IndiaTop News

70 ਸਾਲਾ ਸਹੁਰੇ ਨੇ 28 ਸਾਲਾ ਨੂੰਹ ਨੂੰ ਚੁਣਿਆ ਆਪਣੀ ਜੀਵਨ ਸੰਗਣੀ, ਪੜ੍ਹੋ ਪੂਰੀ ਖ਼ਬਰ

ਅੱਜ ਦੇ ਸਮੇਂ ‘ਚ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀਆਂ ਉਮਰ ਦਾ ਗੁਰੇਜ਼ ਨਹੀਂ ਕਰਦੇ। 5 ਤੋਂ 10 ਸਾਲ ਉਮਰ ਦਾ ਘਾਟਾ- ਵਾਧਾ ਆਮ ਜਿਹਾ ਹੋ ਗਿਆ ਹੈ। ਪਰ ਜੇਕਰ ਇਹ ਉਮਰ ਦਾ ਘਾਟਾ-ਵਾਧਾ 42 ਸਾਲ ਤੱਕ ਪਹੁੰਚ ਜਾਵੇ ਤਾਂ ਕਿਵੇ ਦਾ ਲੱਗੇਗਾ। ਇਹੋ ਜਿਹਾ ਇਕ ਹੈਰਾਨ ਕਰਨ ਵਾਲਾ ਅਜੀਬੋ-ਗਰੀਬ ਵਿਆਹ ਉੱਤਰ ਪ੍ਰਦੇਸ਼ ਦੇ ਗੋਰਖਪੁਰ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ। ਬੜਹਲਗੰਜ ਕੋਤਵਾਲੀ ਖੇਤਰ ਦੇ ਛਪੀਆ ਉਮਰਾਵ ਪਿੰਡ ਦੇ ਰਹਿਣ ਵਾਲੇ 70 ਸਾਲਾ ਕੈਲਾਸ਼ ਯਾਦਵ ਨੇ ਆਪਣੀ ਨੂੰਹ ਪੂਜਾ (28 ਸਾਲ) ਨਾਲ ਮੰਦਰ ‘ਚ ਵਿਆਹ ਕਰਵਾਇਆ।

ਕਿਸਾਨਾਂ ਨੇ ਪਾਇਆ Kejriwal ਨੂੰ ਘੇਰਾ, Police ਨੇ ਚੁੱਕੇ Kisan, ਵੇਖੋਂ ਸਿੱਧੀਆਂ ਤਸਵੀਰਾਂ | D5 Channel Punjabi

ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਹੋ ਰਹੀਆਂ ਹਨ। ਤਸਵੀਰਾਂ ਵਾਈਰਲ ਹੋਣ ਤੋਂ ਬਾਅਦ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੋਸ਼ਲ ਮੀਡੀਆ ਦੀਆਂ ਖ਼ਬਰਾਂ ਅਤੇ ਵਾਇਰਲ ਤਸਵੀਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਕੈਲਾਸ਼ ਯਾਦਵ ਦੀ ਪਤਨੀ ਦੀ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

CM Mann ਦੇ ਚੱਲਦੇ ਭਾਸ਼ਣ ’ਚ ਭੜਕਿਆ ਵਿਅਕਤੀ, ਕਹਿੰਦਾ, ਤੁਹਾਡੇ ਅਫ਼ਸਰ ਰਿਸ਼ਵਤ ਲੈਂਦੇ ਨੇ, ਵੇਖੋ ਸਬੂਤ | D5 Channel

ਕੈਲਾਸ਼ ਯਾਦਵ ਬੜਹਲਗੰਜ ਥਾਣੇ ਦਾ ਚੌਕੀਦਾਰ ਹੈ। ਉਸ ਦੀ ਪਤਨੀ ਦੀ 12 ਸਾਲ ਪਹਿਲਾਂ ਮੌਤ ਹੋ ਗਈ ਸੀ। ਕੈਲਾਸ਼ ਦੇ ਚਾਰ ਬੱਚਿਆਂ ਵਿੱਚੋਂ ਤੀਜੀ ਨੂੰਹ ਦੇ ਪਤੀ ਦੀ ਮੌਤ ਤੋਂ ਬਾਅਦ ਪੂਜਾ ਇਕੱਲੀ ਹੋ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੂਜਾ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਦੂਜਾ ਵਿਆਹ ਕਰਵਾਇਆ ਗਿਆ ਪਰ ਪੂਜਾ ਨੂੰ ਉਹ ਘਰ-ਪਰਿਵਾਰ ਪਸੰਦ ਨਹੀਂ ਆਇਆ। ਇਸ ਤੋਂ ਬਾਅਦ ਉਹ ਆਪਣੇ ਪਤੀ ਦੇ ਘਰ ਵਾਪਸ ਆ ਗਈ ਅਤੇ ਆਪਣੇ ਸਹੁਰੇ ਨਾਲ ਵਿਆਹ ਕਰਨ ਲਈ ਸਹਿਮਤ ਹੋ ਗਈ। ਦੂਜੇ ਪਾਸੇ ਪੂਜਾ ਵੀ ਆਪਣੇ ਨਵੇਂ ਰਿਸ਼ਤੇ ਤੋਂ ਖੁਸ਼ ਨਜ਼ਰ ਆ ਰਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button