾਲੇ ਪਾਸੇ ਆਉਣ ਹੁੰਦਾ ਤਾਂ ਉਹ ਇਹੋ ਕਹਿੰਦਾ ਸੀ ਕਿ ਸਪੀਕਰ ਜੈਤੋ ਵਾਲੇ ਤਾਰੀ ਦਾ ਹੀ ਬੁੱਕ ਕਰ ਲੈਣਾ। ਉਸ ਦੇ ਪਾਤਰ ਵੀ ਸਾਡੇ ਪਿੰਡਾ ਲੋਕ ਹੀ ਸਨ, ਕੁੱਝ ਸਮਾਂ ਬੀਤਣ ਤੋਂ ਬਾਅਦ ਉਸਨੇ ਆਪਣੀ ਜੋੜੀ ਅਮਰਜੋਤ ਕੌਰ ਦੇ ਨਾਲ ਬਣਾ ਲਈ ਤੇ ਇਨਾਂ ਦ ਪਹਿਲਾ ਐਲਪੀ ‘ਜੀਜਾ ਲੱਕ ਮਿਣ ਲੈ’ ਜਦੋਂ ਮਾਰਕੀਟ ਦੇ ਵਿਚ ਆਇਆ ਤਾਂ ਸਾਰੇ ਪਾਸੇ ਚਮਕੀਲਾ ਚਮਕੀਲਾ ਹੀ ਹੋ ਗਈ। ਇਸ ਉਪਰੰਤਰ ਚਮਕੀਲੇ ਦੇ ਅਖਾੜੇ ਵੀ ਵਧ ਗਏ। ਉਹ ਇਕ ਦਿਨ ’ਚ ਕਈ ਕਈ ਅਖਾੜੇ ਲਾ ਦਿਆ ਕਰਦਾ ਸੀ।

ਉਸ ਨੇ ਆਪਣੇ ਗਾਇਕੀ ਤੇ ਦੌਰ ‘ਚ 90 ਦੇ ਕਰੀਬ ਗੀਤ ਰਿਕਾਰਡ ਕਰਾਏ ਜੋ ਸਾਰੇ ਹੀ ਸੁਪਰ ਹਿਟ ਸਨ। ਚਮਕੀਲੇ ਦੀ ਚੜਾਈ ਕਾਰਨ ਉਸ ਤੋਂ ਨਾਲ ਦੇ ਹੋਰ ਕਲਾਕਾਰ ਖਾਰ ਖਾਣ ਲੱਗ ਪਏ। ਚਮਕੀਲੇ ਨੇ ਇਕ ਸਾਲ ਅੰਦਰ 365 ਦਿਨਾਂ ’ਚ 366 ਪ੍ਰੋਗਰਾਮ ਲਾਏ ਸਨ , ਜੋ ਇਕ ਰਿਕਾਰਡ ਹੈ ਅੱਜ ਤੱਕ ਨਹੀਂ ਟੂੁੱਟ ਸਕਿਆ। ਚਮਕੀਲੇ ਨੂੰ ਸਮੇਂ ਦੇ ਦੌਰ ਨੇ ਧਾਰਮਿਕ ਗੀਤਾਂ ਲਈ ਵੀ ਪ੍ਰੇਰਿਆ। ਉਸ ਦਾ ਜਦੋਂ ਪਹਿਲਾ ਧਾਰਮਿਕ ਗੀਤੀ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ’ ਜਦੋਂ ਮਾਰਕੀਟ ’ਚ ਆਇਆ ਤਾਂ ਇਹ ਹਥੋ ਹਥੀ ਵਿਕ ਗਿਆ ਤੇ ਪਿੰਡਾ ਤੇ ਸਹਿਰਾਂ ਦੇ ਗੁਰੂ ਘਰਾਂ ’ਚ ਵੱਜਣ ਲੱਗਾ । ਇਸੇ ਤਰਾਂ ਹੋਰ ਧਾਰਮਿਕ ਗੀਤੀ ਤਲਵਾਰ ਮੈਂ ਕਲੰਗੀਧਰ ਦੀ ਹਾਂ, ਨਰਕਾਂ ਜਾਵੇਂ ਸਰਹਿੰਦ ਦੀ ਦੀਵਾਰੇ , ਇਕ ਵਾਰੀ ਕਹਿਦੇ ਮੇਨੂੰ ਮਾਂ ਵੇ ਪੁੱਤ ਜਾਂਦੀ ਵਾਰੀ , ਤੁਰ ਚਲੀ ਜਿੰਦੜੀਏ ਖਾਲੀ ਹੱਥ ਕਰਕੇ, ਸੇਵਾ ਸਿੰਘ ਨੌਰਥ ਦੀ ਕਲਮ ਤੋਂ ਲਿਖਿਆ ਹੋਇਆ ਕੋਰਸ ਧੰਨ ਧੰਨ ਬਾਬਾ ਬੁਢਾ ਜੀ ਤੇਰੀ ਮਹਿਮਾਂ ਅਪਰ ਅਪਾਰ ਆਦਿ ਅਜੇਹੇ ਗੀਤ ਹਨ ਜਿਨ੍ਰਾਂ ਨੇ ਹੋਰਨਾ ਗਾਇਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਇਸ ਨੇ ਤਾਂ ਧਾਰਮਿਕ ਖੇਤਰ ’ਚ ਆਪਣਾ ਪਰਚਮ ਲਹਿਰਾ ਦਿੱਤਾ।

ਚਮਕੀਲਾ ਮਿਤਰਾਂ ਦਾ ਗੂਹੜਾ ਮਿੱਤਰ ਸੀ, ਉਹ ਹਰ ਵਰਗ ਦਾ ਹਮਰਨ ਪਿਆਰਾ ਹੋ ਚੁੱਕਾਸੀ । ਇਕ ਦਿਲਚਸਪ ਘਟਨਾ ਹੈ ਕਿ ਦਿੱਲੀ ਦੇ ਰਸਤੇ ’ਚ ਟਰੱਕ ਤੇ ਮਾਰੂਤੀ ਦਾ ਹਾਦਸਾ ਹੋ ਗਿਆ ਦੇਖਿਆ ਜਿਸ ਤੇ ਉਸਨੇ ‘ ਸਹੁਰੇ ਦੀ ਲਾਲ ਮਾਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਗੀਤ ਰਚ ਦਿੱਤਾ ਤੇ ਗਾਇਆ ਜੋ ਸਦਾ ਬਹਾਰ ਬਣ ਗਿਆ। ਉਹ ਇਕ ਦਿਆਲੂ ਕਿਸਮ ਦਾ ਇਨਸਾਨ ਸੀ। ਉਸ ਦੀ ਇਕ ਘਟਨਾ ਯਾਦ ਆਉਦੀ ਹੈ ਕਿ ਇਕ ਵਾਰ ਲਹਿਰਾ ਮੁਹੱਬਤ ਤੋ ਇਕ ਸਰਦਾਰ ਨਾਲ ਸੀਰੀ ਵਜੋਂ ਕੰਮ ਕਰਨ ਵਾਲੇ ਵਿਅਕਤੀ ਨੇ ਜਿੱਦ ਕਰ ਲਈ ਕਿ ਮੈਂ ਆਪਣੇ ਵਿਆਹ ’ਚ ਚਮਕੀਲੇ ਦਾ ਅਖਾੜਾ ਲਗਾਉਣਾ ਹੈ, ਉਹ ਆਪਣੀ ਮਾਤਾ ਤੇ ਸਰਦਾਰ ਦੇ ਨਾਲ ਚਮਕੀਲੇ ਦੇ ਦਫਤਰ ਚਲੇ ਗਏ , ਦੇਰ ਸਾਮ ਜਦੋਂ ਉਹ ਆਇਆ ਤੇ ਸਾਰੀ ਸਥਿਤੀ ਸਮਝਕੇ ਉਸ ਨੇ ਖਾੜਾ ਲਾਉਣ ਲਈ ਹਾਂ ਕਰ ਦਿੱਤੀ। ਵਿਆਹ ਸਰਦੂਲਗੜ ਦੇ ਕੋਲ ਜਾਣਾ ਸੀ। ਉਸ ਨੇ ਸਾਰੇ ਪੈਸੇ ਤੇ ਜੋ ਉਪਰੋਂ ਵੀ ਬਣੇ ਉਹ ਮਾਤਾ ਦੀ ਝੋਲੀ ’ਚ ਪਾ ਦਿੱਤੇ ਭਾਵ ਮੁਫਤ ’ਚ ਪ੍ਰੋਗਰਾਮ ਹੀ ਨਹੀਂ ਕੀਤਾ ਸਗੋਂ ਉਪਰੋਂ ਬਣੇ ਪੈਸੇ ਵੀ ਮਾਤਾ ਨੂੰ ਦੇ ਦਿੱਤੇ ਜਿਸ ਤੇ ਮਾਤਾ ਨੇ ਵੱਡੀ ਸਾਰੀ ਅਸੀਸ ਦਿੱਤੀ। ਇਸ ਤਰਾਂ ਦੀਆਂ ਅਨੇਕਾਂ ਉਦਹਾਰਨਾ ਹਨ। ਇਥੋਂ ਤੱਕ ਕਿ ਲੋਕ ਚਮਕੀਲੇ ਤੋਂ ਸਮਾਂ ਲੈਕੇ ਹੀ ਵਿਆਹ ਦੀ ਤਾਰੀਖ ਪੱਕੀ ਕਰਦੇ ਸਨ।

ਇਕ ਵਾਰ ਸੰਗੀਤ ਦੇ ਉਸਤਾਦ ਚਰਨਜੀਤ ਆਹੂਜਾ ਤੇ ਸ੍ਰੀ ਕੇਸਰ ਸਿੰਘ ਨਰੂਲਾ ਨਾਲ ਮੁਲਾਕਾਤ ਹੋਈ ਤੇ ਗੱਲ ਚਮਕੀਲੇ ਤੇ ਚੱਲ ਪਈ ਉਨਾਂ ਦਾ ਕਹਿਣਾ ਸੀ ਕਿ ਉਸ ਵਿਚ ਇਕ ਸਾਹਿਤਕਾਰ,ਚੰਗਾੀ ਤਰਜ ਬਣਾਉਣ ਵਾਲਾ, ਚੰਗਾ ਗਵਈਆ, ਸਹਿਜ ਸੁਭਾ ਵਾਲਾ ਵਿਆਕਤੀ ਸੀ , ਉਸ ਨੇ ਭਾਵੇਂ ਗਾਇਕੀ ’ਚ ਵੱਡੇ ਪਰਚਮ ਲਹਿਰਾਏ ਪਰ ਹੰਕਾਰ ਕਦੇ ਨਹੀਂ ਸੀ ਕਰਦਾ , ਹਰ ਵਿਆਕਤੀ ਨੂੰ ਮੋਹ ਦੀਆਂ ਤੰਦਾਂ ’ਚ ਲਿਪੇਟ ਲੈਂਦਾ ਸੀ। ਉਸ ਨੇ ਆਪਣੇ ਗੀਤਾਂ ’ਚ ਸਮਾਜ ਅੰਦਰ ਵਾਪਿਰ ਰਹੇ ਵਰਤਾਰਿਆਂ ਨੂੰ ਹੀ ਸਿਰਜਿਆ। ਕਈ ਨਵੀਆਂ ਪਿਰਤਾਂ ਵੀ ਪਾਈਆਂ , ਹਾਂ ਕੁੱਝ ਗੀਤਾਂ ’ਚ ਉਸ ਨੇ ਜੋ ਸ਼ਬਦ ਵਰਤੇ ਜਿਸ ਕਰਕੇ ਉਹ ਚਰਚਾ ਦ ਵਿਸ਼ਾ ਬਣਿਆ ਤੋਂ ਬਚਿਆ ਵੀ ਜਾ ਸਕਦਾ ਸੀ। ਉਸ ਇਸ ਸੰਸਾਰ ਤੋਂ ਰੁਖਸਤ ਹੋਇਆਂ ਕਰੀਬ ਸਾਢੇ ਤਿੰਨ ਦਹਾਕੇ ਹੋ ਗਏ ਹਨ । ਉਹ ਅੱਜ ਲੋਕ ਮਨਾਂ ਤੇ ਉਸੇ ਤਰਾਂ ਰਾਜ ਕਰ ਰਿਹਾ ਹੈ। ਭਾਵੇਂ ਕਿਧਰੇ ਵੀ ਹੋਵੇ ਉਹ ਵਿਆਹ ਪੂਰਾ ਨਹੀਂ ਮੰਨਿਆ ਜਾਂਦਾ, ਜਦੋਂ ਤੱਕਚਮਕੀਲੇ ਦਾ ਗੀਤ ਨਹੀਂ ਲਾਇਆ ਜਾਂਦਾ। ਉਸ ਨੇ ਬਹੁਤ ਸਾਰੇ ਮੁਹਾਵਰੇ ਅਖਾਣ ਤੇ ਠੇਠ ਸਰਲ ਪੰਜਾਬੀ ਦੀ ਵਰਤੋਂ ਕੀਤੀ , ਜੋ ਆਮ ਲੋਕਾਂ ਤੱਕ ਸਮਝ ਆ ਜਾਂਦੀ ਸੀ। ਇਕ ਉਦਹਾਰਨ ਹੀ ਦੇਵਾਂਗਾ,ਕਿ ਉਸ ਨੇ ਆਪਣੇ ਗੀਤ ‘ਚੁਗਲੈ ਹਾਣ ਦਿਆਂ ਖਿੰਡਗੇ ਗਾਨੀ ਦੇ ਮਣਕੇ ’ ’ਚ ਆਖਿਆ ਕਿ ‘ ਤਿੱਖੇ ਗੰਡਾਸੇ ਤੇਰੇ ਸਿਰ ਤੇ ਝਾਂਜਰ ਬਣਕੇ ਛਣਕੇ’। ਅਨੇਕਾਂ ਹੀ ਸ਼ਬਦ ਹਨ ਜਿਨਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ। ਮੈਂ ਸਾਡੇ ਮਿੱਤਰ ਬਲਤੇਜ ਸਿੰਘ ਸਰਾਂ ਦਾ ਧੰਨਵਾਦੀ ਹਾਂ ਜਿਸ ਨੇ ਉਸ ਬਾਰੇ ਬਹੁਤ ਸਾਰੀਆਂ ਇੰਟਰਵਿਊ ਕੀਤੀਆਂ ਹਨ । ਅੱਜ ਇਹ ਹੀ ਕਹਿ ਸਕਦੇ ਹਾਂ ਕਿ ਅੰਗਰੇਜੀ ਦੀ ਕਹਾਵਤ ਹੈ ਕਿ ਬਿਊਟੀ ਸ਼ਾਰਟ ਲਿਵਡ। ਅੱਜ ਲੱਖਾਂ ਲੋਕ ਉਸ ਦੇ ਗੀਤਾਂ ਦੇ ਸੁਦਾਈ ਹਨ । ਪਟੋਲਾ ਫਿਲਮ ਉਸਦੇ ਗੀਤ ਕਰਕੇ ਹੀ ਚੱਲੀ ।

ਉਸ ਨੂੰ ਇਕ ਵਾਰ ਸਵਰਨ ਸਿੰਘ ਸਿਬੀਆ ਗੀਤਕਾਰ ਅੰਮ੍ਰਿਤਸਰ ਸਾਹਿਬ ਵਿਖੇ ਖਾੜਕੂ ਸਿੰਘਾਂ ਕੋਲ ਵੀ ਲੈਕੇ ਗਏ ਸਨ, ਜੋ ਬਾਅਦ ’ਚ ਵੱਡਾ ਇਕੱਠ ਦੇਖ ਕੇ ਉਥੋਂ ਲੰਘਦੇ ਸਮੇਂ ਲੱਗੇ ਅਖਾੜੇ ਆ ਗਏ ਉਸ ਨੇ ਚਲਦਾ ਗੀਤ ਵਿਚ ਰੋਕ ਕੇ ਧਾਰਮਿਕ ਗੀਤੀ ਬਾਬਾ ਨਨਕਾਣਾ ਤੇ ਸਰਹਿੰਦ ਦੀ ਦੀਵਾਰੇ ਗਾਇਆ ਜਿਸ ਨੂੰ ਸੁਣਕੇ ਉਹ ਬਹੁਤ ਪ੍ਰੀਭਾਵਤ ਹੋਏ। ਉਹ ਉਸ ਵੇਲੇ ਆਪਣੇ ਤੋਂ ਸੀਨੀਅਰ ਅਤੇ ਸਮਕਾਲੀਆਂ ਤੋਂ ਕਿਤੇ ਅੱਗੇ ਲੰਘ ਗਿਆ ਸੀ ਉਸ ਦੀ ਚੜਾਈ ਹੀ ਉਸ ਦੀ ਮੌਤ ਦਾ ਕਾਰਨ ਬਣੀ। ਬਹੁਤ ਸਾਰਿਆਂ ਨੂੰ ਉਸ ਨਾਲ ਚਿੜ ਹੋ ਗਈ ਸੀ।
ਗੱਲ ਮਕਾਉ ਜੇਕਰ ਉਸ ਬਾਰੇ ਲਿਖਣਾ ਹੋਵੇ ਤਾ ਕਈ ਕਿਤਾਬਾਂ ਲਿਖੀਆਂ ਜਕਦੀਆਂ ਹਨ। ਇਕ ਲੇਖ ’ਚ ਮੈਂ ਕੁੱਝ ਜਾਾਣਕਾਰੀ ਸਮੇਟਣ ਦਾ ਯਤਨ ਕੀਤਾ ਹੈ । ਅੱਜ ਵੀ ਲੋਕ ਉਸ ਨੂੰ ਯਾਦ ਕਰਦੇ ਹਨ, ਬਹੁਤ ਸਾਰੇ ਮਿਤਰਾਂ ਵੱਲੋਂ ਕਹਿਣ ਤੇ ਹੀ ਮੈਂ ਇਸ ਨੂੰ ਲਿਖਿਆ ਹੈ। 8 ਮਾਰਚ 1988 ਨੂੰ ਪਿੰਡ ਮਹਿਸਮ ਪੁਰ ਫਿਲੋਰ ਦੇ ਕੋਲ ਦੋ ਸਾਜੀਆਂ ਸਮੇਤ ਇਹ ਗਾਇਕ ਜੋੜੀ ਸਾਡੇ ਕੋਲੋਂ ਸਦਾ ਲਈ ਦੂਰ ਹੋ ਗਈ , ਹੁਣ ਸਾਡੇ ਕੋਲ ਉਸ ਦੀਆਂ ਯਾਦਾਂ ਹੀ ਰਹਿ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button