ਪਟਿਆਲਾ: 1971 ਦੀ ਲੜਾਈ ਦਾ ਵਿਜੇ ਦਿਵਸ ਭਾਵੇਂ 16 ਦਿਸੰਬਰ ਨੂੰ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ। ਇਸ ਸਬੰਧੀ ਜਰਨਲ ਸਕੱਤਰ ਦਫੇਦਾਰ ਹਰਜਿੰਦਰ ਸਿੰਘ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ। ਭਾਰਤੀ ਫੌਜ ਦੀ ਆਰਮਡ ਕੋਰ ਦੀ 7ਵੀਂ ਲਾਈਟ ਕੈਵਲਰੀ ਇਕ ਅਜਿਹੀ ਰੈਜੀਮੈਂਟ ਹੈ। ਜਿਸ ਨੇ ਇਹ ਯੁੱਧ ਇਕੋ ਸਮੇਂ ਪੂਰਬੀ ਅਤੇ ਪੱਛਮੀ ਫਰੰਟ ਤੇ ਲੜਿਆ ਸੀ। ਪੂਰਬੀ ਫਰੰਟ ਤੇ ਰੈਜੀਮੈਂਟ ਦਾ ਨੰਬਰ ਵੰਨ ਇੰਡੀਪੈਂਡੈਂਟ ਆਰਮਡ ਸ਼ਕਾਊਡਰਨ ਨੇ 1 ਦਸੰਬਰ ਨੂੰ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਘੁਸਪੈਠ ਨੂੰ ਰੋਕਣ ਲਈ ਹਮਲਾ ਕਰ ਕੇ 4 ਦਿਸੰਬਰ ਨੂੰ ਪਾਕਿਸਤਾਨ ਦੇ ਸ਼ਹਿਰ ਮੀਆਂ ਬਾਜ਼ਾਰ ਤੇ ਕਬਜਾ ਕਰ ਲਿਆ ਸੀ।
ਕਿਸਾਨਾਂ ਨੇ ਚਲਾਇਆ Smart Meter, Units ਵਾਲੀਆਂ ਪੱਟੀਆਂ ਧੂੜਾਂ | Jagjit Dallewal | D5 Channel Punjabi
ਮੀਆਂ ਬਾਜ਼ਾਰ ਅੱਜ ਕੱਲ੍ਹ ਬੰਗਲਾਦੇਸ਼ ਦਾ ਹਿੱਸਾ ਹੈ। ਇਸ ਜਿੱਤ ਦੀ ਖੁਸ਼ੀ ਵਿਚ 7ਵੀਂ ਲਾਈਟ ਕੈਵਲਰੀ ਰੈਜੀਮੈਂਟ ਦੇ ਸਾਬਕਾ ਫੌਜੀਆਂ ਵੱਲੋਂ ਪਿਛਲੇ 4 ਸਾਲਾਂ ਤੋਂ 7ਵਾਂ ਰਸਾਲਾ ਵੇਟਰਨ ਕਲੱਬ ਦੇ ਬੈਨਰ ਹੇਠ ਪਟਿਆਲਾ ਵਿਖੇ ਮਨਾਇਆ ਜਾਂਦਾ ਹੈ। ਇਸ ਸਾਲ ਵੀ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਰਹੇ ਕਰਨਲ ਜੇ ਡੀ ਐਸ ਜਿੰਦ ਸਾਬ ਜੀ ਦੀ ਦੇਖਰੇਖ ਅਤੇ ਕਲੱਬ ਦੇ ਪ੍ਰਧਾਨ ਕੈਪਟਨ ਮੁਖਤਿਆਰ ਸਿੰਘ ਕਾਹਲੋਂ ਸਾਬ ਜੀ ਦੀ ਅਗਵਾਈ ਹੇਠ ਟੀਮ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪੰਜਾਬ ਹਰਿਆਣਾ ਅਤੇ ਯੂ ਪੀ ਤੋਂ ਸਾਬਕਾ ਫੌਜੀਆਂ ਨੇ ਸ਼ਮੂਲੀਅਤ ਕੀਤੀ।
America ਦਾ India ਬਾਰੇ ਫ਼ੈਸਲਾ, Hardeep Nijjar ਤੋਂ ਬਾਅਦ ਭਖਿਆ ਨਵਾਂ ਮੁੱਦਾ | Gurpatwant Pannu | D5 Channel
ਇਸ ਮੌਕੇ ਟੀਮ ਮੈਂਬਰਾਂ ਰਿਸਾਲਦਾਰ ਮੇਜਰ ਆਨਰੇਰੀ ਕੈਪਟਨ ਪਰਮਜੀਤ ਸਿੰਘ ਮੀਤ ਪ੍ਰਧਾਨ, ਦਫੇਦਾਰ ਹਰਜਿੰਦਰ ਸਿੰਘ ਜਰਨਲ ਸਕੱਤਰ, ਦਫੇਦਾਰ ਕੁਲਦੀਪ ਸਿੰਘ ਸੰਧੂ ਕੈਸ਼ੀਅਰ, ਰਿਸਾਲਦਾਰ ਗੁਰਪ੍ਰੀਤ ਸਿੰਘ ਧਨੋਆ ਮੈਂਬਰ ਅਤੇ ਦਫੇਦਾਰ ਸਤਪਾਲ ਸਿੰਘ ਮੈਂਬਰ ਨੇ ਬਾਹਰੋਂ ਆਉਣ ਵਾਲੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਕਲੱਬ ਦੇ ਜਰਨਲ ਸਕੱਤਰ ਦਫੇਦਾਰ ਹਰਜਿੰਦਰ ਸਿੰਘ ਖਹਿਰਾ ਨੇ ਬਾਖੂਬੀ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਮੀਡੀਆ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.